Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਨੈਸ਼ਨਲ ਹਾਈਵੇ ‘ਤੇ ਵਾਪਰੇ ਦਰਦਨਾਕ ਹਾਦਸੇ ‘ਚ ਕਾਰ ਸਵਾਰ 5 ਨੌਜਵਾਨਾਂ ਦੀ ਮੌ+ਤ,ਇੱਕ ਗੰਭੀਰ ਜ+ਖਮੀ 

ਨੈਸ਼ਨਲ ਹਾਈਵੇ ‘ਤੇ ਵਾਪਰੇ ਦਰਦਨਾਕ ਹਾਦਸੇ ‘ਚ ਕਾਰ ਸਵਾਰ 5 ਨੌਜਵਾਨਾਂ ਦੀ ਮੌ+ਤ,ਇੱਕ ਗੰਭੀਰ ਜ+ਖਮੀ 

ਦਸੂਹਾ, 27ਜਨਵਰੀ (PPT NEWS )

: ਬੀਤੀ ਰਾਤ ਨੈਸ਼ਨਲ ਹਾਈਵੇ ‘ਤੇ ਉਚੀ ਬੱਸੀ ਨੇੜੇ ਇਕ ਇਨੋਵਾ ਕਾਰ ਤੇ ਟਰੱਕ ਦੀ ਭਿਆਨਕ ਟੱਕਰ ਵਿਚ ਕਾਰ ‘ਚ ਸਵਾਰ ਪੰਜ ਨੌਜਵਾਨਾਂ ਦੀ ਮੌ+ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿੰਧੀ ਕੇਟ ਸੀਡਜ਼ ਕੰਪਨੀ ਦੇ ਮੁਲਾਜ਼ਮ ਮੁਕੇਰੀਆਂ ਦੀਆਂ ਬੀਜ ਦੀਆਂ ਦੁਕਾਨਾਂ ’ਤੇ ਬੀਜ ਸਪਲਾਈ ਕਰਕੇ ਮੁਕੇਰੀਆਂ ਤੋਂ ਜਲੰਧਰ ਪਰਤ ਰਹੇ ਸਨ। ਰਾਤ ਕਰੀਬ 9 ਵਜੇ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਇਨੋਵਾ ਗੱਡੀ ਪੀ.ਵੀ-08-DY-1900 ‘ਚ ਜਬਰਦਸਤ ਧਮਾਕਾ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ।ਇਹ ਗੱਡੀ ਸੀ.ਐੱਨ.ਜੀ. ‘ਤੇ ਚੱਲ ਰਹੀ ਸੀ।ਮੌਕੇ ਤੇ ਮੌਜੂਦ ਗੁਰਮੀਤ ਸਿੰਘ ਨੇ ਕਾਰ ਨੂੰ ਅੱਗ ਲੱਗੀ ਦੇਖ ਕੇ ਦੱਸਿਆ ਕਿ ਕੁਝ ਹੀ ਦੇਰ ਵਿਚ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌ+ਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਥੋੜ੍ਹੀ ਦੇਰ ਬਾਅਦ ਪੰਜਵੇਂ ਕਾਰ ਸਵਾਰ ਦੀ ਵੀ ਮੌ+ਤ ਹੋ ਗਈ। ਜਦਕਿ ਟਰੱਕ ਦੇ ਪਲਟਣ ਕਾਰਨ ਟਰੱਕ ਚਾਲਕ ਸੁਸ਼ੀਲ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਕਰਨਾਲ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਹਰਕਿਸ਼ਨ ਸਿੰਘ ਤੇ ਥਾਣਾ ਇੰਚਾਰਜ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਕਾਰ ਸਵਾਰਾਂ ਦੀ ਪਛਾਣ ਰਿਸ਼ਭ ਮਨਹਾਸ ਪੁੱਤਰ ਓਮਕਾਰ ਸਿੰਘ ਵਾਸੀ ਨੇੜੇ ਸਤਿਸੰਗ ਘਰ ਚਿੱਕ ਚਿੱਕ ਹਾਊਸ ਜਲੰਧਰ, ਇੰਦਰਜੀਤ ਭਗਤ ਪੁੱਤਰ ਜਗਦੀਸ਼ ਕੁਮਾਰ ਵਾਸੀ ਆਜ਼ਾਦ ਨਗਰ ਨੇੜੇ ਭਾਰਗੋ ਕੈਂਪ ਜਲੰਧਰ,ਰਾਜੂ ਪੁੱਤਰ ਸਰੋਜ ਵਾਸੀ ਭਾਰਗੋ ਕੈਂਪ ਜਲੰਧਰ, ਅਬੀ ਪੁੱਤਰ ਸੁਰਜੀਤ ਕੁਮਾਰ ਵਾਸੀ ਭਾਰਗੋ ਕੈਂਪ ਜਲੰਧਰ, ਅੰਕਿਤ ਕੁਮਾਰ ਪੁੱਤਰ ਮੁਰਾਰੀ ਕੁਮਾਰ ਵਾਸੀ ਪਿੰਕ ਸਿਟੀ ਵਜੋਂ ਹੋਈ ਹੈ । ਉਨ੍ਹਾਂ ਦੱਸਿਆ ਕਿ ਸਾਰੀਆਂ ਸੜੀਆਂ ਹੋਈਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਹਰਪ੍ਰੇਮ ਸਿੰਘ ਅਤੇ ਜਾਂਚ ਅਧਿਕਾਰੀ ਏਐਸਆਈ ਸਰਵਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।

ਫੋਟੋ : ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗਣ ਦਾ ਦ੍ਰਿਸ਼ ਤੇ ਮ੍ਰਿਤਕ ਨੌਜਵਾਨਾਂ ਦੀ ਪ੍ਰੋਫਾਈਲ ਫੋਟੋ।