ਗੁਰਦਾਸਪੁਰ 22 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ 08 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀਆ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਹਾਇਕ ਸਬ ਇੰਸਪੈਕਟਰ ਹਰਭਜਨ ਚੰਦ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਬੱਸ ਸਟੈਂਡ ਧਾਰੀਵਾਲ ਤੋ ਮਨੋਜ ਕੁਮਾਰ ਪੁੱਤਰ ਰਮੇਸ਼ ਚੰਦਰ ਵਾਸੀ ਦਬੁਰਜੀ ਸ਼ਾਮ ਸਿੰਘ ਨੂੰ ਸ਼ੱਕ ਪੈਣ ਉੱਪਰ ਮਨੋਜ ਕੁਮਾਰ ਵੱਲੋਂ ਜ਼ਮੀਨ ਉੱਪਰ ਸੁੱਟੇ ਮੋਮੀ ਲਿਫਾਫੇ ਵਿੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਕਾਬੂ ਕਰਕੇ ਪੁਿਲਸ ਸਟੇਸ਼ਨ ਧਾਰੀਵਾਲ ਸੁਚਨਾ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਸਹਾਇਕ ਸਬ ਇੰਸਪੈਕਟਰ ਯੂਸਫ਼ ਮਸੀਹ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਮਨੋਜ ਕੁਮਾਰ ਵੱਲੋਂ ਜ਼ਮੀਨ ਤੇ ਸੁੱਟੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ 08 ਗ੍ਰਾਮ ਹੈਰੋਇਨ ਬਰਾਮਦ ਹੋਈ ।