Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਇਕ ਪਿਸਟਲ,ਮੈਗਜ਼ੀਨ,ਪੰਜ ਰੌਂਦ ਜ਼ਿੰਦਾ,ਇਕ ਕਾਰ ਅਤੇ ਸ਼ਰਾਬ ਦੇਸੀ ਠੇਕਾ ਸਮੇਤ 3 ਕਾਬੂ

ਇਕ ਪਿਸਟਲ,ਮੈਗਜ਼ੀਨ,ਪੰਜ ਰੌਂਦ ਜ਼ਿੰਦਾ,ਇਕ ਕਾਰ ਅਤੇ ਸ਼ਰਾਬ ਦੇਸੀ ਠੇਕਾ ਸਮੇਤ 3 ਕਾਬੂ

ਗੁਰਦਾਸਪੁਰ ( ਅਸ਼ਵਨੀ )

24 ਜੂਨ – ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਵੱਖ-ਵੱਖ ਸਟੇਸ਼ਨਾ ਦੀ ਪੁਲੀਸ ਵਲੋ 3 ਵਿਅਕਤੀਆ ਨੂੰ ਇਕ ਪਿਸਟਲ ਸਮੇਤ ਮੈਗਜ਼ੀਨ , ਪੰਜ ਰੌਂਦ ਜ਼ਿੰਦਾ , ਇਕ ਕਾਰ , 10 ਬੋਤਲਾਂ ਸ਼ਰਾਬ ਠੇਕਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ।
ਸਹਾਇਕ ਸਬ ਇੰਸਪੈਕਟਰ ਰੁਪਿੰਦਰ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਨੈਸ਼ਨਲ ਹਾਈਵੇ ਬਾਈਪਾਸ ਮੋੜ ਪਿੰਡ ਝੰਡੇਚੱਕ ਨਜ਼ਦੀਕ ਲੰਡਨ ਸਪਾਈਸ ਹੋਟਲ ਦੀਨਾ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਕਿ ਪਠਾਨਕੋਟ ਸਾਈਡ ਤੋਂ ਕਾਰ ਨੰਬਰ ਪੀ ਬੀ 37 ਕੇ 0369 ਜਿਸ ਨੂੰ ਰੋਕ ਕੇ ਕਾਰ ਵਿੱਚ ਸਵਾਰ ਵਿਅਕਤੀਆਂ ਲੱਕੀ ਮਾਹਲਾ ਪੁੱਤਰ ਬਲਬੀਰ ਚੰਦ ਵਾਸੀ ਫਿਲੋਰ ਅਤੇ ਪ੍ਰਦੀਪ ਕੁਮਾਰ ਪੁੱਤਰ ਉਰਫ ਬੱਬੂ ਪੁੱਤਰ ਦਵਿੰਦਰ ਪਾਲ ਵਾਸੀ ਡੀਡਾ ਸਾਂਸੀਆ ਨੂੰ ਸਮੇਤ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਇਕ ਪਿਸਟਲ 7.65 ਸਮੇਤ ਮੈਗਜ਼ੀਨ , ਪੰਜ ਰੌਂਦ ਜ਼ਿੰਦਾ , ਇਕ ਕਾਰ , ਇਕ ਬੇਸਬਾਲ ਬਰਾਮਦ ਹੋਈ।
ਸਹਾਇਕ ਸਬ ਇੰਸਪੈਕਟਰ ਜਗਦੀਸ਼ ਰਾਜ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਪੰਡੋਰੀ ਮਹੰਤਾਂ ਬਿਜਲੀ ਘਰ ਟੀ ਪੁਆਇੰਟ ਵਿਖੇ ਨਾਕਾਬੰਦੀ ਕਰਕੇ ਰਮੇਸ਼ ਕੁਮਾਰ ਪੁੱਤਰ ਨਜ਼ੀਰ ਮਸੀਹ ਵਾਸੀ ਕੋਠੇ ਭਗਵਾਨਪੁਰ ਨੂੰ 10 ਬੋਤਲਾਂ ਸ਼ਰਾਬ ਠੇਕਾ ਸਮੇਤ ਕਾਬੂ ਕੀਤਾ ।