ਅਜ਼ਾਦ ਸ਼ਰਮਾ ਦੀ ਅਗਵਾਈ ਹੇਠ ਜਰਨਲਿਸਟ ਐਸੋਸੀਏਸ਼ਨ (ਰਜਿ)ਵੱਲੋਂ ਅੰਮ੍ਰਿਤਸਰ ਯੂਨਿਟ ਦਾ ਕੀਤਾ ਗਠਨ
ਕਿਸੇ ਵੀ ਪੱਤਰਕਾਰ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਸੂਬਾ ਕਮੇਟੀ ਚਟਾਨ ਵਾਂਗ ਨਾਲ ਖੜੇਗੀ : ਸੂਬਾ ਪ੍ਰਧਾਨ ਜੋਗਿੰਦਰ ਅੰਗੂਰਾਲਾ
ਬਟਾਲਾ 14 ਨਵੰਬਰ (ਅਵਿਨਾਸ਼ ਸ਼ਰਮਾ) ਜਰਨਲਿਸਟ ਐਸੋਸੀਏਸ਼ਨ ਰਜਿ ਪੰਜਾਬ ਦੀ ਮੀਟਿੰਗ ਪ੍ਰਭਾਰੀ ਅਜਾਦ ਸ਼ਰਮਾਂ ਦੀ ਅਗਵਾਈ ਹੇਠ ਅੰਮ੍ਰਿਤਸਰ ਛੇਹਾਰਟਾ ਵਿਖੇ ਹੋਈ । ਇਸ ਮੀਟਿੰਗ ਵਿੱਚ ਜਰਨਲਿਸਟ ਐਸੋਸੀਏਸ਼ਨ ਰਜਿ ਪੰਜਾਬ ਦੇ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਆਪਣੀ ਪੂਰੀ ਟੀਮ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਵਿਚ ਅੰਮ੍ਰਿਤਸਰ ਦੇ ਵੱਡੀ ਗਿਣਤੀ ਵਿਚ ਪੱਤਰਕਾਰ ਸ਼ਾਮਲ ਹੋਏ। ਅੰਮ੍ਰਿਤਸਰ ਦੇ ਸਮੂਹ ਪੱਤਰਕਾਰਾਂ ਵੱਲੋਂ ਸਰਬਸੰਮਤੀ ਨਾਲ ਜਰਨਲਿਸਟ ਐਸੋਸੀਏਸ਼ਨ ਰਜਿ ਪੰਜਾਬ ਅੰਮ੍ਰਿਤਸਰ ਯੂਨਿਟ ਦਾ ਗਠਨ ਕੀਤਾ ਗਿਆ। ਪੰਜਾਬ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਵੱਲੋ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਜਿਸ ਵਿਚ ਪੱਤਰਕਾਰ ਗੁਰਜਿੰਦਰ ਸਿੰਘ ਮਾਹਲ ਨੂੰ ਮੀਤ ਪ੍ਰਧਾਨ , ਸ੍ਰੀ ਅਰੁਣ ਸ਼ਰਮਾ ਨੂੰ ਅੰਮ੍ਰਿਤਸਰ ਦੇ
ਚੇਅਰਮੈਨ ਹਰਪਾਲ ਸਿੰਘ ਭੰਗੂ ਨੂੰ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਮਨਜੀਤ ਸਿੰਘ ਬਾਜਵਾ ਨੂੰ ਅੰਮ੍ਰਿਤਸਰ ਦੇ ਸੀਨੀ ਮੀਤ ਪ੍ਰਧਾਨ ਜਤਿੰਦਰ ਸਿੰਘ ਬੇਦੀ ਨੂੰ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਸਰਵਣ ਸਿੰਘ ਰੰਧਾਵਾ ਨੂੰ ਅੰਮ੍ਰਿਤਸਰ ਤੋਂ ਜਰਨਲ ਸੈਕਟਰੀ ਰਜਿੰਦਰ ਸ਼ਰਮਾ ਨੂੰ ਅੰਮ੍ਰਿਤਸਰ ਤੋਂ ਖਜਾਨਚੀ ਕੁਲਬੀਰ ਸਿੰਘ ਨੂੰ ਅੰਮ੍ਰਿਤਸਰ ਤੋਂ ਸਲਾਹਕਾਰ ਸੁਨੀਲ ਅਰੋੜਾ ਨੂੰ ਅੰਮ੍ਰਿਤਸਰ ਤੋਂ ਕਾਨੂੰਨੀ ਸਲਾਹਕਾਰ ਸਤਨਾਮ ਸਿੰਘ ਮੁਧਲ ਨੂੰ ਅੰਮ੍ਰਿਤਸਰ ਤੋਂ ਸੈਕਟਰੀ ਗੁਰਮੀਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਤੋਂ ਪਬਲਿਕ ਸਿਟੀ ਸੈਕਟਰੀ ਅਵਤਾਰ ਸਿੰਘ ਘਰਿੰਡਾ ਨੂੰ ਮੁੱਖ ਬਲਾਰਾ ਕ੍ਰਿਸ਼ਨ ਸਿੰਘ ਦੁਸਾਂਝ ਨੂੰ ਅੰਮ੍ਰਿਤਸਰ ਤੋਂ ਪ੍ਰੈੱਸ ਸਕੱਤਰ ਇਹਨਾਂ ਸਾਰੇ ਪੱਤਰਕਾਰਾਂ ਨੂੰ ਅਹੁਦੇਦਾਰੀਆਂ ਦੇ ਕੇ ਪੰਜਾਬ ਪ੍ਰਧਾਨ ਅਤੇ ਟੀਮ ਵੱਲੋਂ ਨਵਾਜਿਆ ਗਿਆ । ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਵੱਲੋਂ ਪੰਜਾਬ ਪ੍ਰਧਾਨ ਸ੍ਰੀ ਜੁਗਿੰਦਰ ਔਗਰਾਲਾ ਦਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਭਾਰੀ ਅਤੇ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ ਨਵ-ਨਿਯੁਕਤ ਪ੍ਰਧਾਨ ਹਰਪਾਲ ਸਿੰਘ ਭੰਗੂ ਨੇ ਸਮੂਹ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦਿਆ ਵਿਸ਼ਵਾਸ ਦਿੱਤਾ ਕਿ ਉਹ ਉਨ੍ਹਾਂ ਦੀਆਂ ਆਸਾਂ ਤੇ ਖਰੇ ਉਤਰਦਿਆ ਪੱਤਰਕਾਰ ਭਾਈਚਾਰੇ ਦੀ ਬਿਹਤਰੀ ਲਈ ਹਮੇਸ਼ਾ ਯਤਨ ਕਰਨਗੇ । ਇਸ ਮੌਕੇ ਤੇ ਸੂਬਾ ਪ੍ਰਧਾਨ ਜੋਗਿੰਦਰ ਅਗੁਰਾਲਾ ਨੇ ਵਧਾਈ ਦਿੰਦਿਆਂ ਕਿਹਾ ਕਿ ਸੂਬਾ ਕਮੇਟੀ ਲੋੜ ਪੈਣ ਤੇ ਹਰ ਪੱਤਰਕਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ । ਇਸ ਮੌਕੇ ਤੇ ਸੂਬਾ ਕਮੇਟੀ ਮੈਂਬਰ ਸੰਜੀਵ ਨਈਅਰ, ਆਦਰਸ਼ ਤੁਲੀ, ਸੁਨੀਲ ਪ੍ਰਭਾਕਰ, ਸੁਨੀਲ ਚੰਗਾ, ਸੰਜੂ ਮੈਹਤਾ, ਚੇਤਨ ਆਦਿ ਹਾਜ਼ਰ ਸਨ ।