Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਬਾਲ ਸੁਰੱਖਿਆ ਯੂਨਿਟ ਪਠਾਨਕੋਟ ਵੱਲੋਂ ਬੱਸ ਸਟੈਂਡ ਅਤੇ ਕਾਲੀ ਮਾਤਾ ਮੰਦਿਰ ਰੋਡ ਤੇ ਚਲਾਇਆ ਗਿਆ ਜਾਂਚ ਅਭਿਆਨ

ਬਾਲ ਸੁਰੱਖਿਆ ਯੂਨਿਟ ਪਠਾਨਕੋਟ ਵੱਲੋਂ ਬੱਸ ਸਟੈਂਡ ਅਤੇ ਕਾਲੀ ਮਾਤਾ ਮੰਦਿਰ ਰੋਡ ਤੇ ਚਲਾਇਆ ਗਿਆ ਜਾਂਚ ਅਭਿਆਨ

ਪਠਾਨਕੋਟ (ਤਰੁਣ ਸਣਹੋਤਰਾ)

ਬੱਚਿਆਂ ਤੋਂ ਭਿੱਖਿਆ ਮੰਗਵਾਉਂਣਾ ਹੈ ਕਾਨੂੰਨੀ ਜੂਰਮ,ਅਜਿਹਾ ਕਰਨ ਵਾਲੇ ਤੇ ਕੀਤੀ ਜਾਵੇਗੀ ਕਾਰਵਾਈ-ਬਾਲ ਸੁਰੱਖਿਆ ਅਫਸਰ

29,ਨਵੰਬਰ : ਸ.ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਦੇ ਦਿਸਾ ਨਿਰਦੇਸਾਂ ਅਨੁਸਾਰ ਅੱਜ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਵੱਲੋਂ ਬਾਲ ਸੁਰੱਖਿਆ ਅਧਿਕਾਰੀ ਸ੍ਰੀਮਤੀ ਜੋਤੀ ਸਰਮਾ ਦੀ ਨਿਗਰਾਨੀ ਵਿੱਚ ਬੈਗਰ ਐਕਟ ਅਨੁਸਾਰ ਵਿਸੇਸ ਜਾਂਚ ਮੂਹਿੰਮ ਚਲਾਈ ਗਈ।ਜਿਸ ਅਧੀਨ ਟੀਮ ਵੱਲੋਂ ਬੱਸ ਸਟੈਂਡ ਪਠਾਨਕੋਟ ਅਤੇ ਕਾਲੀ ਮਾਤਾ ਮੰਦਿਰ ਰੋਡ ਪਠਾਨਕੋਟ ਤੇ ਵਿਸੇਸ ਜਾਂਚ ਦੋਰਾਨ ਚੈਕਿੰਗ ਕੀਤੀ ਗਈ।ਉਨ੍ਹਾਂ ਦੱਸਿਆ ਕਿ ਅੱਜ ਦਾ ਚੈਕਿੰਗ ਅਭਿਆਨ ਡਿਪਟੀ ਕਮਿਸਨਰ ਪਠਾਨਕੋਟ ਦੇ ਦਿਸਾ ਨਿਰਦੇਸਾਂ ਹੇਠ ਚਲਾਇਆ ਗਿਆ ਹੈ ਜਿਸ ਦੋਰਾਨ ਇਹ ਜਾਂਚ ਕੀਤੀ ਗਈ ਹੈ ਕਿ ਉਪਰੋਕਤ ਦੋਨੋ ਸਥਾਨਾਂ ਤੇ ਬੱਚਿਆਂ ਕੋਲੋ ਕਿਸੇ ਤਰ੍ਹਾਂ ਦੀ ਭਿੱਖਿਆਂ ਤਾਂ ਨਹੀਂ ਮੰਗਵਾਈ ਜਾ ਰਹੀ।ਉਨ੍ਹਾਂ ਦੱਸਿਆ ਕਿ ਜਾਂਚ ਦੋਰਾਨ ਕੋਈ ਵੀ ਬੱਚਾਂ ਭਿੱਖਿਆ ਮੰਗਦਾ ਨਹੀਂ ਪਾਇਆ ਗਿਆ।ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਜੋਤੀ ਸਰਮਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਨੇ ਦੱਸਿਆ ਕਿ ਜੂਬੇਨਾਈਲ ਜਸਟਿਸ ਕੇਅਰ ਐਂਡ ਪੋ੍ਰਟੈਕਸਨ ਆਫ ਚਾਈਲਡ ਐਕਟ-2015 ਦੀ ਧਾਰਾ 76 ਅਧੀਨ ਅਤੇ ਬੈਗਰ ਐਕਟ 1971 ਅਧੀਨ ਕਾਰਵਾਈ ਕਰਦਿਆਂ ਇਸ ਦੀ ਪੁਸਟੀ ਕੀਤੀ ਗਈ ਹੈ ਕਿ ਕੋਈ ਵਿਅਕਤੀ ਬੱਚਿਆਂ ਤੋਂ ਭਿੱਖਿਆ ਤਾਂ ਨਹੀਂ ਮੰਗਵਾ ਰਿਹਾ।ਉਨ੍ਹਾਂ ਦੱਸਿਆ ਕਿ ਅੱਜ ਦੀ ਜਾਂਚ ਦੋਰਾਨ ਕੋਈ ਵੀ ਬੱਚਾ ਭਿੱਖਿਆ ਮੰਗਦਾ ਨਹੀਂ ਪਾਇਆ ਗਿਆ।ਉਨ੍ਹਾਂ ਕਿਹਾ ਕਿ ਅਗਰ ਕੋਈ ਨਿਯਮਾਂ ਦੀ ਉਲੰਘਣਾ ਕਰਕੇ ਬੱਚਿਆਂ ਤੋਂ ਭਿੱਖਿਆ ਮੰਗਵਾਉਂਦਾ ਹੈ ਤਾਂ ਇਹ ਕਾਨੂੰਨੀ ਜੂਰਮ ਹੈ ਅਤੇ ਅਜਿਹਾ ਕਰਨ ਵਾਲੇ ਦੇ ਖਿਲਾਫ ਸਜਾ ਅਤੇ ਜੁਰਮਾਨਾਂ ਜਾਂ ਦੋਨੋਂ ਵੀ ਹੋ ਸਕਦੇ ਹਨ। ਉਨ੍ਹਾਂ ਉਪਰੋਕਤ ਸਥਾਨਾਂ ਤੇ ਲੋਕਾਂ ਨੂੰ ਵੀ ਜਾਗਰੂਕ ਕਰਦਿਆਂ ਕਿਹਾ ਕਿ ਅਗਰ ਕੋਈ ਉਪਰੋਕਤ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਦੀ ਸੂਚਨਾ ਵੀ ਚਾਈਲਡ ਹੈਲਪ ਲਾਈਨ ਨੰਬਰ 1098 ਤੇ ਵੀ ਦਿੱਤੀ ਜਾ ਸਕਦੀ ਹੈ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਹੁਲ ਕੁਮਾਰ, ਬਲਵਿੰਦਰ ਸਿੰਘ,ਬਲਦੇਵ ਸਿੰਘ ਏ ਐਸ ਆਈ ਅਤੇ ਹੋਰ ਟੀਮ ਅਧਿਕਾਰੀ ਸਾਮਲ ਸਨ।