ਦਸੂਹਾ ਦੇ ਮੰਡ ਖੇਤਰ ‘ਚ ਛਾਪੇਮਾਰੀ ਦੌਰਾਨ ਪੁਲਿਸ ਨੇ 90000 ਕਿਲੋ ਲਾਹਣ ਬਰਾਮਦ ਕਰਕੇ ਮੌਕੇ ‘ਤੇ ਕੀਤੀ ਨਸ਼ਟ
ਦਸੂਹਾ 12 ਦਸੰਬਰ (ਚੌਧਰੀ) : ਪੁਲਿਸ ਵਲੋਂ ਮੰਡ ਖੇਤਰ ਬੇਗਪੁਰ, ਦਸੂਹਾ ਸਰਕਲ ਵਿੱਚ ਛਾਪੇਮਾਰੀ ਕਰਕੇ 45 ਤਰਪਾਲਾਂ, ਪ੍ਰਤੀ ਤਰਪਾਲ 2000 ਕਿਲੋ ਲਾਹਣ ਬਰਾਮਦ ਕੀਤੀ ਗਈ।ਕੁੱਲ 90000 ਕਿਲੋ ਲਾਹਣ ਮੌਕੇ ‘ਤੇ ਨਸ਼ਟ ਕੀਤੀ ਗਈ । ਇਸ ਮੌਕੇ ਤੇ ਅਵਤਾਰ ਸਿੰਘ ਕੰਗ ਏ.ਸੀ.ਐਕਸ, ਬ੍ਰਿਜ ਮੋਹਨ ਸਿੰਘ ਈ.ਓ ਅਤੇ ਮਨਜੀਤ ਕੌਰ, ਸੁਖਬੀਰ, ਮਹਿੰਦਰ ਸਿੰਘ, ਮਨੋਹਰ ਲਾਲ ਏਟੀ ਅਤੇ ਐਕਸਾਈਜ਼ ਪੁਲਿਸ ਹੁਸ਼ਿਆਰਪੁਰ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਤੋਂ ਇਲਾਵਾ 400 ਲੀਟਰ ਨਜਾਇਜ਼ ਸ਼ਰਾਬ, 4 ਪਲਾਸਟਿਕ ਕੈਨ, 3 ਫਰਨੈਂਸ ਬੁਆਇਲਰ, 18 ਪੀਪੇ ਬਰਾਮਦ ਕੀਤੇ ਗਏ ਹਨ।