ਗੜ੍ਹਦੀਵਾਲਾ 8 ਮਾਰਚ (ਚੌਧਰੀ /ਯੋਗੇਸ਼ ਗੁਪਤਾ) : ਸਥਾਨਕ ਪੁਲਿਸ ਨੇ ਇੱਕ ਐਕਟਿਵਾ ਸਮੇਤ 13 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਗੜਦੀਵਾਲਾ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸਾਂ ਦੀ ਭਾਲ ਸਬੰਧੀ ਗਸ਼ਤ ਕਰਦੀ ਹੋਈ ਵਿੱਚ ਪਿੰਡ ਰੂਪੋਵਾਲ ਨਜ਼ਦੀਕ ਪੁੱਜੀ ਤਾ ਮੁੱਖਬਰ ਖਾਸ ਨੇ ਮਨ ਏ.ਐਸ.ਆਈ ਨੂੰ ਇਤਲਾਹ ਦਿੱਤੀ ਕਿ ਪਿੰਡ ਮੱਲੀਆਂ ਨੂੰ ਜਾਂਦੀ ਸੜਕ ਤੇ ਸੰਤਰਿਆ ਦਾ ਬਾਗ ਨਾਲ ਹੀ ਲਹਿੰਦੇ ਪਾਸੇ ਨੂੰ ਜਾਂਦੇ ਕੱਚਾ ਰਸਤੇ ਵਿੱਚ ਇੱਕ ਹੋਡਾ ਐਕਟਿਵਾ 6 ਜੀ ਬਿਨਾਂ ਨੰਬਰੀ ਰੰਗ ਡਾਰਕ ਗਰੇ ਖੜੀ ਹੈ। ਜਿਸਦੇ ਅੱਗੇ ਪੈਰ ਰੱਖਣ ਵਾਲੀ ਜਗ੍ਹਾ ਪਰ ਇੱਕ ਵਜਨਦਾਰ ਬੋਰਾ ਪਲਾਸਟਿਕ ਪਿਆ ਹੈ। ਜਿਸ ਵਿੱਚ ਸ਼ਰਾਬ ਪਈ ਹੈ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋ ਸਕਦੀ ਹੈ। ਜਿਸ ਤੇ ਏ.ਐਸ.ਆਈ ਸਮੇਤ ਸਾਥੀ ਕਰਮਚਾਰੀਆਂ ਦੀ ਹਾਜਰੀ ਵਿਚ ਬੋਰਾ ਪਲਾਸਟਿਕ ਨੂੰ ਖੋਲ ਕੇ ਚੈੱਕ ਕੀਤਾ ਜਿਸ ਵਿੱਚੋਂ ਨਜਾਇਜ ਸਰਾਬ 13 ਬੋਤਲਾਂ ਮਿਲਣ ਤੇ ਨਾ ਮਾਲੂਮ ਵਿਅਕਤੀ ਤੇ ਧਾਰਾ 61-1-14 ਆਬਕਾਰੀ ਐਕਟ ਅਧੀਨ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।








