ਗੁਰਦਾਸਪੁਰ 8 ਨਵੰਬਰ ( ਅਸ਼ਵਨੀ ) : ਅੱਜ ਪੰਜਾਬ ਮੁਲਾਜ਼ਮ ਪੈਨਸ਼ਨਰ ਮੋਰਚਾ ਗੁਰਦਾਸਪੁਰ ਵੱਲੋ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਮੋਰਚੇ ਦੇ ਕਨਵੀਨਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਦੀਪ ਪੂਰੇਵਾਲ, ਸੋਮ ਸਿੰਘ ਦੀ ਅਗਵਾਈ ਵਿੱਚ ਪੁਤਲਾ ਸਾੜਿਆ ਗਿਆ।ਇਸ ਉਪਰੰਤ ਗੁਰਦਿਆਲ ਚੰਦ, ਕਪਿਲ ਸਰਮਾ, ਬਲਵਿੰਦਰ ਕੌਰ, ਬਲਵਿੰਦਰ ਕੁਮਾਰ ਆਦਿ ਆਗੂਆਂ ਕਿਹਾ ਕਿ ਖਜਾਨਾ ਮੰਤਰੀ ਨੇ ਖਾਲੀ ਖਜਾਨੇ ਦੀ ਝੂਠੀ ਦੁਹਾਈ ਪਾ ਕੇ ਮੁਲਾਜ਼ਮਾਂ ਨੂੰ ਧੱਕੇ ਨਾਲ ਮੁਲਾਜ਼ਮ ਵਿਰੋਧੀ ਪੇ ਕਮਿਸ਼ਨ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ।ਇਸ ਤੋ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਸਰਕਾਰ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ। ਕੱਚੇ-ਕੰਟਰੈਕਟ ਮੁਲਾਜ਼ਮ ਪਿਛਲੇ ਦਸ ਸਾਲ ਤੋ ਪੱਕੇ ਹੋਣ ਲਈ ਤਰਸ ਗਏ ਹਨ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ।ਮਿਡ ਡੇ ਮੀਲ ਵਰਕਰਜ ਸਿਰਫ਼ 1700 ਰ ਵਿੱਚ ਗੁਜਾਰਾ ਕਰਨ ਲਈ ਮਜਬੂਰ ਹਨ। ਇਨ੍ਹਾਂ ਨੂੰ ਸਿਰਫ਼ 10 ਮਹੀਨੇ ਹੀ ਤਨਖਾਹ ਦਿੱਤੀ ਜਾਂਦੀ ਹੈ।
ਮੋਰਚਾ ਮੰਗ ਕਰਦਾ ਹੈ ਕਿ ਮੁਲਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ। ਮੋਰਚਾ ਆਪਣੀਆਂ ਮੰਗਾਂ ਲਈ 13 ਨਵੰਬਰ ਨੂੰ ਮਨਪ੍ਰੀਤ ਬਾਦਲ ਦੇ ਹਲਕੇ ਬੰਠਿਡਾ ਵਿਖੇ ਮਹਾਂਰੈਲੀ ਕੀਤੀ ਜਾਵੇਗੀ।ਇਸ ਮੌਕੇ ਅਮਰਜੀਤ ਸਿੰਘ ਕੋਠੇ,ਸੁਖਜਿੰਦਰ ਸਿੰਘ, ਹਰਪਾਲ ਸਿੰਘ ,ਮਨੋਹਰ ਲਾਲ, ਕੁਲਰਾਜ ਸਿੰਘ, ਜੋਤ ਪ੍ਰਕਾਸ਼, ਸਿੰਦਾ ਮਸੀਹ, ਸਤਨਾਮ ਸਿੰਘ, ਤਰਸੇਮ ਮਸੀਹ, ਸੁਰਜੀਤ ਮਸੀਹ, ਸੁਖਵਿੰਦਰ ਸਿੰਘ, ਅਨਿਲ ਕੁਮਾਰ ਆਦਿ ਹਾਜ਼ਰ।