ਬਟਾਲਾ 8 ਨਵੰਬਰ ( ਅਵਿਨਾਸ਼ ਸ਼ਰਮਾ ) : ਪਿਛਲੇ 25 ਸਾਲਾਂ ਤੋਂ ਪੁਲਿਸ ਜਿਲ੍ਹਾ ਬਟਾਲਾ ਨੂੰ ਪੂਰਨ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਅਜਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਦੀ ਅਗਵਾਈ ਹੇਠ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਪ੍ਰਧਾਨ ਰਮੇਸ ਨਈਅਰ ਅਤੇ ਲੋਕ ਇੰਨਸਾਫ ਪਾਰਟੀ ਦੇ ਹਲਕਾ ਬਟਾਲਾ ਦੇ ਇੰਨਾਚਾਰਜ ਵਿਜੈ ਤ੍ਰੇਹਣ ਵੱਲੋਂ ਐਸ ਡੀ ਐਮ ਕੋਰਟ ਦੇ ਬਾਹਰ ਭੁੱਖ ਹੜਤਾਲ ਤੇ ਬੈਠ ਕੇ ਸੰਘਰਸ਼ ਦੀ ਸੁਰੂਆਤ ਕੀਤੀ।
ਪ੍ਰਧਾਨ ਕਲਸੀ ਅਤੇ ਰਮੇਸ ਨਈਅਰ ਅਤੇ ਪ੍ਰਧਾਨ ਵਿਜੈ ਨੇ ਸਾਂਝੇ ਬਿਆਨ ਰਾਹੀਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਚੈਅਰਮੈਨ ਤੇ ਬਟਾਲਾ ਦੇ ਸਾਬਕਾ ਐਮ.ਐਲ.ਏ. ਸ੍ਰੀ ਅਸਵਨੀ ਸੇਖੜੀ ਨੂੰ ਜੋਰਦਾਰ ਮੰਗ ਕਰਦਿਆ ਕਿਹਾ ਕਿ ਉਹ ਆਪਣੀ ਸਿਆਸੀ ਖਿੱਚੋਤਾਨ ਤੇ ਸਿਆਸੀ ਕਰੈਡਿਟ ਲੈਣ ਵਾਲੀ ਇੱਛਾ ਨੂੰ ਛੱਡ ਕੇ ਸਾਂਝੇ ਤੋਰ ਤੇ ਇਕਠੇ ਹੋ ਕੇ ਬਟਾਲਾ ਵਾਸੀਆ ਦੀ ਚਿਰਾ ਤੋ ਜਾਇਜ ਤੇ ਹੱਕੀ ਮੰਗ ਨੂੰ ਪੂਰਾ ਕਰਵਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਜਾਂ ਫਿਰ ਵਿਧਾਨ ਸਭਾ ਦੇ ਜਰਨਲ ਇਜਲਾਸ ਵਿੱਚ ਬਟਾਲਾ ਨੂੰ ਪੂਰਨ ਜਿਲ੍ਹਾ ਐਲਾਨ ਕਰਵਾਉਣ ਤਾਂ ਜੋ ਆਪ ਪ੍ਰਤੀ ਅਤੇ ਕਾਂਗਰਸ ਪ੍ਰਤੀ ਬਟਾਲਾ ਵਾਸੀਆ ਦੇ ਦਿਲ ਅੰਦਰ ਪੈਦਾ ਹੋਇਆ ਰੋਸ/ਗੁੱਸਾ ਤੇ ਬੇਵਿਸ਼ਵਾਸੀ ਖਤਮ ਹੋ ਸਕੇ।ਜੇਕਰ ਅਜਿਹਾ ਨਾ ਹੋਇਆ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਚੋਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਬਾਜਵਾ ਅਤੇ ਅਸਵਨੀ ਸੇਖੜੀ ਨੂੰ ਬੂਰੀ ਤਰਾ ਹਾਰ ਦਾ ਮੂੰਹ ਦੇਖਣਾ ਪਵੇਗਾ।
ਅੱਜ ਦੀ ਭੁੱਖ ਹੜਤਾਲ ਤੇ ਬੈਠੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਅਤੇ ਰਮੇਸ ਨਈਅਰ ਅਤੇ ਵਿਜੇ ਤੇਰ੍ਹਨ ਤੋਂ ਇਲਾਵਾ ਸਮੀ ਕੁਮਾਰ,ਭੰਗਵਤ ਸਿੰਘ, ਵਿਜੈ ਮੇਹਰਾ,ਅਜੇ ਮਸੀਹ , ਬੀਬੀ ਦਾਤੋ,ਮੈਡਮ ਨੀਲਮ,ਮੈਡਮ ਗੁਰਮੀਤ,ਮੈਡਮ ਨਰਿੰਦਰ,ਮੈਡਮ ਜੀਨਸ,ਮੈਡਮ ਸਲੀਨਾ,ਮੈਡਮ ਅੰਜੂ,ਮੈਡਮ ਛੱਬੀ,ਮੈਡਮ ਕੰਨਸਾ ਮਸੀਹ ਆਦਿ ਮੌਜੂਦ ਸਨ।