Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਹੁਸ਼ਿਆਰਪੁਰ ਦੇ ਬਹੁ-ਚਰਚਿਤ ਕਤਲ ਕਾਂਡ ਮਾਮਲੇ ‘ਚ ਨਾਮਜ਼ਦ ਤਿੰਨ ਹੋਰ ਦੋਸ਼ੀਆਂ ਆਏ ਪੁਲਿਸ ਅੜਿੱਕੇ

ਹੁਸ਼ਿਆਰਪੁਰ ਦੇ ਬਹੁ-ਚਰਚਿਤ ਕਤਲ ਕਾਂਡ ਮਾਮਲੇ ‘ਚ ਨਾਮਜ਼ਦ ਤਿੰਨ ਹੋਰ ਦੋਸ਼ੀਆਂ ਆਏ ਪੁਲਿਸ ਅੜਿੱਕੇ

ਹੁਸ਼ਿਆਰਪੁਰ (PPT NEWS) 1 ਦਸੰਬਰ 
: ਮਾਨਯੋਗ ਸੁਰੇਂਦਰ ਲਾਂਬਾ ਆਈ ਪੀ ਐਸ , ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਨੇ ਸੰਗੀਨ ਜੁਰਮਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿੱਢੀ ਮੁਹਿਮ ਤਹਿਤ ਸਰਬਜੀਤ ਸਿੰਘ, ਪੁਲਿਸ ਕਪਤਾਨ ਤਫਤੀਸ਼ ਹੁਸਿ: ਜੀ ਦੀ ਅਗਵਾਈ ਵਿੱਚ ਡੀ ਐਸ ਪੀ ਸਿਟੀ ਪਲਵਿੰਦਰ ਸਿੰਘ ਪੀਪੀਐਸ ਅਤੇ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਤੇ ਅਧਾਰਤ ਇਕ ਵਿਸ਼ੇਸ ਟੀਮ ਦਾ ਗਠਨ ਕੀਤਾ ਗਿਆ ਸੀ। ਮਾਹ ਅਗਸਤ ਵਿੱਚ ਹੋਏ ਬਹੁ-ਚਰਚਿਤ ਕਤਲ ਕਾਂਡ ਜਿਸ ਵਿੱਚ ਮਿਤੀ 07/08-07-2023 ਦੀ ਦਰਮਿਆਨੀ ਰਾਤ ਨੂੰ ਫਗਵਾੜਾ ਰੋਡ ਰਿਲਾਇੰਸ ਪੈਟਰੋਲ ਪੰਪ ਪਿੰਡ ਪੁੰਗਾ ਵਿਖੇ 12-13 ਨੋਜਵਾਨਾਂ ਨੇ ਹਮ ਸਲਾਹ ਹੋ ਕੇ ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰਕੇ ਤਨਮੇ ਪੁੱਤਰ ਅਵਤਾਰ ਸਿੰਘ ਵਾਸੀ ਮੁਹੱਲਾ ਰਾਮਗੜ ਥਾਣਾ ਸਿਟੀ ਹੁਸ਼ਿਆਰਪੁਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਜਿਸਤੇ ਮ੍ਰਿਤਕ ਤਨਮੇ ਸਿੰਘ ਦੇ ਪਿਤਾ ਅਵਤਾਰ ਸਿੰਘ ਪੁੱਤਰ ਦੇਸ ਰਾਜ ਵਾਸੀ ਮੁਹੱਲਾ ਰਾਮਗੜ ਮਕਾਨ ਨੰਬਰ 18/204 ਥਾਣਾ ਸਿਟੀ ਹੁਸ਼ਿਆਰਪੁਰ  ਦੇ ਬਿਆਨ ਤੇ ਮੁੱਕਦਮਾ ਨੰਬਰ 178 ਮਿਤੀ 08-07-2023 ਅ:ਧ: 302,148,149 IPC ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਕੇਸ ਵਿੱਚ 08 ਦੋਸ਼ੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਦੋਸ਼ੀ ਆਪਣੀ ਗ੍ਰਿਫਤਾਰੀ ਤੋ ਬੱਚਦੇ ਹੋਏ ਅਲੱਗ ਅਲੱਗ ਥਾਂਵਾਂ ਤੇ ਲੁੱਕ ਛਿਪ ਕੇ ਰਹਿ ਰਹੇ ਸਨ। ਇਸ ਮੁਕੱਦਮੇ ਦਾ ਦੋਸ਼ੀ ਅੰਮ੍ਰਿਤ ਸਿੰਘ ਉਰਫ ਘੜਿਲ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 279 ਗਲੀ ਨੰਬਰ 10 ਮੁਹੱਲਾ ਕਮਾਲਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਦੋਸ਼ੀ ਅਭਿਸ਼ੇਕ ਭੱਟੀ ਉਰਫ ਅਭੀ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 435/1 ਗਲੀ ਨੰਬਰ 02 ਮੁਹੱਲਾ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ, ਜੋ ਤੰਨਮੇ ਦਾ ਕਤਲ ਕਰਨ ਤੋ ਬਾਅਦ ਰਾਜਸਥਾਨ ਵਿੱਚ ਲੁੱਕ ਛਿੱਪ ਕੇ ਰਹਿ ਰਹੇ ਸਨ। ਜਿਨਾਂ ਨੇ ਬਾੜਮੇਰ ਸ਼ਹਿਰ (ਰਾਜਸਥਾਨ) ਵਿੱਚ ਵੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਹਰਪਾਲ ਸਿੰਘ ਉਰਫ ਰਿੰਕੂ ਪੁੱਤਰ ਸੁੱਖਮਿੰਦਰ ਸਿੰਘ ਵਾਸੀ ਜਮੀਤੇਵਾਲਾ ਲਾਲਗੜ ਜਿਲ੍ਹਾ ਗੰਗਾ ਨਗਰ ਰਾਜਸਥਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸਦੇ ਸਬੰਧ ਵਿੱਚ ਮੁੱਕਦਮਾ ਨੰਬਰ 347 ਮਿਤੀ 3-10-2023 ਅ:ਧ:302,307,341,323 ਭ:ਦ: 3/25, 5/25 ਅਸਲਾ ਐਕਟ ਥਾਣਾ ਸਦਰ ਬਾੜਮੇਰ ਰਾਜਸਥਾਨ ਦਰਜ ਰਜਿਸਟਰ ਹੋਇਆ ਸੀ। ਜਿਸ ਵਿੱਚ ਉੱਕਤ ਦੋਸ਼ੀ ਅੰਮ੍ਰਿਤ ਸਿੰਘ ਉਰਫ ਘੜਿਲ ਅਤੇ ਦੋਸ਼ੀ ਅਭਿਸ਼ੇਕ ਭੱਟੀ ਉਰਫ ਅਭੀ ਜਿਲ੍ਹਾ ਜੇਲ ਬਾੜਮੇਰ (ਰਾਜਸਥਾਨ) ਵਿੱਚ ਬੰਦ ਸਨ। ਜਿਹਨਾਂ ਨੂੰ ਅਦਾਲਤ ਤੋ ਪ੍ਰੋਡਕਸ਼ਨ ਵਰੰਟ ਹਾਸਲ ਕਰਕੇ ਬਾੜਮੇਰ ਜੇਲ ਤੋ ਲਿਆ ਕੇ ਮੁੱਕਦਮਾ ਨੰਬਰ 178 ਮਿਤੀ 08-07-2023 ਅ:ਧ: 302,148,149 IPC ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿੱਚ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾ ਵੱਲੋ ਝਗੜੇ ਦੌਰਾਨ ਵਰਤੇ ਗਏ ਹਥਿਆਰ ਕਿਰਚਾਂ ਲੋਹਾ ਵੀ ਬ੍ਰਾਮਦ ਕੀਤਾ ਹੈ ਅਤੇ ਮਿਤੀ 30-11-2023 ਨੂੰ ਮੁਕੱਦਮਾ ਵਿੱਚ ਰਹਿੰਦਾ ਇੱਕ ਹੋਰ ਦੋਸ਼ੀ ਬਲਜੀਤ ਸਿੰਘ ਉਰਫ ਗੋਰਾ ਪੁੱਤਰ ਦਵਿੰਦਰ ਸਿੰਘ ਵਾਸੀ ਗਲੀ ਨੰਬਰ 04 ਮੁਹੱਲਾ ਸੁਭਾਸ਼ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆ ਤੋਂ ਮੁੱਕਦਮਾ ਵਿੱਚ ਹੋਰ ਵੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਤੋ ਇਲਾਵਾ ਇਹਨਾਂ ਵਲੋ ਕੀਤੇ ਹੋਰ ਸੰਗੀਨ ਅਪਰਾਧਾਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ। ਮੁਕੱਦਮਾ ਵਿੱਚ ਬਾਕੀ ਰਹਿੰਦੇ 3 ਦੋਸ਼ੀਆ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।
ਗ੍ਰਿਫਤਾਰ ਦੋਸ਼ੀ:-
1. ਅੰਮ੍ਰਿਤ ਸਿੰਘ ਉਰਫ ਘੜਿਲ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 279 ਗਲੀ ਨੰਬਰ  10 ਮੁਹੱਲਾ ਕਮਾਲਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।
2. ਅਭਿਸ਼ੇਕ ਭੱਟੀ ਉਰਫ ਅਭੀ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 435/1 ਗਲੀ ਨੰਬਰ 02 ਮੁਹੱਲਾ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।
3. ਬਲਜੀਤ ਸਿੰਘ ਉਰਫ ਗੋਰਾ ਪੁੱਤਰ ਦਵਿੰਦਰ ਸਿੰਘ ਵਾਸੀ ਗਲੀ ਨੰਬਰ 04 ਮੁਹੱਲਾ ਸੁਭਾਸ਼ ਨਗਰ ਥਾਣਾ ਮਾਡਲ ਟਾਊਨ
ਹੁਸ਼ਿਆਰਪੁਰ।
 ਬ੍ਰਾਮਦਗੀ:-  ਇੱਕ ਖੰਡਾ ਲੋਹਾ ਅਤੇ ਦੋ ਕਿਰਚਾਂ ਲੋਹਾ
ਨੋਟ:- ਗ੍ਰਿਫਤਾਰ ਕੀਤੇ ਦੋਸ਼ੀ  ਅੰਮ੍ਰਿਤ ਸਿਘ ਉਰਫ ਘੜਿਲ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 279 ਗਲੀ ਨੰਬਰ 10 ਮੁਹੱਲਾ ਕਮਾਲਪੁਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਖਿਲਾਫ ਪਹਿਲਾ ਦਰਜ ਹੋਏ ਮੁਕੱਦਮਿਆਂ ਦਾ ਵੇਰਵਾ:-
•     ਮੁੱਕਦਮਾ ਨੰਬਰ 219 ਮਿਤੀ 3-9-2022 ਅ:ਧ: 307,326,148,149 ਥਾਣਾ ਸਿਟੀ ਜਿਲਾ ਹੁਸ਼ਿਆਰਪੁਰ
•    ਮੁੱਕਦਮਾ ਨੰਬਰ 254 ਮਿਤੀ 1-10-2022 ਅ:ਧ: 452,406,427,148,149 ਭ:ਦ: ਥਾਣਾ
•     ਮੁੱਕਦਮਾ ਨੰਬਰ 347 ਮਿਤੀ 3-10-2023 ਅ:ਧ:302,307,341,323 ਭ:ਦ: 3/25,5/25 ਅਸਲਾ  ਐਕਟ ਥਾਣਾ ਸਦਰ ਬਾੜਮੇਰ ਰਾਜਸਥਾਨ
2.  ਗ੍ਰਿਫਤਾਰ ਕੀਤੇ ਦੋਸ਼ੀ ਅਭਿਸ਼ੇਕ ਭੱਟੀ ਉਰਫ ਅਭੀ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 435/1 ਗਲੀ ਨੰਬਰ 02 ਮੁਹੱਲਾ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਪਹਿਲਾ ਦਰਜ ਹੋਏ ਮੁਕੱਦਮਿਆਂ ਦਾ ਵੇਰਵਾ:-
•        ਮੁੱਕਦਮਾ ਨੰਬਰ 28 ਮਿਤੀ 01-03-2021 ਅ:ਧ: 21-61-85 ਐਨ ਡੀ ਪੀ ਐਸ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ
•        ਮੁੱਕਦਮਾ ਨੰਬਰ 16 ਮਿਤੀ 24-2-2022 ਅ:ਧ: 379 ਬੀ ਭ:ਦ: ਥਾਣਾ ਹਰਿਆਣਾ ਹੁਸ਼ਿਆਰਪੁਰ
•        ਮੁੱਕਦਮਾ ਨੰਬਰ 219 ਮਿਤੀ 3-9-2022 ਅ:ਧ: 307,326,148,149 ਥਾਣਾ ਸਿਟੀ ਜਿਲਾ ਹੁਸ਼ਿਆਰਪੁਰ
•        ਮੁੱਕਦਮਾ ਨੰਬਰ 347 ਮਿਤੀ 3-10-2023 ਅ:ਧ: 302,307,341,323 ਭ:ਦ: 3/25,5/25 ਅਸਲਾ ਐਕਟ ਥਾਣਾ ਸਦਰ ਬਾੜਮੇਰ ਰਾਜਸਥਾਨ
error: copy content is like crime its probhihated