ਗੜ੍ਹਦੀਵਾਲਾ 14 ਮਾਰਚ (ਚੌਧਰੀ)
: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਪੀ.ਐਚ.ਸੀ ਭੂੰਗਾ ਵਿਖੇ (ਦੁਨੀਆ ਰੋਸ਼ਨ ਹੈ ਆਪਣੀ ਅੱਖਾ ਦੀ ਰੋਸ਼ਨੀ ਬਚਾਓ) ਵਿਸ਼ਵ ਗਲੋਕੋਮਾ ਜਾਗਰੂਕਤਾ ਹਫਤਾ ਮਨਾਇਆ ਗਿਆ।ਇਸ ਮੌਕੇ ਡਾ. ਹਰਜੀਤ ਸਿੰਘ ਜੀ ਨੇ ਵਿਸਤਾਰਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਗੁਲੋਕੋਮਾ ਨੂੰ ਕਾਲਾ ਮੋਤੀਆ ਵੀ ਕਿਹਾ ਜਾਂਦਾ ਹੈ। ਆਸਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆ ਦਾ ਬਾਰ ਬਾਰ ਬਦਲਣਾ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ, ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਅਦਿ ਇਸਦੇ ਲੱਛਣ ਹਨ।ਜੇਕਰ ਤੁਹਾਡਾ ਕੋਈ ਰਿਬਤੇਦਾਰ ਗੁਲੋਕੋਮਾ ਨਾਲ ਪੀੜਤ ਹੋਵੇ, ਡਾਈਬਟੀਜ਼, ਹਾਈਪਰਟੈਂਸ਼ਨ ਹੋਵੇ, ਅਲਰਜੀ, ਦਮਾਂ, ਚਮੜੀ ਦੇ ਰੋਗ ਅਦਿ ਲਈ ਸਟੀਰਾਈਡ ਦੀ ਵਰਤੋਂ ਕਰਦੇ ਹੋ ਤਾਂ ਗੁਲੋਕੋਮਾ ਤੋਂ ਪ੍ਰਭਾਵਿਤ ਹੋ ਸਕਦੇ ਹੋ। ਅਜਿਹੇ ਕਿਸੇ ਲੱਛਣ ਜਾਂ ਚਿੰਨ ਦੇ ਪ੍ਰਗਟ ਹੋਣ ਤੇ ਆਪਣੀਆਂ ਅੱਖਾਂ ਦਾ ਦਬਾਅ ਆਪਣੇ ਨਜਦੀਕੀ ਸਿਹਤ ਕੇਂਦਰ ਤੇ ਚੈੱਕ ਕਰਵਾਉਣਾ ਚਾਹੀਦਾ ਹੈੇੇ।ਸਾਨੂੰ ਆਪਣੀਆ ਅੱਖਾਂ ਦੀ ਨਿਯਮਿਤ ਜਾਂਚ ਕਰਾਉਣੀ ਚਾਹੀਦੀ ਹੈ । ਜੇਕਰ ਸਮੇ ਸਿਰ ਇਸ ਦਾ ਪਤਾ ਚੱਲ ਜਾਵੇ ਗੁਲੋਕੋਮੇ ਦਾ ਇਲਾਜ ਸਫਲ ਤਰੀਕੇ ਨਾਲ ਹੋ ਸਕਦਾ ਹੈ ।ਇਸ ਮੌਕੇ ਤੇ ਡਾ. ਜਗਤਾਰ ਸਿੰਘ, ਡਾ. ਗੁਰਦਰਸ਼ਨ ਸਿੰਘ, ਜਸਤਿੰਦਰ ਸਿੰਘ ਬੀਈਈ, ਡਾ. ਰਣਜੀਤ ਸਿੰਘ ਅਪਥਲਮਿਕ ਅਫਸਰ, ਅਮਿਤ ਸ਼ਰਮਾ,ਓਮੇਸ਼ ਕੁਮਾਰ, ਜਤਿੰਦਰ ਕੁਮਾਰ, ਗੁਰਿੰਦਰਜੀਤ ਸਿੰਘ, ਹਾਜ਼ਰ ਸਨ।