ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਦੀ ਗੱਡੀ ਹੋਈ ਚੋਰੀ, ਮਾਮਲਾ ਦਰਜ
ਟਾਂਡਾ / ਦਸੂਹਾ 17 ਜੂਨ (ਚੌਧਰੀ) : ਸਥਾਨਕ ਪੁਲਿਸ ਨੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਦੀ ਸਵਿਫਟ ਡਜਾਇਰ ਕਾਰ ਚੋਰੀ ਹੋ ਜਾਣ ਤੇ ਨਾ ਮਾਲੂਮ ਵਿਅਕਤੀ ਤੇ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜੰਗਵੀਰ ਸਿੰਘ ਚੋਹਾਨ ਪੁੱਤਰ ਦਰਸ਼ਨ ਸਿੰਘ ਵਾਸੀ ਰਸੂਲਪੁਰ ਥਾਣਾ ਟਾਂਡਾ ਕਿ ਮਿਤੀ 16-6-2022 ਨੂੰ ਵਕਤ ਕਰੀਬ 10 ਪੀ ਐਮ ਵਜੇ ਉਹ ਆਪਣੀ ਕਾਰ ਨੰਬਰੀ ਪੀ ਬੀ 07 AZ 1103 ਮਾਰਕਾ ਸਵਿਫਟ ਡਜਾਇਰ ਰੰਗ ਚਿੱਟਾ ਜਿਸ ਅੱਗੇ ਖੱਬੇ ਪਾਸੇ ਦੋਬਾਆ ਕਿਸਾਨ ਕਮੇਟੀ ਪੰਜਾਬ ਦਾ ਹਰਾ ਅਤੇ ਪੀਲੇ ਰੰਗ ਦਾ ਝੰਡਾ ਅਤੇ ਦੋਆਬਾ ਕਿਸਾਨ ਕਮੇਟੀ ਦਾ ਸਟਿਕਰ ਅੱਗੇ ਵਾਲੇ ਸ਼ੀਸੇ ਦੇ ਖੱਬੇ ਪਾਸੇ ਲੱਗਾ ਸੀ।ਜਿਸ ਨੂੰ ਉਹ ਸੋਢੀ ਵੱਸਣ ਗਾਰਮੈਟ ਕਲਾਥ ਹਾਉਸ ਅੱਗੇ ਖੜੀ ਕਰਕੇ ਮੇਲੇ ਵਿੱਚ ਗਿਆ ਸੀ ਜਦੋ ਵਾਪਸ ਕਰੀਬ 12:15 ਰਾਤ ਨੂੰ ਆ ਕੇ ਦੇਖਿਆ ਤਾ ਮੇਰੀ ਕਾਰ ਉਥੇ ਨਹੀ ਸੀ ਜਿਸ ਦੀ ਆਸ ਪਾਸ ਭਾਲ ਕੀਤੀ ਪਰ ਨਾ ਮਿਲੀ । ਜਿਸ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਜਿਸ ਤੇ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।








