ਗੜ੍ਹਦੀਵਾਲਾ (ਚੌਧਰੀ)
: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਵਿਦਿਆਰਥੀ ਨੂੰ ਇਕੋ ਕਲੱਬ ਦੇ ਦੁਆਰਾ ਬੈਸਟ ਆਊਟ ਆਫ ਵੇਸਟ ਸਬੰਧੀ ਗਤੀਵਿਧੀ ਕਰਵਾਈ ਗਈ।
ਗਤੀਵਿਧੀ ਦੇ ਦੁਆਰਾ ਵਿਦਿਆਰਥੀਆਂ ਨੂੰ ਜਿਨਾਂ ਚੀਜ਼ਾਂ ਦਾ ਬਹੁਤ ਬਹੁਤ ਘੱਟ ਇਸਤੇਮਾਲ ਜਾਂ ਨਾ ਮਾਤਰ ਉਪਯੋਗ ਹੀ ਹੁੰਦਾ ਹੈ, ਉਹਨਾਂ ਦਾ ਸੱਦ ਉਪਯੋਗ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਅਤੇ ਵਿਦਿਆਰਥੀਆਂ ਨੂੰ ਵੇਸਟ ਚੀਜ਼ਾਂ ਤੋਂ ਬੈਸਟ ਚੀਜ਼ਾ ਬਣਾਉਣ ਦੇ ਫਾਇਦੇ ਵੀ ਦੱਸੇ ਗਏ। ਜਮਾਤ ਸੱਤਵੀਂ ਅਤੇ ਨੌਵੀਂ ਦੇ ਵਿਦਿਆਰਥੀਆਂ ਨੇ ਬਹੁਤ ਸਾਰੀਆਂ ਵਧੀਆ ਤੋਂ ਵਧੀਆ ਚੀਜ਼ਾਂ ਨਾ ਉਪਯੋਗ ਹੋਣ ਵਾਲੇ ਸਮਾਨ ਤੋਂ ਬਣਾਈਆ, ਇਹ ਸਭ ਚੀਜ਼ਾਂ ਨੂੰ ਅਸੀਂ ਸਜਾਵਟ ਵਜੋਂ ਵੀ ਇਸਤੇਮਾਲ ਕਰ ਸਕਦੇ ਹਾਂ। ਵਿਦਿਆਰਥੀਆਂ ਨੇ ਬਹੁਤ ਸਾਰਾ ਘਰੇਲੂ ਸਮਾਨ ਜਿਨਾਂ ਦਾ ਅਸੀਂ ਬਹੁਤ ਹੀ ਘੱਟ ਇਸਤੇਮਾਲ ਕਰਦੇ ਹਾਂ ਉਹ ਸਭ ਇਕੱਠਾ ਕਰਕੇ ਸਕੂਲ ਲੈਕੇ ਆਉਂਦਾ ਸੀ ਉਹਦੇ ਵਿਦਿਆਰਥੀਆਂ ਦੇ ਅਲੱਗ ਅਲੱਗ ਤਰੀਕਿਆਂ ਦੇ ਦੁਆਰਾ ਬਹੁਤ ਹੀ ਵਧੀਆ ਡਿਜ਼ਾਇਨ ਦੇ ਸਮਾਨ ਬਣਾਏ ।ਵਿਦਿਆਰਥੀਆਂ ਨੇ ਪਲਾਸਟਿਕ ਦੀਆਂ ਬੋਤਲਾਂ,ਬਟਨ,ਬੋਤਲਾਂ ਦੇ ਢੱਕਣ,ਤੀਲੇ ਵਰਤੋਂ ਵਿੱਚ ਆਉਣ ਵਾਲੀਆਂ ਪਲੇਟਾਂ ਆਦਿ ਸਭ ਤੋਂ ਬਹੁਤ ਕੁਝ ਵਧੀਆ ਤੋਂ ਵਧੀਆ ਸਮਾਨ ਬਣਾਏ।
ਇਸ ਗਤੀਵਿਧੀ ਦੇ ਦੁਆਰਾ ਵਿਦਿਆਰਥੀਆਂ ਦੇ ਵਿੱਚ ਬੈਸਟ ਆਊਟ ਆਫ ਵੇਸਟ ਦੀ ਜਾਗਰੂਕਤਾ ਪੈਦਾ ਕੀਤੀ ਗਈ। ਉਹਨਾਂ ਨੂੰ ਚੀਜ਼ਾਂ ਨੂੰ ਰੀਸਾਈਕਲ ਕਰਨ ਦੇ ਬਾਰੇ ਜਾਣਕਾਰੀ ਦਿੱਤੀ ਗਈ।








