ਗੜ੍ਹਦੀਵਾਲਾ (ਚੌਧਰੀ)
: ਬੰਬੇ ਇੰਜੀਨੀਅਰ ਦੀ 109 ਇੰਜੀਨੀਅਰ ਰਜਮੈਂਟ ਦੇ ਹਵਲਦਾਰ ਗੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ( 35) ਜੋ ਕਿ ਰਾਜਸਥਾਨ ਕੋਟਾ ਵਿਖੇ ਫੌਜ ਚ ਤੈਨਾਤ ਸਨ, 14 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।ਅੱਜ ਗੜਦੀਵਾਲਾ ਦੇ ਨਜਦੀਕੀ ਪਿੰਡ ਸਹਿਜੋਵਾਲ ਉਨਾਂ ਦੇ ਜੱਦੀ ਪਿੰਡ ਵਿਖੇ ਉਹਨਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦੀ ਅੰਤਿਮ ਯਾਤਰਾ ਵਿੱਚ ਰਿਸ਼ਤੇਦਾਰ ਪਿੰਡ ਵਾਸੀ ਤੇ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕ ਸ਼ਾਮਿਲ ਹੋਏ। ਉੱਚੀ ਬੱਸੀ ਦੀ ਫੌਜੀ ਦੀ ਟੁਕੜੀ ਨੇ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਸਮਸਾਨ ਘਾਟ ਵਿਖੇ ਤਰੰਗੇ ਵਿੱਚ ਲਿਪਟੀ ਉਨਾਂ ਦੀ ਮ੍ਰਿਤਕ ਦੇਹ ਨੂੰ ਸਲਾਮੀ ਦਿੱਤੀ ।

ਉਹਨਾਂ ਦੀ ਚਿਤਾ ਨੂੰ ਅਗਨੀ ਉਨਾਂ ਦੇ ਭਰਾ ਚੰਚਲ ਸਿੰਘ ਤੇ ਭਰਾਵਾਂ ਨਾਲ ਰਲ ਕੇ ਦਿੱਤੀ ਗਈ। ਉਹ ਆਪਣੇ ਪਿੱਛੇ ਪਤਨੀ ਅੰਜਨਾ ਕੁਮਾਰੀ ਤੇ ਛੋਟੀ ਬੇਟੀ ਭਾਵਨਾ ਜੋ ਕਿ ਸੱਤ ਸਾਲ ਦੀ ਹੈ ਉਸ ਨੂੰ ਛੱਡ ਗਏ। ਉਹਨਾਂ ਦੀ ਮ੍ਰਿਤਕ ਦੇ ਪਿੰਡ ਆਉਣ ਤੇ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾਂਦਾ। ਉਹਨਾਂ ਦੇ ਅੰਤਿਮ ਯਾਤਰਾ ਵਿੱਚ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ,ਐਸ ਐਚ ਓ ਗੜਦੀਵਾਲਾ ਪਰਮਿੰਦਰ ਸਿੰਘ,ਸਰਪੰਚ ਸਹਿਜੋਵਾਲ ਮਨਜੋਤ ਜੋਤੀ,ਰਜੀਵ ਕੁਮਾਰ,ਅੰਕਿਤ ਸ਼ਰਮਾ ਸਰਪੰਚ ਪੰਡੋਰੀ ਅਟਵਾਲ,ਲੰਬੜਦਾਰ ਮਦਨ ਲਾਲ,ਬਲਬੀਰ ਸਿੰਘ,ਮੈਨੇਜਰ ਕੁਲਦੀਪ ਸਿੰਘ,ਅੰਕੁਸ਼ ਸਰਮਾ ਹਲਕਾ ਕੋਆਰਡੀਨੇਟਰ,ਸਿਵਮ ਸਹੋਤਾ, ਵਿਵੇਕ ਗੁਪਤਾ,ਪਵਨ ਸਲਾਰੀਆ,ਕੈਪਟਨ ਬਲਦੇਵ ਸਿੰਘ ਆਦਿ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।








