ਦਸੂਹਾ 22 ਫਰਵਰੀ (ਚੌਧਰੀ)
: ਨਜਾਇਜ਼ ਦੇਸੀ ਕੱਟਾ ਤੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨੌਜਵਾਨਾਂ ਨੂੰ ਦਸੂਹਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਰਾਮ ਲੁਭਾਇਆ ਉਰਫ ਥੋਮਸ ਪੁੱਤਰ ਰਾਮ ਸਰੂਪ ਵਾਸੀ ਤਲਵਾੜਾ, ਕਮਲਪ੍ਰੀਤ ਸਿੰਘ ਪੁੱਤਰ ਊਧਮ ਸਿੰਘ ਵਾਸੀ ਖੱਖਾਂ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਤੇ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਜੂਹਰਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ।
ਜਿਲ੍ਹਾ ਹੁਸ਼ਿਆਰਪੁਰ ਦੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਸੁਰਿੰਦਰ ਲਾਂਬਾ ਆਈ ਪੀ ਐਸ ਨੇ ਜਿਲ੍ਹੇ ਅੰਦਰ ਮਾੜੇ ਅੰਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਸੁਪਰਵੀਜਨ ਅਧੀਨ ਜਗਦੀਸ਼ ਰਾਜ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਜੀ ਦੀ ਨਿਗਰਾਨੀ ਹੇਠ, ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ।
ਜਦੋ ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਦੇ ਸਬੰਧ ਵਿੱਚ ਬੱਸ ਸਟੈਂਡ ਸਫਦਰਪੁਰ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਜ ਪੁੱਤਰ ਬਲਕਾਰ ਸਿੰਘ ਉਰਫ ਬਾਰਾ, ਮਨਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮੁਖਤਿਆਰ ਸਿੰਘ ਵਾਸੀਆਨ ਬੁੱਢਾਵਾਲਾ ਥਾਣਾ ਭੈਣੀ ਮੀਆ ਖਾਂ, ਰਾਮ ਲੁਭਾਇਆ ਉਰਫ ਥੋਮਸ ਪੁੱਤਰ ਰਾਮ ਸਰੂਪ ਵਾਸੀ ਤਲਵਾੜਾ, ਸੋਨਾ ਅਤੇ ਘੁੱਗੀ ਵਾਸੀਆਨ ਕੈਂਥਾ ਮੁੱਹਲਾ ਦਸੂਹਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਜੋ ਕਿ ਬਿਆਸ ਦਰਿਆ ਪਰ ਪਿੰਡ ਪੱਸੀ ਬੇਟ ਦੇ ਨਜਦੀਕ ਦਰਿਆ ਦੇ ਕੰਡੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ ਅਤੇ ਜਿਹਨਾ ਪਾਸ ਅਸਲਾ ਵੀ ਹੁੰਦਾ ਹੈ । ਉਕਤਾਨ ਸਾਰੇ ਵਿਅਕਤੀ ਅੱਜ ਵੀ ਪਿੰਡ ਪੱਸੀ ਬੇਟ ਦੇ ਨਜਦੀਕ ਦਰਿਆ ਦੇ ਕੰਡੇ ਸ਼ਰੇਆਮ ਨਸ਼ੇ ਦੀ ਆਪਣੇ ਗ੍ਰਾਹਕਾ ਨੂੰ ਸਪਲਾਈ ਕਰ ਰਹੇ ਹਨ ਜੋ ਨਜਾਇਜ ਅਸਲੇ ਸਮੇਤ ਕਾਬੂ ਆ ਸਕਦੇ ਹਨ । ਜਿਸਤੇ ਮੁੱਖ ਅਫਸਰ ਥਾਣਾ ਦਸੂਹਾ ਵਲੋ ਸਮੇਤ ਪੁਲਿਸ ਪਾਰਟੀ ਦੇ ਉਕਤ ਜਗਾ ਤੇ ਪੁੱਜਾ ਜਿੱਥੇ ਉਕਤਾਨ ਵਿਅਕਤੀਆਨ ਨੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ।ਜਿਸਤੇ ਉਕਤਾਨ ਦੇ ਖਿਲਾਫ ਮੁਕੱਦਮਾ ਨੰਬਰ ਨੰਬਰ 45 ਮਿਤੀ 20-02-2024 ਅ/ਧ 307,353,186 IPC & 25/27-54-59 Arms Act ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਗਿਆ ਹੈ। ਜੋ ਦੋਰਾਨੇ ਤਫਤੀਸ਼ ਮੁੱਕਦਮਾ ਉਕਤ ਵਿੱਚ ਰਾਮ ਲੁਭਾਇਆ ਉਰਫ ਥੋਮਸ ਪੁੱਤਰ ਰਾਮ ਸਰੂਪ ਵਾਸੀ ਤਲਵਾੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋ ਇੱਕ ਨਜਾਇਜ ਦੇਸੀ ਕੱਟਾ ਅਤੇ 01 ਖੋਲ ਬ੍ਰਾਮਦ ਹੋਇਆ ਹੈ । ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।
> ਦੋਸ਼ੀ ਰਾਮ ਲੁਭਾਇਆ ਉਰਫ ਥੋਮਸ ਪੁੱਤਰ ਰਾਮ ਸਰੂਪ ਵਾਸੀ ਤਲਵਾੜਾ ਥਾਣਾ ਤਲਵਾੜਾ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਧਾਰਾਵਾ ਤਹਿਤ 03 ਮੁੱਕਦਮੇ ਦਰਜ ਰਜਿਸਟਰ ਹਨ।
– ਬ੍ਰਾਮਦਗੀ :- ਇੱਕ ਨਜਾਇਜ ਦੇਸੀ ਕੱਟਾ ਅਤੇ 01 ਖੋਲ
ਇਸੇ ਤਰ੍ਹਾਂ ਸਬ ਇੰਸਪੈਕਟਰ ਗੁਰਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਦੇ ਸਬੰਧ ਮਿਆਣੀ ਰੋਡ ਮੋੜ ਪਿੰਡ ਸਫਦਰਪੁਰ ਮੌਜੂਦ ਸੀ ਤਾਂ ਇਕ ਮੋਟਰਸਾਈਕਲ ਪਿੰਡ ਸਫਦਰਪੁਰ ਦੀ ਤਰਫ ਆਉਂਦਾ ਦਿਖਾਈ ਦਿੱਤਾ । ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਮੋਟਰਸਾਈਕਲ ਚਾਲਕ ਨੇ ਮੋਟਰਸਾਈਲ ਨੂੰ ਪਿਛੇ ਨੂੰ ਮੋੜਿਆ ਤਾਂ ਮੋਟਰਸਾਈਕਲ ਪਰ ਸਵਾਰ ਦੋਨਾਂ ਵਿਅਕਤੀਆ ਨੂੰ ਸ਼ੱਕ ਦੀ ਬਿਨਾਹ ਕਾਬੂ ਕਰਕੇ ਨਾਮ ਪਤਾ ਪੁਛਿਆ, ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਜੂਹਰਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਅਤੇ ਮੋਟਰਸਾਈਕਲ ਦੇ ਪਿਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਕਮਲਪ੍ਰੀਤ ਸਿੰਘ ਪੁੱਤਰ ਊਧਮ ਸਿੰਘ ਵਾਸੀ ਖੱਖਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਦੱਸਿਆ।ਜੋ ਗੁਰਜੰਟ ਸਿੰਘ ਉਕਤ ਦੀ ਤਲਾਸ਼ੀ ਕਰਨ ਤੇ ਉਸ ਦੀ ਪਹਿਨੀ ਹੋਈ ਪੈਂਟ ਦੀ ਖੱਬੀ ਜੇਬ ਵਿੱਚੋ 15 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ, ਅਤੇ ਫਿਰ ਕਮਲਪ੍ਰੀਤ ਸਿੰਘ ਉਕਤ ਦੀ ਤਲਾਸ਼ੀ ਕਰਨ ਤੇ ਉਸ ਦੀ ਪਹਿਨੇ ਹੋਏ ਲੋਅਰ ( ਪਜਾਮਾ ) ਦੀ ਖੱਬੀ ਜੇਬ ਵਿੱਚੋ 15 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ। ਜਿਸਤੇ ਉਕਤਾਨ ਦੇ ਖਿਲਾਫ ਮੁੱਕਦਮਾ ਨੰਬਰ 46 ਮਿਤੀ 20-02-2024 ਅ/ਧ 22-61-85 NDPS Act ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਗਿਆ ਹੈ । ਦੋਸ਼ੀਆਨ ਦੇ ਬੈਕਵਾਰਡ ਅਤੇ ਫਾਰਵਾਰਡ ਲਿੰਕ ਬਾਰੇ ਪਤਾਜੋਈ ਕੀਤੀ ਜਾ ਰਹੀ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।.
ਦੋਸ਼ੀ ਗੁਰਜੰਟ ਸਿੰਘ ਦੇ ਪਹਿਲਾ ਵੀ ਵੱਖ ਵੱਖ ਧਾਰਾਵਾ ਤਹਿਤ 02 ਮੁੱਕਦਮੇ ਦਰਜ ਰਜਿਸਟਰ ਹਨ ।.
ਬ੍ਰਮਦਗੀ :- ਕੁੱਲ 30 ਗ੍ਰਾਮ ਨਸ਼ੀਲਾ ਪਦਾਰਥ
ਇਸੇ ਤਰ੍ਹਾਂ ਏ ਐਸ ਆਈ ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਦੇ ਸਬੰਧ ਵਿੱਚ ਬਿਆਸ ਦਰਿਆ ਦੇ ਕੰਡੇ ਪਿੰਡ ਪੱਸੀ ਬੇਟ ਵੱਲ ਜਾ ਰਹੇ ਸੀ ਤਾ ਜਦੋ ਪੁਲਿਸ ਪਾਰਟੀ ਬਿਆਸ ਦਰਿਆ ਦੇ ਕੰਡੇ ਨੇੜੇ ਪੀਰ ਬਾਬਾ ਦੀ ਜਗਾ ਨੇੜੇ ਪੁੱਜੇ ਤਾ ਪਿੰਡ ਪੱਸੀ ਬੇਟ ਵੱਲੋ ਇਕ ਨੋਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜਿਆ ਮੋਮੀ ਲਿਫਾਫਾ ਵਜਨਦਾਰ ਸੁਟਿਆ ਜਿਸ ਨੂੰ ਕਾਬੂ ਕੀਤਾ ਗਿਆ ਜਿਸਨੇ ਨਾਮ ਪਤਾ ਪੁਛਣ ਤੇ ਆਪਣਾ ਨਾਮ ਰਾਮ ਲੁਭਾਇਆ ਉਰਫ ਥੋਮਸ ਪੁੱਤਰ ਰਾਮ ਸਰੂਪ ਵਾਸੀ ਸੁਭਾਸ਼ ਨਗਰ ਤਲਵਾੜਾ ਥਾਣਾ ਤਲਵਾੜਾ ਜਿਲਾ ਹੁਸਿਆਰਪੁਰ ਦੱਸਿਆ। ਜਿਸ ਵੱਲੋ ਸੁੱਟੇ ਹੋਏ ਮੋਮੀ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿੱਚੋ 14 ਨਸ਼ੀਲੇ ਟੀਕੇ ਮਾਰਕਾ Buprenorphine Injection ip 02 MI ਅਤੇ 15 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਜਿਸ ਤੇ ਦੋਸ਼ੀ ਰਾਮ ਉਰਫ ਥੋਮਸ ਉਕਤ ਖਿਲਾਫ਼ ਮੁੱਕਦਮਾ ਨੰਬਰ 47 ਮਿਤੀ 20-02-2024 ਅ/ਧ 21/22-61-85 NDPS Act ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਗਿਆ ਹੈ । ਦੋਸ਼ੀ ਦੇ ਬੈਕਵਾਰਡ ਅਤੇ ਫਾਰਵਾਰਡ ਲਿੰਕ ਬਾਰੇ ਪਤਾਜੋਈ ਕੀਤੀ ਜਾ ਰਹੀ ਹੈ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।
> ਦੋਸ਼ੀ ਰਾਮ ਲੁਭਾਇਆ ਉਰਫ ਥੋਮਸ ਪੁੱਤਰ ਰਾਮ ਸਰੂਪ ਵਾਸੀ ਤਲਵਾੜਾ ਥਾਣਾ ਤਲਵਾੜਾ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਧਾਰਾਵਾ ਤਹਿਤ 03 ਮੁੱਕਦਮੇ ਦਰਜ ਰਜਿਸਟਰ ਹਨ ।








