ਮੁਕੇਰੀਆਂ / ਦਸੂਹਾ 22 ਫਰਵਰੀ (ਚੌਧਰੀ)
: ਅਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿਚ ਜਿਲਾ ਹੁਸ਼ਿਆਰਪੁਰ ਦੇ ਅਧੀਨ ਪੈਂਦੇ ਮੁਕੇਰੀਆਂ ਦੇ ਪਿੰਡ ਧੀਰੋਵਾਲ (ਬਰੋਟਾ ) ਦੇ ਨੌਜ਼ਵਾਨ ਵਰਿੰਦਰ ਕੁਮਾਰ ਦੱਤਾ ਪੁੱਤਰ ਗੁਰਬਖਸ਼ ਲਾਲ ਦੀ ਹੋਈ ਸੜਕ ਹਾਦਸੇ ‘ਚ ਮੌ+ਤ ਹੋ ਗਈ ।ਖਬਰ ਦੇ ਪਤਾ ਚਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਪਰਿਵਾਰ ਗਹਿਰੇ ਸਦਮੇ ਵਿਚ ਹੈ।
ਪਰਿਵਾਰਰਿਕ ਮੈਂਬਰਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਭਾਰਤ ਮੰਗਵਾਈ ਜਾਵੇ ਤਾਂ ਜੋ ਅਸੀਂ ਆਪਣੇ ਬੱਚੇ ਦਾ ਚੇਹਰਾ ਦੇਖ ਸਕੀਏ ਤੇ ਸੰਸਕਾਰ ਕੀਤਾ ਜਾਵੇ।