Prime Punjab Times

Latest news
ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ
You are currently viewing ਜਨਤਾ ਨੂੰ ਜਲਦ ਸਹੂਲਤਾਂ ਦੇਣ ਲਈ ਵਲੰਟੀਅਰਾਂ ਦੀਆਂ ਡਿਊਟੀਆਂ ਸੰਤੋਸ਼ ਕਟਾਰੀਆ ਤੇ ਡਾ.ਸੰਨੀ ਆਹਲੂਵਾਲੀਆ ਨੇ ਲਗਾਈਆਂ

ਜਨਤਾ ਨੂੰ ਜਲਦ ਸਹੂਲਤਾਂ ਦੇਣ ਲਈ ਵਲੰਟੀਅਰਾਂ ਦੀਆਂ ਡਿਊਟੀਆਂ ਸੰਤੋਸ਼ ਕਟਾਰੀਆ ਤੇ ਡਾ.ਸੰਨੀ ਆਹਲੂਵਾਲੀਆ ਨੇ ਲਗਾਈਆਂ

ਜਨਤਾ ਨੂੰ ਜਲਦ ਸਹੂਲਤਾਂ ਦੇਣ ਲਈ ਵਲੰਟੀਅਰਾਂ ਦੀਆਂ ਡਿਊਟੀਆਂ ਸੰਤੋਸ਼ ਕਟਾਰੀਆ ਤੇ ਡਾ.ਸੰਨੀ ਆਹਲੂਵਾਲੀਆ ਨੇ ਲਗਾਈਆਂ

ਬਲਾਚੌਰ,12 ਮਈ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਆਮ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਤੇ ਵਿਸ਼ੇਸ਼ ਤੌਰ ਤੇ ਬਲਾਚੌਰ ਹਲਕੇ ਵਿੱਚ ਮੈਨੂੰ ਵਿਧਾਇਕ ਬਣਾਉਣ ਦੇ ਵਿੱਚ ਪਾਰਟੀ ਦੇ ਵਲੰਟੀਅਰਾਂ ਦੀ ਅਹਿਮ ਭੂਮਿਕਾ ਰਹੀ ਹੈ। ਜਿੱਤ ਹਾਸਲ ਕਰਨ ਤੋਂ ਬਾਅਦ ਸਾਰਿਆਂ ਦੀ ਜਿੰਮੇਵਾਰੀ ਵੱਧ ਗਈ ਹੈ। ਸਾਨੂੰ ਸਾਰਿਆਂ ਨੂੰ ਬਿਨਾਂ ਭੇਦਭਾਵ ਤੋਂ ਸਾਰਿਆਂ ਦੇ ਹੀ ਕੰਮ ਕਰਵਾਉਣੇ ਹਨ। ਪਹਿਲਾਂ ਦੀਆਂ ਸਰਕਾਰਾਂ ਜਿਵੇਂ ਵਿਰੋਧੀਆਂ ਨਾਲ ਵਿਤਕਰਾ ਕਰਦੀਆਂ ਸਨ। ਆਮ ਆਦਮੀ ਪਾਰਟੀ ਇਹ ਰਿਵਾਇਤ ਤੋੜਨ ਜਾ ਰਹੀ ਹੈ ਕਿ ਜਿਵੇਂ ਸੰਵਿਧਾਨ ਮੁਤਾਬਕ ਮੁਢਲੀਆਂ ਸੁਵਿਧਾਵਾਂ ਤੇ ਹਰੇਕ ਨਾਗਰਿਕ ਦਾ ਹੱਕ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਬਲਾਚੌਰ ਨੇ ਵਲੰਟੀਅਰਾਂ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।ਇਸ ਮੌਕੇ ਡਾ. ਸੰਨੀ ਆਹਲੂਵਾਲੀਆ ਇੰਚਾਰਜ ਦੁਆਬਾ ਜੋਨ ਤੇ ਸਪੋਕਸਪਰਸਨ ਪੰਜਾਬ ਨੇ ਵੀ ਵਲੰਟੀਅਰਾਂ ਵਿੱਚ ਜੋਸ਼ ਭਰਦਿਆਂ ਹੋਇਆ ਕਿਹਾ ਕਿ ਹਰੇਕ ਵਲੰਟੀਅਰ ਅਪਣੇ ਆਪ ਨੂੰ ਨੀਵਾਂ ਨਾ ਸਮਝੇ ਹਰੇਕ ਨੂੰ ਬਣਦਾ ਮਾਣ ਸਤਿਕਾਰ ਮਿਲੇਗਾ। ਇਸ ਮੌਕੇ ਸ਼ਿਵਕਰਨ ਚੇਚੀ, ਚੰਦਰ ਮੋਹਨ ਜੇਡੀ,ਸਤਨਾਮ ਚੇਚੀ ਜਲਾਲਪੁਰ,ਰਨਵੀਰ ਚੇਚੀ, ਪਰਵਿੰਦਰ ਮੈਹਸ਼ੀ, ਬਿੱਟਾ ਰਾਣਾ,ਹਰਮਨ ਮਾਣੇਵਾਲ, ਰਜਿੰਦਰ ਸਿੰਘ ਲੋਹਟੀਆ, ਆਤਮਾ ਰਾਮ, ਰਮਨ ਕਸਾਨਾ,ਸਿਮਰਜੀਤ ਸਿੰਘ ਬਲਾਕ ਪ੍ਰਧਾਨ,ਸੇਠੀ ਸਰਪੰਚ,ਹਨੀ ਡੱਬ,ਪ੍ਰਵੀਨ ਪੱਪਾ ਪੁਰੀ ਸੇਠੀ ਉਧਨਵਾਲ, ਮਹਿੰਦਰਪਾਲ ਉਧਨਵਾਲ,ਸੇਠੀ ਮਾਹੀਪੁਰ, ਬਿੱਟੂ ਰੱਕੜਾਂ ਢਾਹਾਂ,ਰਨਧੀਰ ਸਿੰਘ ਲਖਵਿੰਦਰ ਸਹਿਬਾਜਪੁਰ, ਪ੍ਰਵੀਨ ਵਸ਼ਿਸ਼ਟ, ਬਿੰਦੂ ਲੰਡਨ, ਜੈਮਲ ਜੋਹਰ ਆਦਿ ਵਲੰਟੀਅਰ ਹਾਜ਼ਰ ਸਨ।