ਗੜ੍ਹਦੀਵਾਲਾ 14 ਮਾਰਚ (PPT BUREAU)
: ਗੜ੍ਹਦੀਵਾਲਾ ਦੇ ਨੇਲੜੇ ਪਿੰਡ ਰਮਦਾਸਪੁਰ ਵਿਖੇ 12/13.03.2024 ਦੀ ਦਰਮਿਆਨੀ ਰਾਤ ਨੂੰ ਸਕੇ ਛੋਟੇ ਭਰਾ ਵਲੋਂ ਵੱਡੇ ਭਰਾ ਨੂੰ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਮੌ+ਤ ਦੇ ਘਾਟ ਉਤਾਰ ਦਿੱਤਾ ਸੀ।
ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਚ ਨਰੰਜਣ ਕੌਰ ਪਤਨੀ ਭਜਨ ਸਿੰਘ ਵਾਸੀ ਰਮਦਾਸਪੁਰ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ( ਉੁਮਰ ਕਰੀਬ 73 ਸਾਲ ) ਕਿਹਾ ਕਿ ਉਸਦੇ 02 ਲੜਕੇ ਸਨ ਛੋਟਾ ਲੜਕਾ ਗੁਰਬਿੰਦਰ ਸਿੰਘ ਅਤੇ ਵੱਡਾ ਲੜਕਾ ਬਲਵਿੰਦਰ ਸਿੰਘ ਜਿਹਨ੍ਹਾ ਦੀ ਮੌਤ ਹੋ ਚੁੱਕੀ ਹੈ। ਉਸਦੇ ਵੱਡੇ ਲੜਕੇ ਬਲਵਿੰਦਰ ਸਿੰਘ ਦੇ 02 ਲੜਕੇ ਵੱਡਾ ਲੜਕਾ ਮਨਜੋਤ ਸਿੰਘ ਉਮਰ ਕਰੀਬ 22 ਸਾਲ ਅਤੇ ਛੋਟਾ ਲੜਕਾ ਮਨਪ੍ਰੀਤ ਸਿੰਘ ਉਮਰ ਕਰੀਬ 20 ਸਾਲ ਜੋ ਉਸਦੇ ਨਾਲ ਰਹਿੰਦੇ ਹਨ। ਮਿਤੀ 12.03.2024 ਦੀ ਰਾਤ ਨੂੰ ਉਹ ਅਤੇ ਉਸਦੇ ਦੋਨੋ ਪੋਤਰੇ ਰਾਤ ਦਾ ਖਾਣਾ ਖਾਣ ਤੋ ਬਾਅਦ ਆਪੋ ਆਪਣੇ ਕਮਰਿਆਂ ਵਿੱਚ ਸੌਂ ਗਏ ਸੀ। ਉਹ ਘਰ ਦੀ ਲੌਬੀ ਵਿੱਚ ਮੰਜੇ ਤੇ ਸੁੱਤੀ ਪਈ ਸੀ ਤੇ ਲੌਬੀ ਦੇ ਨਾਲ ਦੇ ਕਮਰੇ ਵਿੱਚ ਉਸਦਾ ਵੱਡਾ ਪੋਤਰਾ ਮਨਜੋਤ ਸਿੰਘ ਉਰਫ ਮੰਨੂੰ ਬੈਡ ਪਰ ਸੁੱਤਾ ਸੀ ਤੇ ਉਸਦਾ ਛੋਟਾ ਪੋਤਰਾ ਮਨਪ੍ਰੀਤ ਸਿੰਘ ਚੁਬਾਰੇ ਵਾਲੇ ਕਮਰੇ ਵਿੱਚ ਸੌਣ ਲਈ ਚਲਾ ਗਿਆ। ਮਿਤੀ 12/13.03.2024 ਦੀ ਦਰਮਿਆਨੀ ਰਾਤ ਵਕਤ ਕਰੀਬ 01:00 ਵਜੇ ਰਾਤ ਦਾ ਹੋਵੇਗਾ ਕਿ ਉਸਨੂੰ ਉਸਦੇ ਵੱਡੇ ਪੋਤਰੇ ਮਨਜੋਤ ਸਿੰਘ ਦੇ ਕਮਰੇ ਵਿੱਚੋ ਖੜਕੇ ਦੀ ਆਵਾਜ ਸੁਣੀ ਤਾਂ ਉਸਨੇ ਉੱਠ ਕੇ ਦੇਖਿਆ ਤਾਂ ਉਸਦੇ ਦੇਖਦੇ ਦੇਖਦੇ ਉਸਦੇ ਛੋਟੇ ਪੋਤਰੇ ਨੇ ਆਪਣੇ ਹੱਥ ਵਿੱਚ ਫੜਿਆ ਗੰਨੇ ਵੱਢਣ ਵਾਲਾ ਲੋਹੇ ਦਾ ਦਾਤਰ ਮਨਜੋਤ ਸਿੰਘ ਦੇ ਸੁੱਤੇ ਪਏ ਮਾਰ ਦੇਣ ਦੀ ਨੀਯਤ ਨਾਲ ਗਰਦਨ ਤੇ ਮਾਰਿਆ ਜੋ ਉਸਦੇ ਪੋਤਰੇ ਮਨਜੋਤ ਸਿੰਘ ਦੀ ਠੋਡੀ ਦੇ ਥੱਲੇ ਗਰਦਨ ਤੇ ਲੱਗਾ। ਗੰਡਾਸਾ ਲੱਗਣ ਨਾਲ ਉਸਦੇ ਪੋਤਰੇ ਦਾ ਕਾਫੀ ਖੂਨ ਨਿਕਲਣ ਨਾਲ ਮੌਕੇ ਪਰ ਹੀ ਮੌਤ ਹੋ ਗਈ ਤੇ ਉਹ ਰੌਲਾ ਪਾਇਆ ਤਾਂ ਉਸਦਾ ਪੋਤਰਾ ਮਨਪ੍ਰੀਤ ਸਿੰਘ ਗੰਡਾਸਾ ਸਮੇਤ ਮੌਕਾ ਤੋ ਭੱਜ ਗਿਆ। ਵਜ੍ਹਾ ਰੰਜਿਸ਼ ਇਹ ਹੈ ਕਿ ਉਸਦੇ ਪੋਤਰੇ ਮਨਜੋਤ ਸਿੰਘ ਦੇ ਨਾਮ ਪਰ ਇੱਕ ਕਿੱਲਾ ਜਮੀਨ ਸੀ। ਜਿਸਨੇ ਵਿਦੇਸ਼ ਜਾਣ ਲਈ ਕਰੀਬ 1 ਮਹੀਨਾ ਪਹਿਲਾਂ ਉਸਦੀ ਸਹਿਮਤੀ ਨਾਲ ਕਰੀਬ 21/22 ਲੱਖ ਰੁਪਏ ਦੀ ਵੇਚੀ ਸੀ ਤੇ ਉਸਦਾ ਦੂਸਰਾ ਪੋਤਰਾ ਇਹਨ੍ਹਾ ਪੈਸਿਆਂ ਵਿੱਚੋ ਕੁੱਝ ਪੈਸਿਆ ਦੀ ਮੰਗ ਕਰਦਾ ਸੀ। ਜਿਸ ਕਾਰਨ ਉਸਦੇ ਛੋਟੇ ਪੋਤਰੇ ਨੇ ਉਸਦੇ ਵੱਡੇ ਪੋਤਰੇ ਮਨਜੋਤ ਸਿੰਘ ਦਾ ਗੰਡਾਸਾ ਮਾਰ ਕੇ ਕਤਲ ਕਰ ਦਿੱਤਾ। ਗੜ੍ਹਦੀਵਾਲਾ ਪੁਲਿਸ ਨੇ ਦੋਸ਼ੀ ਮਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਸਤੇ ਧਾਰਾ 302ਭ:ਦ ਅਧੀਨ ਮਾਮਲਾ ਦਰਜ ਕੀਤਾ ਹੈ।