Prime Punjab Times

Latest news
ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ADVERTISEMENT
You are currently viewing ਸਿਹਤ ਵਿਭਾਗ ਵੱਲੋਂ ਸੀ ਐਚ ਸੀ ਘਰੋਟਾ ਦੇ ਵੱਖ ਵੱਖ ਪਿੰਡਾਂ ਦੇ ਛੱਪੜਾਂ ਵਿਚ ਮਲੇਰੀਆ ਅਤੇ ਡੇਂਗੂ ਦੇ ਬਚਾਓ ਵਾਸਤੇ ਛੱਡੀਆਂ ਗਮਬੂਜੀਆ ਮੱਛੀਆਂ 

ਸਿਹਤ ਵਿਭਾਗ ਵੱਲੋਂ ਸੀ ਐਚ ਸੀ ਘਰੋਟਾ ਦੇ ਵੱਖ ਵੱਖ ਪਿੰਡਾਂ ਦੇ ਛੱਪੜਾਂ ਵਿਚ ਮਲੇਰੀਆ ਅਤੇ ਡੇਂਗੂ ਦੇ ਬਚਾਓ ਵਾਸਤੇ ਛੱਡੀਆਂ ਗਮਬੂਜੀਆ ਮੱਛੀਆਂ 

ਸਿਹਤ ਵਿਭਾਗ ਵੱਲੋਂ ਸੀ ਐਚ ਸੀ ਘਰੋਟਾ ਦੇ ਵੱਖ ਵੱਖ ਪਿੰਡਾਂ ਦੇ ਛੱਪੜਾਂ ਵਿਚ ਮਲੇਰੀਆ ਅਤੇ ਡੇਂਗੂ ਦੇ ਬਚਾਓ ਵਾਸਤੇ ਛੱਡੀਆਂ ਗਮਬੂਜੀਆ ਮੱਛੀਆਂ 

ਗਮਬੂਜੀਆ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਡੇਂਗੂ, ਮਲੇਰੀਆ ਦੇ ਪ੍ਰਕੋਪ ਤੋਂ ਬਚਣ ਲਈ ਸਹਾਇਤਾ ਕਰਦੀਆਂ ਹਨ : ਡਾ ਬਿੰਦੂ ਗੁਪਤਾ

ਪਠਾਨਕੋਟ 27 ਜੂਨ (ਅਵਿਨਾਸ਼ ਸ਼ਰਮਾ ) ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਥੇ ਪਿੰਡਾਂ ਵਿਚ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਮਲੇਰੀਆ ਅਤੇ ਡੇਗੂ ਦੇ ਬਚਾਓ ਵਾਸਤੇ ਪਬਲਿਕ ਨੂੰ ਅਵੇਅਰ ਕੀਤਾ ਜਾ ਰਿਹਾ ਅਤੇ ਛੱਪੜਾਂ ਵਿਚ ਗਮਬੂਜੀਆ ਮੱਛੀਆਂ ਵੀ ਛੱਡੀਆਂ ਜਾ ਰਹੀਆਂ ਹਨ ਕਿਉਂਕਿ ਇਹ ਮੱਛੀਆਂ ਮੱਛਰ ਬਨਣ ਤੋ ਪਹਿਲਾਂ ਹੀ ਲਾਰਵੇ ਨੂੰ ਖਾ ਕੇ ਸਾਡੀ ਸਹਾਇਤਾ ਕਰਦੀਆਂ ਹਨ । ਇਸ ਲੜੀ ਦੇ ਤਹਿਤ ਅੱਜ ਦਿਨ ਸੋਮਵਾਰ ਸਿਵਲ ਸਰਜਨ ਡਾ ਰੁਬਿੰਦਰ ਕੌਰ‌ ਦੀਆਂ ਹਦਾਇਤਾਂ ਕਮਿਊਨਿਟੀ ਹੈਲਥ ਸੈਂਟਰ ਘਰੋਟਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਬਿੰਦੂ ਗੁਪਤਾ ਦੇ ਨਿਰਦੇਸ਼ਾਂ ਤੇ ਜਗਨ ਨਾਥ ਘਿਆਲਾ ਅਤੇ ਸੁਖਦੇਵ ਸਮਿਆਲ ਬਾਹਠ ਸਾਹਿਬ ਸਿਹਤ ਕਾਮਿਆਂ ਵੱਲੋਂ ਜ਼ਿਲ੍ਹੇ ਦੇ ਹੈਲਥ ਇੰਸਪੈਕਟਰ ਅਨੋਖ ਲਾਲ ਅਤੇ ਰਜਿੰਦਰ ਕੁਮਾਰ ਕੋਲੋਂ ਹੈਚਰੀ ਪਠਾਨਕੋਟ ਤੋਂ ਗਮਬੂਜੀਆ ਮੱਛੀਆਂ ਪ੍ਰਾਪਤ ਕੀਤੀਆਂ ਅਤੇ ਲਾਹੜੀ ਬ੍ਰਹਮਣਾਂ ,ਬਾਹਠ ਸਾਹਿਬ ਅਤੇ ਬਾਵਿਆਂ ਲਾਹੜੀ ਪਿੰਡਾਂ ਦੇ ਛੱਪੜਾਂ ਵਿੱਚ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਛੱਡੀਆਂ ਗਈਆਂ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ ਬਿੰਦੂ ਗੁਪਤਾ ਨੇ ਦੱਸਿਆ ਕਿ ਇਹ ਮੱਛੀਆਂ ਹੁਣ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਦੇ ਡੰਗ ਤੋਂ ਬਚਾ ਸਕਣਗੀਆਂ | ਉਨ੍ਹਾਂ ਦੱਸਿਆ ਕਿ ਗੈਂਬੂਜੀਆ ਅਸਲ ਵਿੱਚ ਇੱਕ ਅਜਿਹੀ ਮੱਛੀ ਹੈ ਜੋ ਡੇਂਗੂ-ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਲੋਕਾਂ ਨੂੰ ਡੇਂਗੂ, ਮਲੇਰੀਆ ਬੁਖਾਰ ਦੇ ਪ੍ਰਕੋਪ ਤੋਂ ਬਚਾਉਂਦੀ ਹੈ । ਇਸ ਮੌਕੇਂ ਤੇ ਬਲਦੇਵ ਰਾਜ, ਵਿਜੇ ਕੁਮਾਰ, ਰੋਹਿਤ ਕੁਮਾਰ, ਗੁਰਮੀਤ ਕੌਰ ਸਰਪੰਚ ਰਾਣਾ ਦੇਵੀ, ਏ ਐਮ ਓ ਸੀਮਾ, ਕ੍ਰਾਂਤੀ ਦੀਪਕ ਆਦਿ ਹਾਜ਼ਰ ਸਨ।