Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 45 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਪੁਲਿਸ ਅੜਿੱਕੇ

45 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਪੁਲਿਸ ਅੜਿੱਕੇ

ਟਾਂਡਾ / ਦਸੂਹਾ (ਚੌਧਰੀ) 

2 ਫਰਵਰੀ : 45 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨਾਂ ਨੂੰ ਟਾਂਡਾ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਜਸਵਿੰਦਰ ਸਿੰਘ ਵਾਸੀ ਸਿਕਰੀ ਥਾਣਾ ਬੁੱਲੋਵਾਲ ਤੇ ਤਜਿੰਦਰਪਾਲ ਸਿੰਘ ਉਰਫ ਬਿੱਲਾ ਪੁੱਤਰ ਬਲਜੀਤ ਸਿੰਘ ਵਾਸੀ ਗੋਰਾਇਆ ਥਾਣਾ ਹਰਿਆਣਾ ਵਜੋਂ ਹੋਈ ਹੈ।

ਪੁਲਿਸ ਐਫ ਆਈ ਆਰ ਮੁਤਾਬਿਕ ਏ ਐਸ ਆਈ ਰਾਜੇਸ਼ ਕੁਮਾਰ ਸਮੇਤ ਸ਼ਾਥੀ ਕਰਮਚਾਰੀਆਂ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਮਿਰਜਾਪੁਰ ਤੋਂ ਜਾਂਦੀ ਲਿੰਕ ਸੜਕ ਪਰ ਪਿੰਡ ਚੋਟਾਲਾ ਮੋਜੂਦ ਸੀ ਪਿੰਡ ਚੋਟਾਲਾ ਵਲੋਂ ਦੋ ਨੋਜਵਾਨ ਲੜਕੇ ਪੈਦਲ ਆਉਂਦੇ ਦਿਖਾਈ ਦਿਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿਛੇ ਮੁੜਨ ਲਗੇ ਤੇ ਪੁਲਿਸ ਪਾਰਟੀ ਨੂੰ ਦੇਖਦੇ ਦੋਨਾਂ ਨੌਜਵਾਂਨਾ ਨੇ ਆਂਪਣੀ ਆਪਣੀ ਪਹਿਨੀ ਹੋਈ ਲੋਅਰ ਦੀ ਅੱਗੇ ਚਲਦੇ ਨੌਜਵਾਨ ਲੜਕੇ ਨੇ ਜੇਬ ਵਿਚੋ ਅਤੇ ਪਿਛੇ ਚਲਦੇ ਨੌਜਵਾਨ ਲੜਕੇ ਨੇ ਆਪਣੀ ਪਹਿਨੀ ਲੋਅਰ ਸਜੀ ਜੇਬ ਵਿਚੋਂ ਇਕ ਇਕ ਵਜਨਦਾਰ ਮੋਮੀ ਲਿਫਾਫਾ ਰੰਗ ਕਾਲਾ ਕੱਢ ਕੇ ਜਮੀਨ ਤੇ ਸੁੱਟ ਦਿੱਤੇ । ਦੋਨਾਂ ਨੂੰ ਕਾਬੂ ਕਰਕੇ ਤਲਾਸ਼ੀ ਲੈਣ ਤੇ ਅਗੇ ਚਲਦੇ ਨੇ ਆਪਣਾ ਨਾਮ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਜਸਵਿੰਦਰ ਸਿੰਘ ਵਾਸੀ ਸਿਕਰੀ ਥਾਣਾ ਬੁੱਲੋਵਾਲ ਉਸਦੇ ਦੱਸਣ ਅਨੁਸਾਰ ਉਸ ਦੇ ਮੋਮੀ ਲਿਫਾਫੇ ਸਮੇਤ ਵਜਨ ਕਰਨ ਤੇ ਉਸ ਪਾਸੋ 25 ਗ੍ਰਾਮ ਨਸ਼ੀਲਾ ਪਾਊਡਰ ਅਤੇ ਪਿਛੇ ਚਲਦੇ ਤਜਿੰਦਰਪਾਲ ਸਿੰਘ ਉਰਫ ਬਿੱਲਾ ਪੁੱਤਰ ਬਲਜੀਤ ਸਿੰਘ ਵਾਸੀ ਗੋਰਾਇਆ ਥਾਣਾ ਹਰਿਆਣਾ ਉਸਦੇ ਦੱਸਣ ਅਨੁਸਾਰ ਉਸ ਦੇ ਮੋਮੀ ਲਿਫਾਫੇ ਸਮੇਤ ਵਜਨ ਕਰਨ ਤੇ ਉਸ ਪਾਸੋ 20 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ ।ਜਿਸ ਤੇ ਮੁੱਕਦਮਾ ਉਕੱਤ ਦਰਜ ਕੀਤਾ ਗਿਆ।