Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਏ.ਬੀ.ਸ਼ੂਗਰ ਮਿੱਲ ਰੰਧਾਵਾ 04 ਦਸੰਬਰ ਦਿਨ ਸੋਮਵਾਰ ਨੂੰ ਸ਼ੁਰੂ ਕਰੇਗੀ ਪਿੜਾਈ ਸੀਜਨ 2023-24

ਏ.ਬੀ.ਸ਼ੂਗਰ ਮਿੱਲ ਰੰਧਾਵਾ 04 ਦਸੰਬਰ ਦਿਨ ਸੋਮਵਾਰ ਨੂੰ ਸ਼ੁਰੂ ਕਰੇਗੀ ਪਿੜਾਈ ਸੀਜਨ 2023-24

ਗੜ੍ਹਦੀਵਾਲਾ / ਦਸੂਹਾ (ਚੌਧਰੀ /ਯੋਗੇਸ਼ ਗੁਪਤਾ) 1 ਦਸੰਬਰ 

: ਏ.ਬੀ.ਸ਼ੂਗਰ ਮਿੱਲ ਰੰਧਾਵਾ ਦੇ ਪ੍ਰੈਜੀਡੈਂਟ ਸ.ਬਲਵੰਤ ਸਿੰਘ ਗਰੇਵਾਲ ਨੇ ਪ੍ਰੈਸ ਵਾਰਤਾ ਰਾਹੀਂ ਦੱਸਿਆ ਕਿ ਮਿੱਲ ਦੇ ਸੀ.ਐਮ.ਡੀ ਡਾ. ਰਜਿੰਦਰ ਸਿੰਘ (ਰਾਜੂ) ਚੱਡਾ ਅਤੇ ਉਹਨਾਂ ਦੇ ਸਪੁੱਤਰ ਸ.ਅਸੀਸ ਚੱਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਦੀ ਸੇਵਾ ਵਿੱਚ 26 ਸਾਲ ਪੂਰੇ ਕਰਦੇ ਹੋਏ ਮਿਤੀ 04.12. 2023 ਦਿਨ ਸੋਮਵਾਰ ਨੂੰ ਆਪਣਾ ਪਿੜਾਈ ਸੀਜਨ 2023-24 ਸ਼ੁਰੂ ਕਰੇਗੀ। ਮਿਤੀ 02.12.2023 ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਅਤੇ ਮਿਤੀ 04.12.2023 ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪਿੜਾਈ ਸੀਜਨ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਨੇ ਕਿਸਾਨ ਭਰਾਵਾਂ ਨੂੰ ਕਿਹਾ ਉਹ ਲੇਬਰ ਦਾ ਪ੍ਰਬੰਧ ਕਰ ਲੈਣ ਤਾਂ ਜੋ ਕਲੰਡਰ ਸਿਸਟਮ ਚਲਾਉਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ । ਉਹਨਾਂ ਨੇ ਕਿਸਾਨਾ ਭਰਾਵਾਂ ਨੂੰ ਬੇਨਤੀ ਕੀਤੀ ਕਿ ਆਪਣੇ ਗੰਨੇ ਦੀ ਛਿਲਾਈ ਪਰਚੀ ਆਉਣ ਤੋਂ ਬਾਅਦ ਹੀ ਕਰਵਾਉਣ ਅਤੇ ਮਿੱਲ ਨੂੰ ਗੰਨਾ ਤਾਜਾ, ਸਾਫ ਸੁਥਰਾ ਆਗ ਖੋਰੀ ਰਹਿਤ ਸਪਲਾਈ ਕਰਨ ।ਉਹਨਾਂ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਸਿਸਟਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਮੈਨੇਜਮੈਂਟ ਦਾ ਸਾਥ ਦੇਣ ਤਾਂ ਜੋ ਇਲਾਕੇ ਦਾ ਗੰਨਾ ਬਿਨਾ ਕਿਸੇ ਪਰੇਸ਼ਾਨੀ ਪਹਿਲ ਦੇ ਅਧਾਰ ਤੇ ਪੀੜਿਆ ਜਾ ਸਕੇ। ਇਸ ਮੌਕੇ ਮਿੱਲ ਦੇ ਜੀ.ਐਮ (ਗੰਨਾ) ਪੰਕਜ ਕੁਮਾਰ, ਡੀ.ਜੀ.ਐਮ ਕੁਲਦੀਪ ਸਿੰਘ ਅਤੇ ਏ.ਜੀ.ਐਮ  ਦੇਸ ਰਾਜ ਜੀ ਹਾਜਰ ਸਨ।