ਪਠਾਨਕੋਟ (ਤਰੁਣ ਸਣਹੋਤਰਾ)
ਜਿਲ੍ਹੇ ਵਿੱਚ ਪੈਂਦੇ ਸਮੂਹ ਤਿੰਨ ਵਿਧਾਨ ਸਭਾ ਚੋਣ ਹਲਕਿਆਂ ਦੇ ਵੋਟਰਾਂ ਦੇ ਡਾਟੇ ਨੂੰ ਆਧਾਰ ਡਾਟੇ ਨਾਲ ਜੋੜਨ ਲਈ ਬੀ.ਐਲ. ਓਜ. ਵੋਟਰਾਂ ਦੇ ਘਰ-ਘਰ ਕਰ ਰਹੇ ਹਨ ਪਹੁੰਚ
ਵੋਟਰਾਂ ਦੇ ਘਰ-ਘਰ ਜਾ ਕੇ ਵੋਟਰਾਂ ਪਾਸੋਂ ਫਾਰਮ ਨੰ.6B ਵਿੱਚ ਅਧਾਰ ਦੇ ਵੇਰਵੇ ਕੀਤੇ ਜਾਣਗੇ ਪ੍ਰਾਪਤ।
13,ਅਕਤੂਬਰ : ਸ. ਹਰਬੀਰ ਸਿੰਘ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਵਲੋਂ ਅੱਜ ਜਿਲ੍ਹਾਂ ਪਠਾਨਕੋਟ ਦੀ ਆਮ ਜਨਤਾਂ/ਵੋਟਰਾਂ ਦੇ ਨਾਮ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ, ਦੀਆਂ ਹਦਾਇਤਾਂ ਅਨੁਸਾਰ ਇਸ ਜਿਲ੍ਹੇ ਵਿੱਚ ਪੈਂਦੇ ਸਮੂਹ ਤਿੰਨ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ(ਅ.ਜ), 003-ਪਠਾਨਕੋਟ) ਦੇ ਵੋਟਰ ਸੂਚੀ ਸਾਲ 2022 ਵਿੱਚਲੇ ਸਮੁੱਚੇ ਵੋਟਰਾਂ ਦੇ ਡਾਟੇ ਨੂੰ ਆਧਾਰ ਡਾਟੇ ਨਾਲ ਜੋੜਨ ਲਈ ਵੋਟਰਾਂ ਪਾਸੋਂ ਆਧਾਰ ਦੇ ਵੇਰਵੇ ਪ੍ਰਾਪਤ ਕਰਨ ਲਈ ਬੀ.ਐਲ.ਓਜ. ਵੋਟਰਾਂ ਦੇ ਘਰ-ਘਰ ਪਹੁੰਚ ਕਰ ਰਹੇ ਹਨ। ਜਿਸ ਦੀ ਬਦੋਲਤ ਸਮੂਚੇ ਜਿਲ੍ਹੇ ਵਿੱਚ 80% ਕੰਮ ਮੁਕੰਮਲ ਹੋ ਚੁਕਾ ਹੈ। ਬਾਕੀ ਰਹਿੰਦੇ 20% ਕੰਮ ਨੂੰ ਵੀ ਅੰਦਰ ਮਿਆਦ ਖਤਮ ਕਰਨ ਹਿੱਤ ਉਹਨਾਂ ਵਲੋਂ ਦੱਸਿਆ ਗਿਆ ਕਿ ਵੋਟਰਾਂ ਦੀ ਸਹੂਲਤ ਲਈ ਮਿਤੀ 16.10.2022 (ਦਿਨ ਐਤਵਾਰ) ਨੂੰ ਇਸ ਜ਼ਿਲ੍ਹੇ ਵਿੱਚਲੇ ਪੈਂਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੇ ਸਮੁੱਚੇ 580 ਪੋਲਿੰਗ ਬੂਥਾਂ ਉੱਪਰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਵਿਸ਼ੇਸ ਕੈਂਪ ਲਗਾਏ ਜਾਣਗੇ। ਇਹਨਾਂ ਵਿਸ਼ੇਸ ਕੈਪਾਂ ਦੌਰਾਨ ਬੀ.ਐਲ.ਓਜ ਵਲੋਂ ਪੋਲਿੰਗ ਬੂਥਾਂ ਉਪਰ ਬੈਠ ਕੇ ਜਾਂ ਲੋੜ ਅਨੁਸਾਰ ਵੋਟਰਾਂ ਦੇ ਘਰ-ਘਰ ਜਾ ਕੇ ਵੋਟਰਾਂ ਪਾਸੋਂ ਫਾਰਮ ਨੰ.6B ਵਿੱਚ ਅਧਾਰ ਦੇ ਵੇਰਵੇ ਪ੍ਰਾਪਤ ਕੀਤੇ ਜਾਣਗੇ। ਜੇਕਰ ਕਿਸੇ ਵੋਟਰ ਪਾਸ ਅਧਾਰ ਨੰਬਰ ਨਹੀ ਹੈ ਜਾਂ ਉਹ ਆਪਣਾ ਅਧਾਰ ਨੰਬਰ ਦੇਣ ਦੇ ਸਮਰੱਥ ਨਹੀ ਹੈ ਤਾਂ ਇਸ ਦੇ ਵਿਕਲਪ ਵਿੱਚ ਫਾਰਮ ਨੰ. 6B ਵਿੱਚ ਦਰਜ 11 ਕਿਸਮ ਦੇ ਦਸਤਾਵੇਜਾਂ ਵਿੱਚ ਕਿਸੇ ਇੱਕ ਦਸਤਾਵੇਜ ਦੀ ਕਾਪੀ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ ਇਥੇ ਇਹ ਵੀ ਸਪੱਸਟ ਕਰਨ ਯੋਗ ਹੈ ਕਿ ਵੋਟਰ ਵੱਲੋਂ ਅਧਾਰ ਨੰਬਰ ਦੇ ਦਿੱਤੇ ਜਾਣ ਵਾਲੇ ਵੇਰਵੇ ਉਸ ਵੱਲੋਂ ਸਵੈ-ਇੱਛਤ ਹਨ। ਵੋਟਰਾਂ ਵੱਲੋਂ ਆਪਣੇ ਅਧਾਰ ਨੰ. ਦੇ ਵੇਰਵੇ ਦੇਣ ਲਈ ਕਮਿਸ਼ਨ ਦੀਆਂ Online Apps ਅਤੇ Web Portal ਜਿਵੇਂ ਕਿ NVSP Portal (www.nvsp.in),Voter Help Line App ਅਤੇ Voter Portal ਦੀ ਵੀ ਵਰਤੋਂ ਕੀਤੀ ਸਕਦੀ ਹੈ। ਫਾਰਮ ਨੰ. 6B ਜਿਲ੍ਹਾ ਚੋਣ ਅਫਸਰਾਂ ਵੱਲੋਂ ਅਧਿਕਾਰਤ ਕੀਤੇ ਗਏ ਵੋਟਰ ਫੈਸਿਲਟੇਸ਼ਨ ਸੈਂਟਰਾਂ (VFC),e-seva centres ਅਤੇ ਸਿਟੀਜਨ ਸਰਵਿਸ ਸੈਂਟਰਾਂ (CSC) ਉੱਪਰ ਵੀ ਪ੍ਰਾਪਤ ਕੀਤੇ ਜਾ ਸਕਣਗੇ।
ਅੰਤ ਵਿੱਚ ਡਿਪਟੀ ਕਮਿਸ਼ਨਰ ਜੀ ਵਲੋਂ ਆਮ ਜਨਤਾ/ਵੋਟਰਾਂ ਅਤੇ ਜਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ,ਕਲੱਬਾਂ, ਵਾਰਡ ਸੁਸਾਈਟੀਜ, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਵਿਸ਼ੇਸ਼ ਕੈਪਾਂ ਦੋਰਾਨ ਉਹ ਜਿਲ੍ਹਾਂ ਪ੍ਰਸਾਸ਼ਨ, ਬੀ.ਐਲ.ਓਜ, ਸੁਪਰਵਾਈਜਰਾਂ ਨੂੰ ਅਧਾਰ ਕਾਰਡ ਦੇ ਵੇਰਵੇ ਇੱਕਤਰ ਕਰਨ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਬਕਾਇਆ ਰਹਿੰਦਾ 20% ਟੀਚਾ ਵੀ ਪੂਰਾ ਕੀਤਾ ਜਾ ਸਕੇ।