ਦਸੂਹਾ (ਚੌਧਰੀ)
19 ਅਗਸਤ : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਡਾਇਰੈਕਟਰ ਡਾ. ਮਾਨਵ ਸੈਣੀ ਦੀ ਅਗਵਾਈ ਹੇਠ ਕੇ.ਐਮ.ਐਸ ਈਕੋ ਕਲੱਬ ਵੱਲੋਂ ਜ਼ੀਰੋ ਸ਼ੈਡੋ ਡੇ ਦੇ ਸੰਬੰਧ ਵਿੱਚ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਜ਼ੀਰੋ ਸ਼ੈਡੋ ਡੇ ਦੇ ਬਾਰੇ ਜਾਣਕਾਰੀ ਦਿੱਤੀ ਗਈ ਕਿ ਜਦੋਂ ਧਰਤੀ ਤੇ ਦੁਪਹਿਰ ਵੇਲੇ ਕਿਸੇ ਵੀ ਵਸਤੂ ਦਾ ਪਰਛਾਵਾਂ ਨਹੀਂ ਪੈਂਦਾ, ਕਿਉੰਕਿ ਸੂਰਜ ਬਿਲਕੁਲ ਸਿਖਰ ਤੇ ਹੁੰਦਾ ਹੈ। ਇਹ ਸਥਿਤੀ ਗਰਮ ਦੇਸ਼ਾਂ ਵੱਲ ਸਾਲ ਵਿੱਚ ਦੋ ਵਾਰ ਵੀ ਹੋ ਸਕਦੀ ਹੈ। ਇਸ ਮੌਕੇ ਮੈਡਮ ਮਹਿਕ ਸੈਣੀ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਸੂਰਜ ਸਥਾਨਕ ਮੈਰੀਡੀਅਨ ਨੂੰ ਪਾਰ ਕਰਦਾ ਹੈ ਤਾਂ ਸੂਰਜ ਦੀਆਂ ਕਿਰਨਾਂ ਜਮੀਨ ਦੇ ਕਿਸੇ ਵਸਤੂ ਦੇ ਸੰਪੇਖਿਕ ਤੌਰ ਤੇ ਖੜੀਆਂ ਹੋ ਜਾਂਦੀਆਂ ਹਨ ਅਤੇ ਕੋਈ ਵੀ ਉਸ ਵਸਤੂ ਦੇ ਕਿਸੇ ਵੀ ਪਰਛਾਵੇਂ ਨੂੰ ਨਹੀਂ ਦੇਖ ਸਕਦਾ। ਇਸ ਸਥਿਤੀ ਅਤੇ ਦਿਨ ਨੂੰ ਜ਼ੀਰੋ ਸ਼ੈਡੋ ਡੇ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਸੈਮੀਨਾਰ ਵਿੱਚ ਭਾਗ ਲੈ ਕੇ ਆਪਣੀ ਸਾਇੰਸ ਪ੍ਰਤੀ ਜਾਣਕਾਰੀ ਵਿੱਚ ਵਾਧਾ ਕੀਤਾ। ਇਸ ਮੌਕੇ ਤੇ ਐਚ.ਓ.ਡੀ.ਡਾ. ਰਾਜੇਸ਼ ਕੁਮਾਰ, ਲਖਵਿੰਦਰ ਕੌਰ, ਮਨਪ੍ਰੀਤ ਕੌਰ, ਜਗਰੂਪ ਕੌਰ, ਕੰਕਣ ਮਜੂਮਦਾਰ, ਕੇ.ਐਮ.ਐਸ ਈਕੋ ਕਲੱਬ ਦੇ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।








