Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਵਿਖੇ ਸਾਇੰਸ ਪਾਰਕ ਦਾ ਉਦਘਾਟਨ ਕੀਤਾ

ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਵਿਖੇ ਸਾਇੰਸ ਪਾਰਕ ਦਾ ਉਦਘਾਟਨ ਕੀਤਾ

ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਵਿਖੇ ਸਾਇੰਸ ਪਾਰਕ ਦਾ ਉਦਘਾਟਨ ਕੀਤਾ

ਗੜ੍ਹਸ਼ੰਕਰ (ਜਤਿੰਦਰ ਪਾਲ ਸਿੰਘ ਕਲੇਰ ) ਜੀਵਨ ਵਿੱਚ ਵਿਗਿਆਨ ਤੇ ਕਲਾ ਦਾ ਸੁਮੇਲ ਜ਼ਰੂਰੀ ਹੈ,ਇਸ ਨਾਲ ਅਸੀਂ ਸੁਚੱਜਾ ਅਤੇ ਸਾਰਥਕ ਜੀਵਨ ਜੀਅ ਸਕਦੇ ਹਾਂ।ਇਹ ਵਿਚਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਖੁਰਦ ਦੀ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਵਿਖੇ ਸਾਇੰਸ ਪਾਰਕ ਦਾ ਉਦਘਾਟਨ ਕਰਦਿਆਂ ਆਖੇ।ਉਨ੍ਹਾਂ ਅੱਗੇ ਕਿਹਾ ਕਿ ਪਾਰਕ ਵਿੱਚ ਇੱਥੋਂ ਦੇ ਸਾਇੰਸ ਮਾਸਟਰ ਪਵਨ ਕੁਮਾਰ ਨੇ ਸਕੂਲ ਮੁਖੀ ਬਲਜਿੰਦਰ ਮਾਨ ਦੀ ਅਗਵਾਈ ਹੇਠ ਅਤੇ ਮਨਜਿੰਦਰ ਸਿੰਘ ਦੇ ਸਹਿਯੋਗ ਨਾਲ ਡਾਇਨਾਸੋਰ ਖ਼ੁਦ ਹੱਥੀਂ ਤਿਆਰ ਕੀਤਾ।ਉਨ੍ਹਾਂ ਸਾਇੰਸ ਅਧਿਆਪਕ ਅਤੇ ਸਕੂਲ ਮੁਖੀ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਆਪਣੇ ਵਿਸ਼ੇ ਨੂੰ ਰੌਚਕ ਤਰੀਕੇ ਨਾਲ ਪੜ੍ਹਾਉਣ ਦੀਆਂ ਵਿਧੀਆਂ ਈਜਾਦ ਕਰਨੀਆਂ ਸਾਡੀ ਮੁੱਖ ਜ਼ਿੰਮੇਵਾਰੀ ਹੈ।ਡਾਇਨਾਸੋਰ ਦੀ ਤਿਆਰੀ ਤੋਂ ਪਹਿਲਾਂ ਬਲਜਿੰਦਰ ਮਾਨ ਦੁਆਰਾ ਫ਼ਜ਼ੂਲ ਦੀਆਂ ਵਸਤਾਂ ਤੋਂ ਭਾਰਤ ਅਤੇ ਪੰਜਾਬ ਦੇ ਨਕਸ਼ੇ ਤਿਆਰ ਕੀਤੇ ਗਏ ਸਨ।ਉਨ੍ਹਾਂ ਇਸ ਗੱਲ ਤੇ ਵੀ ਮਾਣ ਮਹਿਸੂਸ ਕੀਤਾ ਕਿ ਸਕੂਲ ਦਾ ਸਾਰਾ ਸਟਾਫ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ।ਇਸ ਮੌਕੇ ਪਿੰਡ ਦੇ ਸਰਪੰਚ ਰਛਪਾਲ ਸਿੰਘ ਲਾਲੀ ਅਤੇ ਚੇਅਰਪਰਸਨ ਮਨਜੀਤ ਕੌਰ ਨੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਤੇ ਤਸੱਲੀ ਪ੍ਰਗਟ ਕੀਤੀ।ਸਟਾਫ ਮੈਂਬਰ ਗੁਰਪ੍ਰੀਤ ਕੌਰ,ਸਤਵੀਰ ਕੌਰ,ਮਨਜਿੰਦਰ ਸਿੰਘ ਰਾਵਪ੍ਰੀਤ ਸਿੰਘ ਅਤੇ ਰਾਜ ਰਾਣੀ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ।ਸਭ ਦਾ ਧੰਨਵਾਦ ਕਰਦਿਆਂ ਸਕੂਲ ਮੁਖੀ ਬਲਜਿੰਦਰ ਮਾਨ ਨੇ ਕਿਹਾ ਕਿ ਸਾਨੂੰ ਆਪਣੇ ਕੰਮ ਨੂੰ ਪੂਜਾ ਸਮਝ ਕੇ ਕਰਨਾ ਚਾਹੀਦਾ ਹੈ ਨਾ ਕਿ ਪੂਜਾ ਨੂੰ ਕੰਮ ਸਮਝਿਆ ਜਾਵੇ।ਅਜਿਹਾ ਕਰਨ ਨਾਲ ਹੀ ਸਰਬੱਤ ਦਾ ਭਲਾ ਹੁੰਦਾ ਹੈ।

ਫੋਟੋ : ਸਾਇੰਸ ਪਾਰਕ ਦਾ ਉਦਘਾਟਨ ਕਰਦੇ ਹੋਏ ਪ੍ਰਿੰਸੀਪਲ ਹਰਵਿੰਦਰ ਕੌਰ, ਸਰਪੰਚ ਰਛਪਾਲ ਸਿੰਘ ਲਾਲੀ, ਸਕੂਲ ਮੁਖੀ ਬਲਜਿੰਦਰ ਮਾਨ ਅਤੇ ਸਟਾਫ਼ ਮੈਂਬਰ ਪਵਨ ਕੁਮਾਰ, ਗੁਰਪ੍ਰੀਤ ਕੌਰ, ਸਤਵੀਰ ਕੌਰ, ਰਾਜ ਰਾਣੀ ਅਤੇ ਮਨਜਿੰਦਰ ਸਿੰਘ ਆਦਿ।

error: copy content is like crime its probhihated