ਦਸੂਹਾ 11 ਜੂਨ (ਚੌਧਰੀ)
: ਬੀਬੀ ਅਮਰ ਕੌਰ ਜੀ ਐਜੂਕੇਸ਼ਨ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ, ਚੌਧਰੀ ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਨੈਸ਼ਨਲ ਅਸੈਸਮੇਂਟ ਐਂਡ ਐਕ੍ਰੀਡਿਟੇਸ਼ਨ ਕੌਂਸਲ (NAAC) ਬੈਂਗਲੌਰ ਦੀ ਪੀਅਰ ਟੀਮ ਵੱਲੋਂ ਕੇ.ਐਮ.ਐਸ ਕਾਲਜ ਦੇ ਸਟਾਫ਼ ਨਾਲ ਐਗਜ਼ਿਟ ਮੀਟ ਕੀਤੀ ਗਈ। ਜਿਸ ਵਿੱਚ ਨੈਸ਼ਨਲ ਅਸੈਸਮੇਂਟ ਐਂਡ ਐਕ੍ਰੀਡਿਟੇਸ਼ਨ ਕੌਂਸਲ ਵੱਲੋਂ ਪੀਅਰ ਟੀਮ ਦੇ ਚੇਅਰਪਰਸਨ ਡਾ. ਰੋਡਾ ਸਯਾਨਾ, ਸਾਬਕਾ ਵਾਈਸ ਚਾਂਸਲਰ, ਕਾਕਤੀਆ ਯੂਨੀਵਰਸਿਟੀ, ਮੈਂਬਰ ਕੋਆਰਡੀਨੇਟਰ ਡਾ. ਐਮ ਥੰਗਰਾਜ, ਪ੍ਰੋਫੈਸਰ ਮਦੁਰਾਈ ਕਾਮਰਾਜ ਯੂਨੀਵਰਸਿਟੀ ਅਤੇ ਮੈਂਬਰ ਡਾ. ਪੰਕਜ ਨਾਟੂ, ਪ੍ਰਿੰਸੀਪਲ ਠਾਕੁਰ ਇੰਸਟੀਚਿਊਟ ਆਫ ਮੈਨੇਜਮੈਂਟ ਸਟੱਡੀਜ਼ ਐਂਡ ਰਿਸਰਚ ਅਤੇ ਕੇ.ਐਮ.ਐਸ ਕਾਲਜ ਦੇ ਸਟਾਫ਼ ਅਤੇ ਵੱਖ ਵੱਖ ਵਿਭਾਗਾਂ ਜਿਸ ਵਿੱਚ ਡਾ. ਅਬਦੁਲ ਕਲਾਮ ਆਈ.ਟੀ ਵਿਭਾਗ, ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਡਿਜ਼ਾਇਨਿੰਗ ਵਿਭਾਗ, ਡਾ. ਬੀ.ਆਰ ਅੰਬੇਡਕਰ ਮੈਡੀਕਲ ਸਾਇੰਸ ਵਿਭਾਗ, ਕਾਮਰਸ ਵਿਭਾਗ ਅਤੇ ਨੋਨ ਟੀਚਿੰਗ ਵਿਭਾਗ ਦੇ ਫੈਕਲਟੀ ਮੈਂਬਰਾਂ ਨਾਲ ਐਗਜ਼ਿਟ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਨੈਕ ਪੀਅਰ ਟੀਮ ਦੇ ਚੇਅਰਪਰਸਨ ਡਾ. ਰੋਡਾ ਸਯਾਨਾ ਨੇ ਕਾਲਜ ਦੀ ਪ੍ਰਸ਼ੰਸਾ ਵਿੱਚ ਕਾਲਜ ਦੀ ਕਾਰਜ ਸ਼ੈਲੀ ਦੀ ਸ਼ਲਾਂਘਾ ਕੀਤੀ ਅਤੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਦੇ ਖੇਡਣ ਵਾਲਿਆਂ ਗਰਾਊਂਡਾਂ ਨੂੰ ਹੋਰ ਵਧੀਆ ਬਣਾਇਆ ਜਾਵੇ। ਇਸ ਦੌਰਾਨ ਡਾਇਰੈਕਟਰ ਡਾ. ਮਾਨਵ ਸੈਣੀ, ਪ੍ਰਿੰਸੀਪਲ ਡਾ. ਸ਼ਬਨਮ ਕੌਰ, ਐਚ.ਓ.ਡੀ ਡਾ. ਰਾਜੇਸ਼ ਕੁਮਾਰ, ਮਨਪ੍ਰੀਤ ਕੌਰ, ਰਾਜਨਦੀਪ ਕੌਰ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਜਗਰੂਪ ਕੌਰ, ਪਲਵਿੰਦਰ ਕੌਰ,ਗੁਰਿੰਦਰਜੀਤ ਕੌਰ,ਰੀਮਾ ਸਿੰਘ,ਪ੍ਰਿਯੰਕਾ ਦੇਵੀ, ਅਮਨਪ੍ਰੀਤ ਕੌਰ,ਸੋਨਮ ਸਲਾਰੀਆ,ਅਮਨਦੀਪ ਕੌਰ,ਲਖਵਿੰਦਰ ਕੌਰ, ਮਲਕੀਤ ਕੌਰ,ਨਵਿੰਦਰ ਸਿੰਘ,ਗਰੀਸ਼ ਫਲੋਰਾ, ਗੁਰਪ੍ਰੀਤ ਸਿੰਘ, ਲਵਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ : ਕੇ.ਐਮ.ਐਸ ਕਾਲਜ ਦੇ ਪ੍ਰਿੰਸੀਪਲ, ਡਾਇਰੈਕਟਰ, ਨੈਕ ਪੀਅਰ ਟੀਮ ਦੇ ਮੈਂਬਰ ਅਤੇ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਇੰਚਾਰਜ।
 
				








 
 
							 
							 
							 
							