ਦਸੂਹਾ 11 ਨਵੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਸੈਸ਼ਨ ਅਪ੍ਰੈਲ 2021 ਦਾ ਨਤੀਜਾ ਪੀ.ਟੀ.ਯੂ ਵੱਲੋਂ ਘੋਸ਼ਿਤ ਕੀਤਾ ਗਿਆ, ਜਿਸ ਵਿੱਚ ਬੀ.ਐਸ.ਸੀ ਫੈਸ਼ਨ ਟੈਕਨੋਲਜੀ ਚੋਥੇ ਸਮੈਸਟਰ ਦੀ ਸਤਵੰਤ ਕੌਰ ਸਪੁੱਤਰੀ ਕੁਲਵਿੰਦਰ ਸਿੰਘ (ਐੱਸ.ਜੀ.ਪੀ.ਏ 9.67) ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਨੇਹਾ ਸਪੁੱਤਰੀ ਸੁਖਦੇਵ ਸਿੰਘ (ਐੱਸ.ਜੀ.ਪੀ.ਏ 9.50) ਨੇ ਦੂਸਰਾ ਸਥਾਨ, ਮੁਸਕਾਨ ਸਪੁੱਤਰੀ ਜੋਗਿੰਦਰ ਪਾਲ (ਐੱਸ.ਜੀ.ਪੀ.ਏ 9.22) ਨੇ ਤੀਸਰਾ ਸਥਾਨ ਅਤੇ ਹਰਪ੍ਰੀਤ ਕੌਰ ਸਪੁੱਤਰੀ ਜਸਵੀਰ ਸਿੰਘ (ਐੱਸ.ਜੀ.ਪੀ.ਏ 8.78) ਨੇ ਚੌਥਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌ. ਕੁਮਾਰ ਸੈਣੀ, ਡਾਇਰੈਕਟਰ ਮਾਨਵ ਸੈਣੀ, ਐਚ.ਓ.ਡੀ ਰਾਜੇਸ਼ ਕੁਮਾਰ, ਅਮਨਪ੍ਰੀਤ ਕੌਰ, ਰਜਨੀਤ ਕੌਰ ਅਤੇ ਸੰਦੀਪ ਕਲੇਰ ਆਦਿ ਹਾਜ਼ਰ ਸਨ।
ਕੇ.ਐਮ.ਐਸ ਕਾਲਜ ਦੀ ਵਿਦਿਆਰਥਣ ਸਤਵੰਤ ਕੌਰ ਨੇ ਪਹਿਲੇ ਸਥਾਨ ਤੇ ਕੀਤਾ ਕਬਜ਼ਾ : ਪ੍ਰਿੰਸੀਪਲ ਡਾ.ਸ਼ਬਨਮ ਕੌਰ
- Post published:November 11, 2021