ਗੜ੍ਹਦੀਵਾਲਾ :(ਯੋਗੇਸ਼ ਗੁਪਤਾ) EDITORIAL SPL
: ਪਿਛਲੇ ਸਮੇਂ’ ਚ ਅਕਾਲੀ ਭਾਜਪਾ ਦਾ ਨੋਂਹ ਮਾਸ ਦਾ ਰਿਸ਼ਤਾ ਕਹਿਲਾਇਆ ਜਾਂਦਾ ਸੀ । ਜੋ ਪਿਛਲੇ ਕਿਸਾਨ ਅੰਦੋਲਨ ਦੌਰਾਨ ਚੂਰ ਚੂਰ ਹੋ ਗਿਆ ਸੀ । ਹੁਣ ਦੋਬਾਰਾ ਲੋਕਸਭਾ ਚੋਣਾਂ ਨੂੰ ਲੈ ਕੇ ਪਹਿਲਾਂ ਸੰਯੁਕਤ ਅਕਾਲੀ ਦਲ (ਢੀਂਡਸਾ ਪਰਿਵਾਰ) ਸ਼੍ਰੋਮਣੀ ਅਕਾਲੀ ਦਲ ਬਾਦਲ’ ਚ ਸ਼ਾਮਿਲ ਹੋ ਕੇ ਲੰਮੇ ਸਮੇਂ ਤੋਂ ਬਾਅਦ ਘਰ ਵਾਪਸੀ ਕਰ ਗਿਆ ਅਤੇ ਉਸ ਤੋਂ ਬਾਅਦ ਹੁਣ ਕਈ ਪਾਰਟੀਆਂ ਦੇ ਨੇਤਾ ਗਣ ਵੀ ਦਲਬਦਲੀਆਂ ਦੇ ਦੌਰ’ ਚ ਉਲਝੇ ਹੋਏ ਹਨ । ਇਸ ਦੌਰਾਨ ਦੋ ਚਾਰ ਦਿਨ ਤੋਂ ਸੂਤਰਾਂ ਤੋ ਹਵਾਲੇ ਨਾਲ ਖ਼ਬਰ ਕਾਰਜਕਰਤਾਵਾਂ ਚ ਘੁੰਮ ਰਹੀ ਹੈ ਕੀ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਗੱਠਜੋੜ ਅੰਦਰਖਾਤੇ ਹੋ ਗਿਆ ਹੈ । ਜਿਸ ਨੂੰ ਲੈ ਕੇ ਭਾਜਪਾ ਆਗੂਆਂ ਅਤੇ ਅਕਾਲੀ ਆਗੂਆਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਨੂੰ ਲੈ ਕੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਤੇ ਟਿੱਪਣੀਆਂ ਕਰਕੇ ਉਤਸ਼ਾਹ ਜਾਹਰ ਕਰ ਰਿਹਾ ਹੈ ਤੇ ਕੋਈ ਕਮੈਂਟਬਾਜੀ ਕਰਕੇ । ਬਾਕੀ ਦੇਖਣਾ ਹੋਵੇਗਾ ਕਿ ਜੇਕਰ ਗਠਜੋੜ ਹੋ ਗਿਆ, ਜਾ ਹੁੰਦਾ ਹੈ ਤਾਂ, ਪਾਰਟੀਆਂ ਕਿਸ ਤਰਾਂ ਸੀਟਾਂ ਦੀ ਵੰਡ ਕਰਦੀਆਂ ਹਨ।