Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਐਮਐਲਏ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮੰਗ ਪੱਤਰ

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਐਮਐਲਏ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਮੰਗ ਪੱਤਰ

ਗੜ੍ਹਦੀਵਾਲਾ / ਦਸੂਹਾ (ਚੌਧਰੀ) 1 ਦਸੰਬਰ 

: ਪੇਂਡੂ ਤੇ ਖੇਤ ਮਜ਼ਦੂਰ ਯੂਨੀਅਨਾਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਸੂਹਾ ਵੱਲੋਂ ਐਮਐਲਏ ਦਸੂਹਾ ਕਰਮਵੀਰ ਸਿੰਘ ਘੁੰਮਣ ਨੂੰ ਖੇਤ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੂੰ ਐਮ ਐਲ ਏ ਰਾਹੀਂ ਮੰਗ ਪੱਤਰ ਦਿੱਤਾ ਗਿਆ । ਯੂਨੀਅਨ ਦੇ ਆਗੂ ਦੇ ਆਗੂ ਹਰਬੰਸ ਸਿੰਘ ਧੂਤ ਅਤੇ ਰਣਜੀਤ ਸਿੰਘ ਚੌਹਾਨ ਨੇ ਮੰਗ ਪੱਤਰ ਬਾਰੇ ਬੋਲਦਿਆਂ ਕਿਹਾ ਕਿ ਲੋੜਵੰਦ ਮਜ਼ਦੂਰਾਂ ਨੂੰ 10-ਦਸ ਮਰਲੇ ਦੇ ਰਿਹਾਇਸ਼ੀ ਪਲਾਟ ਅਤੇ ਮਕਾਨ ਉਸਾਰੀ ਲਈ 10 ਲੱਖ ਦੀ ਗਰਾਂਟ ਦਿੱਤੀ ਜਾਵੇ। ਪਹਿਲਾਂ ਕੱਟੇ ਹੋਏ ਪਲਾਟ ਤੁਰੰਤ ਕਬਜ਼ੇ ਦਵਾਏ ਜਾਣ। ਜਿਨਾਂ ਪੰਚਾਇਤਾਂ ਨੇ ਪਹਿਲੇ ਪਲਾਟਾਂ ਦੇ ਮਤੇ ਪਾ ਕੇ ਦਿੱਤੇ ਹੋਏ ਹਨ ,ਫੌਰੀ ਕਾਰਵਾਈ ਕੀਤੀ ਜਾਵੇ। ਲਾਲ ਲਕੀਰ ਅੰਦਰ ਆਉਂਦੇ ਪਲਾਟਾਂ ਦੇ ਮਾਲਕੀ ਦੇ ਹੱਕ ਮੁਕੰਮਲ ਕਰਕੇ ਪੱਕੇ ਤੌਰ ਤੇ ਮਜ਼ਦੂਰਾਂ ਨੂੰ ਇਹ ਮਾਲਕੀ ਦੇ ਹੱਕ ਦਿੱਤੇ ਜਾਣ ।ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋੜਵੰਦਾਂ ਨੂੰ ਮਕਾਨ ਬਣਾ ਕੇ 5 ਲੱਖ ਰੁਪਏ ਦਿੱਤੀ ਜਾਣ ਵਾਲੀ ਗਰਾਂਟ ਇੱਕੋ ਕਿਸਤ ਵਿੱਚ ਦਿੱਤੀ ਜਾਵੇ। ਮਜ਼ਦੂਰਾਂ ਨੂੰ ਕੋਪਰੇਟਿਵ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਇਕ ਲੱਖ ਰੁਪਏ ਦਾ ਕਰਜ਼ਾ ਬਿਨਾਂ ਬਿਆਜ ਦਿੱਤਾ ਜਾਵੇ। ਮਜ਼ਦੂਰਾਂ ਨੂੰ ਕੋਪਰੇਟਿਵ ਸਾਇਟੀਆਂ ਦੇ ਮੈਂਬਰ ਬਣਾਉਣ ਵਾਲੇ ਅਧਿਕਾਰੀਆਂ ਅਤੇ ਜਗੀਰੂ ਧਰਾਡਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਖੇਤ ਮਜ਼ਦੂਰ ਦੀ ਦਿਹਾੜੀ 700 ਰੁਪਏ ਕੀਤੀ ਜਾਵੇ। ਅਤੇ ਕੰਮ ਦੀ ਦਿਹਾੜੀ ਅੱਠ ਘੰਟੇ ਤੋਂ 12 ਘੰਟੇ ਕਰਨ ਵਾਲਾ ਨੋਟੀਫਿਕੇਸ਼ਨ ਤੁਰੰਤ ਰੱਦ ਕੀਤਾ ਜਾਵੇ। ਰੁਜ਼ਗਾਰ ਦੇਣ ਨਾ ਦੇਣ ਦੀ ਸੂਰਤ ਵਿੱਚ ਕਾਨੂੰਨੀ ਅਨੁਸਾਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ।ਵਿਧਵਾ ਬੁਢਾਪਾ ਅੰਗਹੀਨ ਪੈਸ਼ਨ 5000 ਰੁਪਏ ਮਹੀਨਾ ਦਿੱਤੀ ਜਾਵੇ। ਔਰਤਾਂ ਨੂੰ ਪਤੀ ਮਹੀਨਾ ਹਜਾਰ ਰੁਪਏ ਦਿੱਤੇ ਜਾਣ ਦੀ ਗਰੰਟੀ ਦਿੱਤੀ ਜਾਵੇ। ਪੰਚਾਇਤ ਦੀਆਂ ਜਮੀਨਾਂ ਚੋਂ ਤੀਸਰਾ ਹਿੱਸਾ ਐਸ ਸੀ ਭਾਈਚਾਰੇ ਨੂੰ ਦਿੱਤਾ ਜਾਵੇ। ਡੰਮੀ ਬੋਲੀਆਂ ਰੱਦ ਕੀਤੀਆਂ ਜਾਣ। ਸਰਬਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਕੇ ਘਰੇਲੂ ਵਸਤਾਂ ਡੀਪੂਆਂ ਰਾਹੀਂ ਸਸਤੇ ਭਾ ਤੇ ਦਿੱਤੀਆਂ ਜਾਣ ।ਆਟੇ ਦੀ ਜਗ੍ਹਾ ਕਣਕ ਦਿੱਤੀ ਜਾਵੇ। ਰਾਸ਼ਨ ਦੀ ਵੰਡ ਸਮੇਂ ਹੁੰਦੀ ਪੇਂਡੂ ਧਨਾਡਾ ਦੀ ਦਖਲ ਅੰਦਾਜੀ ਬੰਦ ਕੀਤੀ ਜਾਵੇ। ਰਹਿੰਦੇ ਪਰਿਵਾਰਾਂ ਨੂੰ ਨੀਲੇ ਕਾਰਡ ਬਣਾਏ ਜਾਣ ਤੇ ਕੱਟੇ ਕਾਰਡ ਮੁੜ ਬਹਾਲ ਕੀਤੇ ਜਾਣ। ਜਿਨਾਂ ਮਜ਼ਦੂਰਾਂ ਦੇ ਬਿਜਲੀ ਦੇ ਮੀਟਰ ਪੁੱਟੇ ਗਏ ਹਨ ਉਥੇ ਤੁਰੰਤ ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ। ਖੁਦਕਸ਼ੀ ਕਰਨ ਵਾਲੇ ਮਜ਼ਦੂਰ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਸਿੱਖਿਆ ਸਿਹਤ ਸਹੂਲਤਾਂ ਤੇ ਪੀਣ ਵਾਲਾ ਸਵਸ ਪਾਣੀ ਸਭਨਾਂ ਲਈ ਮੁਫਤ ਮਹਈਆ ਕਰਾਇਆ ਜਾਵੇ। ਗਰੀਬ ਵਿਦਿਆਰਥੀਆਂ ਦਾ ਵਜ਼ੀਫਿਆਂ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਜਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀਆਂ ਜਮੀਨਾਂ ਬੇਜਮੀਨੇ ਮਜ਼ਦੂਰਾਂ ਤੇ ਕਿਸਾਨਾਂ ਵਿੱਚ ਵੰਡੀਆਂ ਜਾਣ ।ਅੱਜ ਦੇ ਇਸ ਸਮਾਗਮ ਵਿੱਚ ਹਰਬੰਸ ਸਿੰਘ ਧੂਤ ,ਰਣਜੀਤ ਸਿੰਘ ਚੌਹਾਨ, ਅਜੀਤ ਸਿੰਘ ਹੁਸੈਨਪੁਰ , ਮਲਕੀਤ ਸਿੰਘ ਪੰਡੋਰੀ ਅਟਵਾਲ ਨਿਰਮਲਜੀਤ ਸਿੰਘ ਕਲੋਵਾਲ, ਗੁਰਦੀਪ ਸਿੰਘ ਡੱਫਰ, ਹਰਪਾਲ ਸਿੰਘ ਸ਼ਾਹੂ ਦਾ ਪਿੰਡ ਹਾਜ਼ਰ ਸਨ।