ਰੇਤਾ ਨਾਲ ਭਰੀ ਟਰਾਲੀ ਟ੍ਰੈਕਟਰ ਸਮੇਤ ਇੱਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ
ਗੜ੍ਹਦੀਵਾਲਾ 18 ਜੂਨ (ਚੌਧਰੀ) : ਸਥਾਨਕ ਪੁਲਿਸ ਨੇ ਨਜਾਇਜ਼ ਮਾਇਨਿੰਗ ਕਰਦਿਆਂ ਇੱਕ ਵਿਅਕਤੀ ਨੂੰ ਟ੍ਰੈਕਟਰ ਟਰਾਲੀ ਰੇਤਾ ਨਾਲ ਭਰੀ ਸਮੇਤ ਕਾਬੂ ਕੀਤਾ ਹੈ।
ਥਾਣਾ ਗੜਦੀਵਾਲਾ ਵਿਚ ਦਰਜ ਐਫ ਆਈ ਆਰ ਮੁਤਾਬਕ ਸਰਬਜੀਤ ਕੁਮਾਰ ਜੇਈ – ਕਮ – ਮਾਇਨਿੰਗ ਇੰਸਪੈਕਟਰ ਹੁਸ਼ਿਆਰਪੁਰ ਅੱਜ ਮਿਤੀ 17-06 2022 ਨੂੰ ਨਿਮਨ ਹਸਤਾਖਤ ਸਮੇਤ ਪੁਲਿਸ ਗੜਦੀਵਾਲਾ ਪਾਰਟੀ ਨੂੰ ਨਾਲ ਲੈ ਕੇ ਪਿੰਡ ਅਰਗੋਵਾਲ ਨੇੜੇ ਟੋਲ ਪਲਾਜਾ ਵਿਖੇ ਟਰੈਕਟਰ ਟਰਾਲੀ ਰੇਤਾਂ ਨਾਲ ਭਰੀ ਹੋਈ ਕਾਬੂ ਕੀਤੀ ਗਈ ਹੈ ਜਿਸਦੇ ਚਾਲਕ ਨੇ ਆਪਣਾ ਨਾਮ ਭੋਲੂਦੀਨ ਪੁੱਤਰ ਬਰਕਤ ਅਲੀ ਵਾਸੀ ਪਿੰਡ ਅਰਗੋਵਾਲ ਥਾਣਾ ਗੜਦੀਵਾਲਾ ਦੱਸਿਆ। ਜਿਸਤੇ ਪੁਲਸ ਨੇ ਮੁਲਜ਼ਮ ਭੋਲੂਦੀਨ ਖਿਲਾਫ ਧਾਰਾ 21(1) ਮਾਈਨਿੰਗ ਮਿਨਰਲ ਐਕਟ 1957 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।








