ਬਟਾਲਾ (ਅਵਿਨਾਸ਼ )
*1 ਅਪ੍ਰੈਲ ਤੋਂ ਐਚ . ਯੂ.ਆਈ. ਡੀ ਵਾਲੇ ਹਾਲਮਾਰਕ ਗਹਿਣੇ ਲਾਜ਼ਮੀ ਹਨ – ਪੰਕਜ ਅੱਤਰੀ ਜੁਆਇੰਟ ਡਾਇਰਕਟਰ*
*ਸਵਰਨਕਾਰ ਸੰਗ ਪੰਜਾਬ ਰਜਿ: ਦੇ ਯਤਨਾਂ ਸਦਕਾ ਸਵਰਨਕਾਰਾਂ ਅਤੇ ਆਮ ਜਨਤਾ ਲਈ ਲਗਾਇਆ ਜਾਗਰੂਕ ਕੈਂਪ ਸਫਲਤਾਪੂਰਵਕ ਸੰਪਨ*
8 ਮਾਰਚ : ਸਥਾਨਕ ਬਟਾਲਾ ਕਲੱਬ ਵਿਖੇ ਸਵਰਨਕਾਰ ਸੰਗ ਪੰਜਾਬ ਰਜਿ: ਵਲੋ ਇਕ ਵਿਸੇਸ਼ ਜਾਗਰੂਕ ਕੈਂਪ ਲਗਾਇਆ ਜਿਸ ਦੀ ਅਗਵਾਈ ਸੂਬਾ ਪ੍ਰਧਾਨ ਯਸ਼ਪਾਲ ਚੌਹਾਨ ਅਤੇ ਸੂਬੇ ਦੇ ਖਜਾਨਚੀ ਵਰਿੰਦਰ ਆਸ਼ਟ ਵਲੋ ਸਾਂਝੇ ਤੋਰ ਤੇ ਕੀਤੀ ਗਈ। ਇਸ ਸੈਮੀਨਾਰ ਵਿਚ ਵਡੀ ਗਿਣਤੀ ਵਿਚ ਸਵਰਨਕਾਰਾਂ ਵਲੋ ਹਿੱਸਾ ਲਿਆ ਗਿਆ। ਇਸ ਸੈਮੀਨਾਰ ਵਿਚ ਹਾਲਮਾਰਕ ਦੇ ਜੁਆਇੰਟ ਡਾਇਰੈਕਟਰ ਪੰਕਜ ਅੱਤਰੀ , ਬਿਊਰੋ ਆਫ ਇੰਡੀਆਂ ਸਟੈਂਡਰਡ ਦੇ ਨੀਰਜ ਮਿਸ਼ਰਾ ਅਤੇ ਅਸਿਸਟੈਂਟ ਡਾਇਰੈਕਟਰ ਅੰਬੁਜ਼ ਤਿਵਾੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦਾ ਇਤਿਹਾਸਿਕ ਸ਼ਹਿਰ ਬਟਾਲੇ ਵਿਖੇ ਪਹੁੰਚਣ ਦੇ ਸਵਰਨਕਾਰ ਸੰਗ ਵਲੋ ਨਿੱਘਾ ਸਵਾਗਤ ਕੀਤਾ ਗਿਆ।।ਇਸ ਮੌਕੇ ਤੇ ਹਾਲਮਾਰਕ ਦੇ ਜੁਆਇੰਟ ਡਾਇਰੈਕਟਰ ਪੰਕਜ ਅੱਤਰੀ ਨੇ ਸੰਬੋਧਨ ਕਰਦੇ ਕਿਹਾ ਕਿ ਸਾਰੇ ਸਵਰਨਕਾਰ ਆਪਣੇ ਆਪਣੇ ਗਹਿਣਿਆਂ ਦੀ ਸ਼ੁਦਤਾ ਦੀ ਪਛਾਣ ਨੂੰ ਉਜਾਗਰ ਰਖਣ ਲਈ ਹਾਲਮਾਰਕ ਦਾ ਨਿਸ਼ਾਨ ਬਣਾਉਣ । ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ 1 ਅਪ੍ਰੈਲ ਤੋਂ ਐਚ. ਯੂ ਆਈ .ਡੀ ਵਾਲੇ ਹਾਲਮਾਰਕ ਗਹਿਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਗ੍ਰਾਹਕ ਹਾਲਮਾਰਕ ਐਚ . ਯੂ. ਆਈ. ਡੀ (ਬੀ ਆਈ ਐੱਸ )ਮਾਰਕ ਐਪ ਤੋ ਚੈੱਕ ਕਰਕੇ ਹੀ ਸੋਨੇ ਦੇ ਗਹਿਣਿਆਂ ਦੀ ਖਰੀਦਾਰੀ ਕਰਨ ਅਤੇ ਸਾਰੇ ਉਪਭੋਗਤਾ ਇਸ ਐਪਲੀਕੇਸ਼ਨ ਨੂੰ ਆਪਣੇ ਮੋਬਾਈਲ ਤੋ ਡਾਊਨਲੋਡ ਕਰ ਲੈਣ । ਉਨ੍ਹਾਂ ਕਿਹਾ ਕਿ ਹਾਲਮਾਰਕ ਨਿਸ਼ਾਨ ਨਾਲ ਸੋਨੇ ਦੀ ਸ਼ੁਦਤਾ ਪਰਮਾਣ ਹੋ ਜਾਂਦਾ ਹੈ ਅਤੇ ਕਿਸੇ ਤਰਾਂ ਦੀ ਆਸ਼ੰਕਾ ਨਹੀ ਰਹਿੰਦੀ। ਅੰਤ ਵਿੱਚ ਉਨ੍ਹਾਂ ਵਲੋ ਸਵਰਨਕਾਰ ਸੰਗ ਦੇ ਪੰਜਾਬ ਪ੍ਰਧਾਨ ਯਸ਼ਪਾਲ ਚੌਹਾਨ ਅਤੇ ਖਜਾਨਚੀ ਵਰਿੰਦਰ ਅਸ਼ਟ ਦਾ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਵਿਸੇਸ਼ ਤੋਰ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸਵਰਨਕਾਰ ਸੰਗ ਦੇ ਪ੍ਰਧਾਨ ਯਸ਼ਪਾਲ ਚੌਹਾਨ ਅਤੇ ਖਜਾਨਚੀ ਵਰਿੰਦਰ ਆਸ਼ਟ ਨੇ ਸਾਂਝੇ ਤੋਰ ਤੇ ਕਿਹਾ ਕਿ ਜਿਸ ਤਰਾਂ ਸੋਨੇ ਦੀ ਸ਼ੁਧਤਾ ਲਈ ਲੋਕਾਂ ਵਿਚ ਕਈ ਤਰਾਂ ਦੀ ਆਸ਼ੰਕਾ ਜਾਂ ਅਫਵਾਹਾਂ ਫੈਲਦਿਆਂ ਹਨ ਹਾਲਮਾਰਕ ਦਾ ਨਿਸ਼ਾਨ ਉਸਤੇ ਰੋਕ ਲਾਵੇਗਾ ਅਤੇ ਲੋਕਾਂ ਨੂੰ ਕਿਸੇ ਤਰਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਵਰਨਕਾਰ ਸੰਗ ਵਲੋ ਸਾਰੇ ਜ਼ਿਲਿਆਂ ਵਿਚ ਅਜਿਹੇ ਸੈਮੀਨਾਰ ਕਰਵਾਏ ਜਾਣਗੇ ਅਤੇ ਸਰਕਾਰ ਨੂੰ ਹਰ ਪੱਖੋਂ ਬਣਦਾ ਸਹਯੋਗ ਕੀਤਾ ਜਾਵੇਗਾ। ਇਸ ਮੌਕੇ ਤੇ ਸਤਿੰਦਰਪਾਲ ਸਿੰਘ , ਰਾਜਿੰਦਰ ਵਰਮਾ ਉਪ ਪ੍ਰਧਾਨ ਪੰਜਾਬ , ਮਨੋਜ ਢਲਾ ਪ੍ਰਧਾਨ ਸਵਰਨਕਾਰ ਸੰਗ ਬਟਾਲਾ, ਅਸ਼ੋਕ ਲੂਥਰਾ, ਹਰੀ ਕ੍ਰਿਸ਼ਨ ਸੇਠ ਮਹਾਸਚਿਵ, ਵਿਵੇਕ ਆਸ਼ਟ ਪ੍ਰਧਾਨ ਯੁਵਾ ਸਵਰਨਕਾਰ ਸੰਗ ਬਟਾਲਾ, ਨਵੀਨ ਲੂਥਰਾ, ਜੋਗਿੰਦਰ ਪਾਲ, ਗੁਲਸ਼ਨ ਵਰਮਾ, ਰਮੇਸ਼ ਲੂਥਰਾ, ਪੱਪੂ ਕੌਡੇ ਸ਼ਾਹ, ਸੁਭਾਸ਼ ਚੰਦਰ, ਵਿਜੈ ਕੁਮਾਰ ਵਰਮਾ, ਮਨਮੋਹਨ ਸਿੰਘ , ਅਮਿਤ ਖੁੱਲਰ, ਸੰਜੇ ਸਹਿਦੇਵ, ਰਾਜੀਵ ਚੌਹਾਨ , ਬੌਬੀ ਸੂਰੀ, ਅਸ਼ਵਨੀ ਸਹਿਦੇਵ ਆਦਿ ਹਾਜ਼ਿਰ ਸਨ*।








