ਗੜ੍ਹਦੀਵਾਲਾ 16 ਮਾਰਚ(ਚੌਧਰੀ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਉੱਤੇ ਸੰਗਤਾਂ ਲਈ ਰਸ ਦਾ ਲੰਗਰ ਪਿੰਡ ਕਾਲਰਾ ਦੇ ਨੌਜਵਾਨਾਂ ਅਤੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਰਸ ਦੇ ਲੰਗਰ ਪਿਛਲੇ ਸੱਤ ਸਾਲਾਂ ਤੋਂ ਨਿਰੰਤਰ ਲਗਾਇਆ ਜਾ ਰਿਹਾ ਹੈ। ਇਸ ਲੰਗਰ ਲਈ ਪਿੰਡ ਕਾਲਰਾ ਦੇ ਨੌਜਵਾਨਾਂ ਦਾ ਵਿਸ਼ੇਸ ਤੌਰ ਤੇ ਬਹੁਤ ਵੱਡਾ ਸਹਿਯੋਗ ਹੈ। ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸੀਅਰ ਪਰਸੋਤਮ ਸਿੰਘ, ਸ਼ਿੰਦਰ ਕਾਲਰਾ, ਦੀਪਾ ਕਾਲਰਾ, ਗੋਸ਼ਾ ਰਮਦਾਸਪੁਰ ਰਸ਼ਪਿੰਦਰ ਸਿੰਘ, ਬਲਵੀਰ ਸਿੰਘ, ਮਨਦੀਪ ਸਿੰਘ, ਸਰਬਜੋਤ ਸਿੰਘ, ਦਵਿੰਦਰਪਾਲ ਸਿੰਘ, ਗਗਨਦੀਪ ਸਿੰਘ, ਭਿੰਦਰ ਪਧੇਰ, ਗੋਲਡੀ, ਬੱਲੀ, ਬਲਦੀਪ ਸਿੰਘ ਧੁੱਗਾ, ਗੁਰਵਿੰਦਰ ਸਿੰਘ, ਜਸਨਪ੍ਰੀਤ ਸਿੰਘ ਅਤੇ ਸੁਸਾਇਟੀ ਦੇ ਹੋਰ ਮੈਂਬਰ ਹਾਜਿਰ ਸਨ।
ਬਾਬਾ ਦੀਪ ਸਿੰਘ ਸੇਵਾ ਦਲ ਦੀ ਰਹਿਨੁਮਾਈ ਹੇਠ ਅਨੰਦਪੁਰ ਸਾਹਿਬ ਵਿਖੇ ਰਸ ਦਾ ਲੰਗਰ ਲਗਾਉਣ ਲਈ ਜੱਥਾ ਰਵਾਨਾ
- Post published:March 16, 2022
You Might Also Like
PUNJAB POLICE TRANSFERS…5 DSP के हुए तबादले….
ਵਪਾਰ ਮੰਡਲ ਬਟਾਲਾ ਦੇ ਪ੍ਰਧਾਨ ਭਾਜਪਾ ਆਗੂ ਨਵਨੀਤ ਖੋਸਲਾ ਸਮੁੱਚੇ ਪਰਿਵਾਰ ਸਮੇਤ ਆਪ ਪਾਰਟੀ ‘ਚ ਸ਼ਾਮਲ
ਸੰਯੁਕਤ ਸਮਾਜ ਮੋਰਚਾ ਵਲੋਂ ਦਾਰਾਪੁਰ ਬਾਈਪਾਸ ਉੜਮੁੜ ‘ਚ ਚੋਣ ਦਫ਼ਤਰ ਦਾ ਉਦਘਾਟਨ
ਸੰਜੀਵ ਮਿਨਹਾਸ ਨੂੰ ਜਲੰਧਰ (Rural North) ਦੇ ਜਿਲ੍ਹਾ ਇੰਚਾਰਜ ਸਮੇਤ ਕਈ ਭਾਜਪਾ ਆਗੂਆਂ ਨੂੰ ਮਿਲੀਆਂ ਅਹੁਦੇਦਾਰੀਆਂ.. ਦੇਖੋ ਲਿਸਟ..








