Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਬਲਾਕ ਦਸੂਹਾ ‘ਚ ‘ਸੀਐਮ ਦੀ ਯੋਗਸ਼ਾਲਾ’ ਤਹਿਤ ਲੱਗ ਰਹੀਆਂ ਹਨ 18 ਯੋਗਾ ਕਲਾਸਾਂ

ਬਲਾਕ ਦਸੂਹਾ ‘ਚ ‘ਸੀਐਮ ਦੀ ਯੋਗਸ਼ਾਲਾ’ ਤਹਿਤ ਲੱਗ ਰਹੀਆਂ ਹਨ 18 ਯੋਗਾ ਕਲਾਸਾਂ

ਦਸੂਹਾ 16 ਅਪ੍ਰੈਲ (ਚੌਧਰੀ) 

: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਯੋਜਨਾ ‘ਸੀਐਮ ਦੀ ਯੋਗਸ਼ਾਲਾ‘ ਤਹਿਤ, ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਬਲਾਕ ਵਿੱਚ ਕੁੱਲ 18 ਯੋਗਾ ਕਲਾਸਾਂ ਸੁਚਾਰੂ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਰਾਹੀਂ ਇਲਾਕੇ ਦੇ ਲੋਕ ਮਾਨਸਿਕ ਅਤੇ ਸਰੀਰਕ ਤੌਰ ‘ਤੇ ਸਿਹਤਮੰਦ ਜੀਵਨ ਵੱਲ ਵਧ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੂਹਾ ਵਿੱਚ ਤਿੰਨ ਯੋਗਾ ਇੰਸਟ੍ਰਕਟਰ ਅਮਨਜੋਤ ਕੌਰ, ਅਮਨਦੀਪ ਕੌਰ ਅਤੇ ਮੰਜੂ ਰਾਣੀ ਨਿਯੁਕਤ ਕੀਤੇ ਗਏ ਹਨ। ਇਹ ਇੰਸਟ੍ਰਕਟਰ ਸਵੇਰੇ ਅਤੇ ਸ਼ਾਮ ਨੂੰ ਵੱਖ-ਵੱਖ ਥਾਵਾਂ ‘ਤੇ ਯੋਗਾ ਕਲਾਸਾਂ ਲਗਾ ਰਹੇ ਹਨ, ਜਿਸ ਵਿੱਚ ਸਥਾਨਕ ਨਾਗਰਿਕ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।

ਦਸੂਹਾ ਦੇ ਆਰਮੀ ਗਰਾਊਂਡ ਤੋਂ ਬਿੰਦੀਆ ਨੇ ਦੱਸਿਆ ਕਿ ਨਿਯਮਤ ਯੋਗਾ ਅਭਿਆਸ ਨਾਲ ਲੋਕਾਂ ਦੀਆਂ ਥਾਇਰਾਇਡ, ਸਰਵਾਈਕਲ ਅਤੇ ਗੋਡਿਆਂ ਦੇ ਦਰਦ ਵਰਗੀਆਂ ਸਮੱਸਿਆਵਾਂ ਠੀਕ ਹੋ ਰਹੀਆਂ ਹਨ। ਇਸ ਦੇ ਨਾਲ ਹੀ ਧਰਮਪੁਰਾ ਕਲੋਨੀ ਦੀ ਗਰੁੱਪ ਲੀਡਰ ਨੀਲਮ ਨੇ ਕਿਹਾ ਕਿ ਯੋਗਾ ਕਰਨ ਨਾਲ ਪਿੱਠ ਦਰਦ, ਜੋੜਾਂ ਦਾ ਦਰਦ, ਤਣਾਅ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਸਨਾਤਨ ਮੰਦਰ ਸਮੂਹ ਦੀ ਆਗੂ ਰੇਣੂ ਨੇ ਕਿਹਾ ਕਿ ਯੋਗਾ ਮਾਈਗਰੇਨ ਅਤੇ ਦਮੇ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਵਿੱਚ ਵੀ ਮਦਦ ਕਰ ਰਿਹਾ ਹੈ।

ਜ਼ਿਲ੍ਹਾ ਕੋਆਰਡੀਨੇਟਰ ਮਾਧਵੀ ਸਿੰਘ ਨੇ ਦੱਸਿਆ ਕਿ ਇਹ ਯੋਗਾ ਕਲਾਸਾਂ ਸਵੇਰੇ 6 ਤੋਂ 7 ਵਜੇ ਸਨਾਤਨ ਮੰਦਰ, ਸਵੇਰੇ 9 ਤੋਂ 10 ਵਜੇ ਗੁਰੂ ਰਵਿਦਾਸ ਗੁਰਦੁਆਰਾ ਦਸੂਹਾ, 11:30 ਤੋਂ 12:30 ਵਜੇ ਬਾਗਵੰਤ ਮੰਦਰ, ਸ਼ਾਮ 4 ਤੋਂ 5 ਵਜੇ ਬੋਹੜਵਾਲਾ ਗੁਰਦੁਆਰਾ, ਸ਼ਾਮ 5 ਤੋਂ 6 ਵਜੇ ਆਰਮੀ ਗਰਾਊਂਡ ਪਾਰਕ ਦਸੂਹਾ, ਸ਼ਾਮ 4:30 ਤੋਂ 5:30 ਵਜੇ ਸਾਊਥ ਸਿਟੀ ਅਤੇ ਸ਼ਾਮ 5:30 ਤੋਂ 6:30 ਵਜੇ ਮੋਤੀ ਨਗਰ ਵਿਖੇ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਯੋਗਾ ਕਲਾਸਾਂ ਲਗਾਉਣ ਲਈ ਜਗ੍ਹਾ ਹੈ ਅਤੇ ਉੱਥੇ ਘੱਟੋ-ਘੱਟ 25 ਲੋਕਾਂ ਦਾ ਸਮੂਹ ਬਣਾਇਆ ਜਾ ਸਕਦਾ ਹੈ, ਤਾਂ ਪੰਜਾਬ ਸਰਕਾਰ ਉੱਥੇ ਸਿਖਲਾਈ ਪ੍ਰਾਪਤ ਯੋਗਾ ਇੰਸਟ੍ਰਕਟਰ ਭੇਜੇਗੀ। ਚਾਹਵਾਨ ਵਿਅਕਤੀ ਖੁਦ ਜਾਂ ਹੋਰਾਂ ਨੂੰ ਰਜਿਸਟਰ ਕਰ ਸਕਦੇ ਹਨ। ਯੋਗਾ ਕਲਾਸਾਂ ਦਾ ਲਾਭ ਉਠਾਉਣ ਲਈ, ਨਾਗਰਿਕ ਟੋਲ ਫ੍ਰੀ ਨੰਬਰ 76694-00500 ‘ਤੇ ਸੰਪਰਕ ਕਰ ਸਕਦੇ ਹਨ ਜਾਂ ਵੈੱਬਸਾਈਟ cmdiyogshala.punjab.gov.in  ‘ਤੇ ਲੌਗਇਨ ਕਰ ਸਕਦੇ ਹਨ।