ਹੁਸ਼ਿਆਰਪੁਰ / ਦਸੂਹਾ (ਚੌਧਰੀ)
: ਹੁਸ਼ਿਆਰਪੁਰ ਪੁਲਿਸ ਵਲੋਂ 26 ਜਨਵਰੀ ਦੇ ਦਿਹਾੜੇ ਤੇ ਧਾਰ ਤੇ ਗੋਲੀਆਂ ਚਲਾਉਣ ਦਾ ਡਰਾਮਾ ਰਚਣ ਵਾਲੇ 5 ਦੋਸ਼ੀਆਂ ਨੂੰ ਕਾਬੂ ਕੀਤਾ ਹੈ।ਦੋਸ਼ੀ ਦੀ ਪਛਾਣ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਪੁੱਤਰ ਤਰਸੇਮ ਸਿੰਘ ਵਾਸੀ ਜਾਗਲਾਂ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ, ਅਜੈ ਬਣਵਾਲਾ ਪੁੱਤਰ ਕਿਸ਼ਨ ਸਿੰਘ ਵਾਸੀ ਗਲੀ ਨੰਬਰ 10,ਨਹਿਰੂ ਗਰਡਨ ਕੈਥਲ, ਥਾਣਾ ਸਿਵਲ ਲਾਈਨ, ਜਿਲਾ ਕੈਂਥਲ ਸਟੇਟ ਹਰਿਆਣਾ,ਹਰਜਿੰਦਰ ਸਿੰਘ ਉਰਫ ਹਨੀ ਪੁੱਤਰ ਸੁੱਚਾ ਸਿੰਘ ਵਾਸੀ ਖੈਹਰਾਬਾਅਦ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ,ਜਰਨੈਲ ਸਿੰਘ ਉਰਫ ਕੈਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਖੁਣਖੁਣ ਸਰਖੀ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ, ਸੰਜੀਵ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਰੈਲੀ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ।
ਮਾਨਯੋਗ ਸੁਰੇਂਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਪਰਮਿੰਦਰ ਸਿੰਘ ਪੀਪੀਐਸ ਉੱਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ,ਹਰਕ੍ਰਿਸ਼ਨ ਸਿੰਘ ਪੀਪੀਐਸ,ਉਪ ਪੁਲਿਸ ਕਪਤਾਨ ਦਸੂਹਾ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਅਤੇ ਸਬ ਇੰਸਪੈਕਟਰ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਕੱਲ ਮਿਤੀ 26 ਜਨਵਰੀ ਦੇ ਸਮਾਗਮ ਤੇ ਥਾਣਾ ਦਸੂਹਾ ਦੇ ਏਰੀਆ ਵਿੱਚ ਮਹਿੰਦਰਾ ਥਾਰ ਤੇ ਗੋਲੀਆਂ ਚਲਾਉਣ ਦਾ ਡਰਾਮਾ ਰਚਣ ਵਾਲੇ 05 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਕੱਲ 26 ਜਨਵਰੀ ਦੇ ਸਮਾਗਮ ਨੂੰ ਪੂਰੇ ਦੇਸ਼ ‘ਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਥਾਣਾ ਦਸੂਹਾ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਪਿੰਡ ਬਲੱਗਣ ਦੇ ਥੌੜਾ ਅੱਗੇ ਪਿੰਡ ਜਲੋਟਾ ਵੱਲ ਮੇਨ ਸੜਕ ਤੇ ਇੱਕ ਥਾਰ ਗੱਡੀ ਰੰਗ ਕਾਲਾ ਨੰਬਰ PB 07-ਸੀ ਡੀ -7602 ਸੜਕ ਕਿਨਾਰੇ ਲਵਾਰਿਸ ਹਾਲਤ ਵਿੱਚ ਖੜੀ ਹੈ, ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟਾ ਹੋਇਆ ਹੈ, ਗੱਡੀ ਵਿਚ ਕੋਈ ਵਿਅਕਤੀ ਮੌਜੂਦ ਨਹੀਂ ਹੈ, ਤੇ ਗੱਡੀ ਦੇ ਵੱਖ-ਵੱਖ ਭਾਗਾਂ ਤੇ ਗੋਲੀਆਂ ਦੇ ਨਿਸ਼ਾਨ ਹਨ। ਉਪਰੋਕਤ ਸੂਚਨਾ ਮਿਲਣ ਤੋਂ ਬਾਅਦ ਪੂਰੇ ਜਿਲੇ ਵਿੱਚ ਚੌਕਸੀ ਵਧਾ ਦਿੱਤੀ ਗਈ ਤੇ ਉਪਰੋਕਤ ਵਾਰਦਾਤ ਤੇ ਨਾ-ਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 17 ਮਿਤੀ 26.01.2024 ਅ/ਧ 25/27-54-59 ਅਸਲਾ ਐਕਟ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਜਿਸ ਉਪਰੰਤ 26 ਜਨਵਰੀ ਦੇ ਸਮਾਗਮ ਦੀ ਡਿਊਟੀ ਖਤਮ ਹੋਣ ਤੋਂ ਬਾਅਦ ਉਪਰੋਕਤ ਵਾਰਦਾਤ ਨੂੰ ਟਰੇਸ ਕਰਨ ਲਈ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ ਤਫਤੀਬ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਤੇ ਉਪਰੋਕਤ ਟੀਮ ਥਾਣਾ ਦਸੂਹਾ ਪੁੱਜੀ। ਜਿਥੇ ਉਪਰੋਕਤ ਟੀਮ ਨੇ ਤਕਨੀਕੀ ਅਤੇ ਵਿਗਿਆਨਕ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਵੱਖ-ਵੱਖ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ, ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਪਰੋਕਤ ਥਾਰ ਕਾਰ ਦੇ ਮਾਲਕ ਦਾ ਨਾਮ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਪੁੱਤਰ ਤਰਸੇਮ ਸਿੰਘ ਵਾਸੀ ਜਾਗਲਾਂ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਹੈ। ਜੋ ਪੇਸ਼ੇ ਵਜੋ ਪਹਿਲਵਾਨੀ ਕਰਦਾ ਹੈ। ਜਿਸਨੇ ਆਪਣੇ ਪਿੰਡ ਜਾਗਲਾਂ ਵਿੱਚ ਅਖਾੜਾ ਖੋਲਿਆ ਹੋਇਆ ਹੈ, ਜਿਥੇ ਇਲਾਕੇ ਦੇ ਤੇ ਹਰਿਆਣਾ ਸਟੇਟ ਤੋਂ ਪਹਿਲਵਾਨ ਆ ਕੇ ਪਹਿਲਵਾਨੀ ਸਿਖਦੇ ਹਨ,ਜਿਥੇ ਉਸਨੇ ਪਹਿਲਵਾਨੀ ਦੀ ਟਰੇਨਿੰਗ ਦੇਣ ਲਈ ਜਰਨੈਲ ਸਿੰਘ ਉਰਫ ਕੈਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਖੁਣਖੁਣ ਸਰਖੀ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੂੰ ਰੱਖਿਆ ਹੋਇਆ ਹੈ। ਜੋ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਉਕਤ ਆਪਣੇ ਆਪ ਨੂੰ ਇੱਕ ਵੱਡਾ ਪੁਲਿਸ ਅਧਿਕਾਰੀ ਦੱਸਦਾ ਹੈ ਪਰ ਉਹ ਅਸਲ ਵਿਚ ਪੁਲਿਸ ਅਧਿਕਾਰੀ ਨਹੀਂ ਹੈ। ਜਿਸਨੇ ਪੰਜਾਬ ਪੁਲਿਸ ਦੇ ਜਾਅਲੀ ਆਈ.ਡੀ ਕਾਰਡ ਬਣਵਾਏ ਹੋਏ ਹਨ ਅਤੇ ਅਕਸਰ ਵਰਦੀ ਪਹਿਣ ਕੇ ਰੱਖਦਾ ਹੈ,ਜਿਸਨੇ ਪੰਜਾਬ ਪੁਲਿਸ ਦੇ ਖੇਡ ਵਿਭਾਗ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਰੀਬ 15-20 ਵਿਅਕਤੀਆਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਜਿਸਨੇ ਇਸ ਕੰਮ ਲਈ ਆਪਣੇ ਨਾਲ ਜਰਨੈਲ ਸਿੰਘ ਉਕਤ, ਹਰਿਆਣਾ ਸਟੇਟ ਦੇ ਪਹਿਲਵਾਨ ਅਜੈ ਬਣਵਾਲਾ ਪੁੱਤਰ ਕਿਸ਼ਨ ਸਿੰਘ ਵਾਸੀ ਗਲੀ ਨੰਬਰ 10, ਨਹਿਰੂ ਗਰਡਨ ਕੈਥਲ ਥਾਣਾ ਸਿਵਲ ਲਾਈਨ ਜਿਲਾ ਕੈਥਲ ਸਟੇਟ ਹਰਿਆਣਾ ਅਤੇ ਆਪਣੇ ਜਵਾਈ ਸੰਜੀਵ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਰੈਲੀ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਨੂੰ ਰੱਖਿਆ ਹੋਇਆ ਹੈ ਅਤੇ ਜਿਸਨੇ ਉਪਰੋਕਤ ਵਿਅਕਤੀਆਂ ਨੂੰ 26 ਜਨਵਰੀ 2024 ਦੇ ਸਮਾਗਮ ਤੇ ਨਿਯੁਕਤੀ ਪੱਤਰ ਦੇਣ ਦਾ ਲਾਰਾ ਲਾ ਕੇ ਪੀ.ਏ.ਪੀ ਕੈਂਪਸ ਜਲੰਧਰ ਬੁਲਾਇਆ ਸੀ। ਪਰ ਉਹਨਾਂ ਨੂੰ ਮੂਰਖ ਬਣਾ ਕੇ ਥਾਰ ਮਾਲਕ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਉਕਤ ਨੇ ਥਾਰ ਪਰ ਗੋਲੀਆਂ ਚੱਲਣ ਦਾ ਡਰਾਮਾ ਰਚਿਆ ਹੈ। ਜੋ ਉਪਰੋਕਤ ਵਿਅਕਤੀਆਂ ਵਿਚੋਂ ਕੁਝ ਵਿਅਕਤੀ ਧਾਰ ਮਾਲਕ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਉਕਤ ਤੇ ਹਮਲਾ ਹੋਣ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਥਾਣਾ ਦਸੂਹਾ ਪੁੱਜੇ। ਜਿਹਨਾਂ ਪਾਸੋਂ ਪੁੱਛਗਿੱਛ ਕੀਤੀ ਗਈ ਜਿਹਨਾਂ ਨੇ ਆਪਣੇ ਨਾਲ ਹੋਈ ਉਪਰੋਕਤ ਠੱਗੀ ਸਬੰਧੀ ਲਿਖਤੀ ਦਰਖਾਸਤ ਦਿੱਤੀ। ਜਿਸਤੇ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਅਤੇ ਅਜੈ ਬਣਵਾਲਾ ਉਕਤਾਨ ਖਿਲਾਫ ਮੁਕੰਦਮਾ ਨੰਬਰ 18 ਮਿਤੀ 26.01.2024 ਅ/ਧ 406,420,120-ਬੀ ਭ:ਦ ਥਾਣਾ ਦਸੂਹਾ ਦਰਜ ਰਜਿਸਟਰ ਕਰਕੇ ਵਾਧਾ ਜੁਰਮ 465,468, 471,170,171 ਭ: ਦ 25/27-54-59 ਅਸਲਾ ਐਕਟ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਕੀਤਾ ਗਿਆ। ਉਪਰੋਕਤ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ ਸਪੈਸ਼ਲ ਟੀਮ ਵੱਲੋਂ ਵੱਖ-ਵੱਖ ਸਥਾਨਾਂ ਤੇ ਰੋਡ ਕਰਕੇ ਉਪਰੋਕਤ ਵਾਰਦਾਤ ਦਾ ਡਰਾਮਾ ਰੱਚ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਵਾਲੇ 05 ਦੋਸ਼ੀ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ,ਅਜੈ ਬਣਵਾਲਾ, ਜਰਨੈਲ ਸਿੰਘ ਉਰਫ ਕੈਲਾ, ਸੰਜੀਵ ਕੁਮਾਰ ਅਤੇ ਹਰਜਿੰਦਰ ਸਿੰਘ ਉਰਫ ਹਨੀ ਪੁੱਤਰ ਸੁੱਚਾ ਸਿੰਘ ਵਾਸੀ ਖੈਹਰਾਬਾਅਦ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਸ ਵਾਰਦਾਤ ਵਿੱਚ ਰਾਜੀਵ ਕੁਮਾਰ ਉਰਫ ਛੋਟੂ ਪਹਿਲਵਾਨ ਉਕਤ ਨੇ ਹਰਜਿੰਦਰ ਸਿੰਘ ਉਰਫ ਹਨੀ ਉਕਤ ਦੀ ਅਲਟੋ ਕਾਰ ਨੰਬਰੀ PB 10-ਸੀ ਐਲ -2186 ਦੀ ਵਰਤੋਂ ਕੀਤੀ ਸੀ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਦੇਸੀ ਪਿਸਟਲ 32 ਬੋਰ ਦੀ ਵਰਤੋਂ ਕੀਤੀ ਗਈ ਸੀ ਜੋ ਉਪਰੋਕਤ ਕਾਰ ਤੇ ਪਿਸਟਲ ਨੂੰ ਬਰਾਮਦ ਕਰ ਲਿਆ ਗਿਆ ਹੈ। ਹੁਸ਼ਿਆਰਪੁਰ ਪੁਲਿਸ ਨੇ ਉਪਰੋਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਡਰ ਦਾ ਮਾਹੌਲ ਖਤਮ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਹੁਸ਼ਿਆਰਪੁਰ ਪੁਲਿਸ ਲੋਕਾਂ ਦੀ ਸੁਰੱਖਿਆ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਚਨਬੰਧ ਹੈ। ਦੋਸ਼ੀਆਂ ਪਾਸੋਂ ਅਗਲੇਰੀ ਪੁੱਛ-ਗਿਛ ਜਾਰੀ ਹੈ।
ਬਰਾਮਦਗੀ:-
1. ਪਿਸਟਲ 32 ਬੋਰ: 01
2. ਪੰਜਾਬ ਪੁਲਿਸ ਵਿਭਾਗ ਦੇ ਜਾਅਲੀ ਆਈ.ਡੀ ਕਾਰਡ:- 02
3. ਮਹਿੰਦਰਾ ਥਾਰ ਜੀਪ ਨੰਬਰ PB07-CD-7602
4. ਆਲਟੋ ਕਾਰ ਨੰਬਰ PB10-CL-2186
5. ਪੰਜਾਬ ਪੁਲਿਸ ਦੇ ਵੱਖ-ਵੱਖ ਅਧਿਕਾਰੀ/ਕਰਮਚਾਰੀਆਂ ਦੀਆਂ ਵਰਦੀਆਂ :-03








