ਕਾਦੀਆਂ 25 ਫ਼ਰਵਰੀ ( ਅਸ਼ੋਕ , ਅਵਿਨਾਸ਼ ਸ਼ਰਮਾ ) : ਜ਼ਿਲ੍ਹਾ ਪੰਜਾਬੀ ਸਭਾ ਦੀ ਪ੍ਰਧਾਨ ਪੁਸ਼ਪਾ ਦੇਵੀ ਵੱਲੋਂ ਮਾਂ ਬੋਲੀ ਦਿਵਸ ਨੂੰ ਮਨਾਉਣ ਲਈ ਅਤੇ ਪੰਜਾਬੀ ਭਾਸ਼ਾ ਦਾ ਪ੍ਰਸਾਰ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਡੇਰਾ ਬਾਬਾ ਨਾਨਕ ਪਹੁੰਚ ਕੇ ਉੱਥੋਂ ਪਾਕਿਸਤਾਨੀ ਭਰਾਵਾਂ ਭੈਣਾਂ ਅਤੇ ਸੁਰੱਖਿਆ ਕਰਮੀਆਂ ਨੂੰ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਦਰਸਾਉਣ ਲਈ ਬਣਾਈ ਗਈ ਤਖ਼ਤੀਆਂ ਵੰਡ ਕੇ ਅਤੇ ਭਾਸ਼ਾ ਦੀ ਪ੍ਰਮੁੱਖਤਾ ਨੂੰ ਵਿਖਾਉਂਦੇ ਹੋਏ ਪੈੱਨ ਵੰਡ ਕੇ ਇਸ ਦਿਨ ਨੂੰ ਮਨਾਇਆ ਗਿਆ। ਇਸ ਮੌਕੇ ਤੇ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਮਹੱਤਵ ਅਤੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਭਾਸ਼ਾ ਦੇ ਸਨਮਾਨ ਦੇ ਬਾਰੇ ਵਿੱਚ ਪਾਕਿਸਤਾਨੀ ਪੰਜਾਬ ਤੋਂ ਆਏ ਹੋਏ ਯਾਤਰੀਆਂ ਨੂੰ ਵੀ ਪੈਨ ਅਤੇ ਤਖ਼ਤੀਆਂ ਵੰਡ ਕੇ ਉਨ੍ਹਾਂ ਨੂੰ ਗੁਰਮੁਖੀ ਲਿਪੀ ਦੀ ਅਹਿਮੀਅਤ ਦੱਸੀ। ਅਤੇ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਨ ਲਈ ਵੀ ਪ੍ਰੇਰਿਤ ਕੀਤਾ। ਵਿਸ਼ੇਸ਼ ਤੌਰ ਤੇ ਪਾਕਿਸਤਾਨੀ ਪੰਜਾਬ ਤੋਂ ਆਈਆਂ ਲੜਕੀਆਂ ਜਿਨ੍ਹਾਂ ਵਿੱਚ ਸਨਾ ਸ਼ਹਿਰ, ਅਰੀਬਾ ਹੀਰਾ, ਆਇਜ਼ਾ ਅਨਿਕਾ, ਰਾਬਿਆ ਸ਼ਾਮਲ ਸੀ ਨੇ ਜ਼ਿਲ੍ਹਾ ਪ੍ਰਧਾਨ ਪੁਸ਼ਪਾ ਦੇਵੀ ਦਾ ਧੰਨਵਾਦ ਕੀਤਾ। ਅਤੇ ਉਨ੍ਹਾਂ ਦੀ ਇਸ ਕੋਸ਼ਿਸ਼ ਦੀ ਭਰਪੂਰ ਪ੍ਰਸੰਸਾ ਕੀਤੀ ।ਉਨ੍ਹਾਂ ਕਿਹਾ ਹਿੰਦੁਸਤਾਨ ਪਾਕਿਸਤਾਨ ਦੀ ਅਵਾਮ ਇੱਕ ਦੂਸਰੇ ਦੇ ਨਾਲ ਹਮੇਸ਼ਾ ਹੀ ਪਿਆਰ ਮੁਹੱਬਤ ਨਾਲ ਰਹਿਣ ਦੇ ਲਈ ਕੋਸ਼ਿਸ਼ਾਂ ਕਰਦੇ ਹਨ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਪੰਜਾਬੀ ਸਭਾ ਦੀ ਪ੍ਰਧਾਨ ਪੁਸ਼ਪਾ ਦੇਵੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਉਨ੍ਹਾਂ ਵੱਲੋਂ ਦਿੱਤੀ ਗਈ ਸਿੱਖਿਆਵਾਂ ਨੂੰ ਤਖ਼ਤੀਆਂ ਤੇ ਲਿਖ ਕੇ ਵੰਡਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬੀ ਮਾਂ ਬੋਲੀ ਪੰਜਾਬੀਅਤ ਦੀ ਪਹਿਚਾਣ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਹੈ ਇਸ ਲਈ ਲੋਕ ਇਸ ਭਾਸ਼ਾ ਨੂੰ ਦਿਲੋਂ ਪਿਆਰ ਕਰਦੇ ਹਨ ।
ਪਾਕਿਸਤਾਨੀ ਪੰਜਾਬ ਤੋਂ ਆਈ ਯੁਵਤੀਆਂ ਨੂੰ ਪੰਜਾਬੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤਖ਼ਤੀਆਂ ਵੰਡੀਆਂ
- Post published:February 25, 2022
You Might Also Like
ਇਕ ਪਿਸਟਲ,ਮੈਗਜ਼ੀਨ,ਪੰਜ ਰੌਂਦ ਜ਼ਿੰਦਾ,ਇਕ ਕਾਰ ਅਤੇ ਸ਼ਰਾਬ ਦੇਸੀ ਠੇਕਾ ਸਮੇਤ 3 ਕਾਬੂ
हिंदू सिख भाईचारे में दरार डालने वाले समाज विरोधी आंसरों के खिलाफ…..
कैबिनेट मंत्री लालचंद कटारूचकक ने मंगलवार के दिन विधानसभा में उठाया अवैध माइनिंग का मुद्दा
ਹੈਰੋਇਨ ਅਤੇ ਹਰੇ ਪੋਸਤ ਦੇ ਬੂਟਿਆਂ ਸਮੇਤ ਦੋ ਕਾਬੂ








