Prime Punjab Times

Latest news
ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ 25,000 ਰੁਪਏ ਦਾ ਇਨਾਮ, ਰਾਹ-ਵੀਰ ਯੋਜਨਾ ਤਹਿਤ ਲੋਕਾਂ ਨੂੰ... 24 ਅਕਤੂਬਰ ਨੂੰ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਆਸ਼ਿਕਾ ਜੈਨ ਵੂਸ਼ੋ ਮੁਕਾਬਲੇ ਵਿੱਚ DAV ਪਬਲਿਕ ਸਕੂਲ ਦੇ ਤਿੰਨ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ 'ਚ ਜਿੱਤੇ ਕਾਂਸੇ ਮੈਡਲ  ਦੁਸ਼ਹਿਰੇ ’ਤੇ ਸਮਾਜ ਦੇ ਰਾਵਣ ਨੂੰ ਮਾਰਨ ਦਾ ਲਈਏ ਸੰਕਲਪ ਅਵਾਰਾ ਪਸ਼ੂ ਸਾਹਮਣੇ ਆਉਣ ਕਾਰਨ ਵਾਪਰਿਆ ਵੱਡਾ ਹਾਦਸਾ, ਮੋਟਰਸਾਈਕਲ ਸਵਾਰ ਨੌਜਵਾਨਾਂ ਚੋਂ ਇੱਕ ਦੀ ਮੌ+ਤ,ਦੂਜਾ ਗੰਭੀਰ ਜ਼+... ਕਾਲਰਾ ਮੋੜ ’ਤੇ ਵਾਪਰੇ ਦ+ਰ+ਦਨਾਕ ਸੜਕ ਹਾਦਸੇ 'ਚ ਇੱਕ ਲੜਕੀ ਦੀ ਮੌ+ਤ ਤੇ ਨੌਜਵਾਨ ਗੰਭੀਰ ਜ਼ਖਮੀ *ਪਿੰਡ ਕਾਲਰਾ ਦੇ ਸ਼ਮਸ਼ਾਨਘਾਟ ਵਿੱਚ ਲੱਗੇ ਬੋਰ ’ਚੋਂ ਮੋਟਰ ਸਮੇਤ ਹੋਰ ਸਾਮਾਨ ਚੋਰੀ* KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦੀ ਸਫਲਤਾਪੂਰਵਕ ਸਮਾਪਤੀ ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ
ADVERTISEMENT
You are currently viewing ਕੀਤੇ ਜਾ ਰਹੇ ਨਜਾਇਜ ਕਬਜੇ ਲਈ ਨਗਰ ਨਿਗਮ ਕਮਿਸਨਰ ਨੇ ਪੁਲਿਸ ਪ੍ਰਸਾਸਨ ਨੂੰ ਮਾਮਲਾ ਦਰਜ ਕਰਨ ਲਈ ਕਿਹਾ

ਕੀਤੇ ਜਾ ਰਹੇ ਨਜਾਇਜ ਕਬਜੇ ਲਈ ਨਗਰ ਨਿਗਮ ਕਮਿਸਨਰ ਨੇ ਪੁਲਿਸ ਪ੍ਰਸਾਸਨ ਨੂੰ ਮਾਮਲਾ ਦਰਜ ਕਰਨ ਲਈ ਕਿਹਾ

ਪਠਾਨਕੋਟ,(ਤਰੁਣ ਸਣਹੋਤਰਾ)

–ਨਜਾਇਜ ਉਸਾਰੀ ਨੂੰ ਨਗਰ ਨਿਗਮ ਨੇ ਕੀਤਾ ਸੀ ਸੀਲ, ਮਾਲਕ ਵੱਲੋਂ ਬਿਨ੍ਹਾਂ ਮਨਜੂਰੀ ਲਏ ਕੀਤੀ ਜਾ ਰਹੀ ਸੀ ਉਸਾਰੀ

17 ਮਾਰਚ : ਪੰਜਾਬ ਸਰਕਾਰ ਵੱਲੋਂ ਨਜਾਇਜ ਕਬਜਿਆਂ ਨੂੰ ਲੈ ਕੇ ਕੀਤੇ ਜਾਣ ਵਾਲੀ ਕਾਰਵਾਈ ਸਬੰਧੀ ਜਿਲ੍ਹਾ ਪਠਾਨਕੋਟ ਵਿੱਚ ਵਿਸੇਸ ਮੂਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਨਗਰ ਨਿਗਮ ਪਠਾਨਕੋਟ ਵੱਲੋਂ ਵੀ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਕਮਿਸਨਰ ਨਗਰ ਨਿਗਮ ਪਠਾਨਕੋਟ-ਕਮ-ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਨਗਰ ਨਿਗਮ ਪਠਾਨਕੋਟ ਕਮਿਸਨਰ ਨੇ ਦੱਸਿਆ ਕਿ ਸ੍ਰੀ ਜਸਪਾਲ ਸਿੰਘ ਪੁੱਤਰ ਸ੍ਰੀ ਰਾਜ ਭੁਪਿੰਦਰ ਸਿੰਘ ਵੱਲੋਂ ਐਸ.ਕੇ.ਆਰ ਹਸਪਤਾਲ ਦੇ ਨੇੜੇ ਜਲੰਧਰ ਜੰਮੂ ਬਾਈਪਾਸ ਵਿਖੇ ਨਗਰ ਨਿਗਮ ਪਾਸੋਂ ਬਿਨ੍ਹਾ ਨਕਸ਼ਾ ਪਾਸ ਕਰਵਾਏ ਉਸਾਰੀ ਕੀਤੀ ਜਾ ਰਹੀ ਸੀ। ਜਿਸ ਤੇ ਕਾਰਵਾਈ ਕਰਦਿਆਂ ਹੋਇਆ ਨਗਰ ਨਿਗਮ ਪਠਾਨਕੋਟ ਵੱਲੋਂ ਮਿਤੀ 08.09.2022 ਨੂੰ ਕੀਤੀ ਜਾ ਰਹੀ ਉਸਾਰੀ ਨੂੰ ਸੀਲ ਕੀਤਾ ਗਿਆ ਸੀ। ਪਰ ਬਾਅਦ ਵਿੱਚ ਦੇਖਣ ਵਿੱਚ ਆਇਆ ਕਿ ਉੁਕਤ ਬਿਲਡਿੰਗ ਦੇ ਮਾਲਕ ਵੱਲੋਂ ਨਗਰ ਨਿਗਮ ਦੀ ਬਿਨ੍ਹਾਂ ਮੰਜੂਰੀ ਦੇ ਗੈਰ ਕਾਨੂੰਨੀ ਢੰਗ ਨਾਲ ਨਗਰ ਨਿਗਮ ਵੱਲੋਂ ਉਕਤ ਬਿਲਡਿੰਗ ਨੂੰ ਲਗਾਈ ਗਈ ਸੀਲ ਆਪਣੇ ਪੱਧਰ ਤੇ ਤੌੜ ਲਈ ਗਈ ਹੈ। ਇਸ ਲਈ ਉਕਤ ਬਿਲਡਿੰਗ ਦੇ ਮਾਲਕ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ ਦਰਜ ਕਰਨ ਲਈ ਸੀਨੀਅਰ ਸੁਪਰਡੰਟ ਆਫ ਪੁਲਿਸ, ਪਠਾਨਕੋਟ ਨੂੰ ਲਿਖਿਤ ਤੋਰ ਤੇ ਭੇਜਿਆ ਗਿਆ ਹੈ।