Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੰਜਾਬ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤਾੳਣਾ ਬਹੁਤ ਜਰੂਰੀ : ਅਰਵਿੰਦਰ ਸਿੰਘ ਰਸੂਲਪੁਰ

ਪੰਜਾਬ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤਾੳਣਾ ਬਹੁਤ ਜਰੂਰੀ : ਅਰਵਿੰਦਰ ਸਿੰਘ ਰਸੂਲਪੁਰ

ਗੜ੍ਹਦੀਵਾਲਾ 28 ਮਈ (ਚੌਧਰੀ) 

: ਵਿਧਾਨ ਸਭਾ ਹਲਕਾ ਟਾਂਡਾ ਉੜਮੁੜ ਦੇ ਪਿੰਡ ਕਾਲਰਾ ਵਿਖੇ ਸ਼ੋਮਣੀ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਹੋਈ । ਜਿਸ ਵਿੱਚ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਸ਼ਾਮਿਲ ਹੋਏ। ਜਿਥੇ ਸ ਰਸੂਲਪੁਰ ਨੇ ਕਿਹਾ ਕਿ ਲ਼ੰਬੇ ਸਮੇ ਬਾਅਦ ਸ਼ੋਮਣੀ ਅਕਾਲੀ ਦਲ ਹੁਸ਼ਿਆਰਪੁਰ ਤੋ ਲੋਕ ਸਭਾ ਦੀ ਚੋਣ ਲੜ ਰਿਹਾ ਹੈ। ਜਿਸ ਵਿੱਚ ਪਾਰਟੀ ਨੇ ਬਹੁਤ ਹੀ ਸੂਝਵਾਨ ਇਮਾਨਦਾਰ 4 ਵਾਰ ਵਿਧਾਇਕ ਰਹੇ ਸ ਸੋਹਣ ਸਿੰਘ ਠੰਡਲ ਨੂੰ ਲੋਕ ਸਭਾ ਤੋਂ ਉਮੀਦਵਾਰ ਐਲਾਨਿਆ ਹੈ। ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦੇ ਸ ਰਸੂਲਪੁਰ ਨੇ ਕਿਹਾ ਕਿ ਮੋਜੂਦਾ ਆਮ ਆਦਮੀ ਪਾਰਟੀ ਤੋ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਝੂਠੇ ਵਾਅਦੇ ਕਰਕੇ ਸੱਤਾ ‘ਚ ਆਈ ਪਾਰਟੀ ਲੋਕਾਂ ਦੇ ਦਿਲਾਂ ਚੋਂ ਉਤਰ ਗਈ ਹੈ। ਇਸ ਦੇ ਵੱਡੇ ਲੀਡਰ ਭਿ੍ਸ਼ਟਾਚਾਰ ਦੇ ਦੋਸ਼ਾ ਹੇਠ ਜੇਲ ਵਿੱਚ ਹਨ। ਇਸ ਮੌਕੇ ਰਸੂਲਪੁਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਕਾਲੀ ਦਲ ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ, ਜੋ ਕਿ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ। ਅਕਾਲੀ ਦਲ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜਦੀ ਹੈ। ਉਹਨਾਂ ਨੇ ਵਰਕਰਾਂ ਨੂੰ ਕਿਹਾ ਕਿ ਉਹ ਤੱਕੜੇ ਹੋਕੇ ਚੋਣ ਪ੍ਰਚਾਰ ਵਿੱਚ ਲੱਗ ਜਾਣ। ਇਸ ਮੌਕੇ ਸ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਨਚਾਰਜ ਟਾਂਡਾ, ਸੀਨੀਅਰ ਲੀਡਰ ਅਕਾਲੀ ਦਲ ਸੁਖਵਿੰਦਰ ਸਿੰਘ ਮੂਨਕ, ਯੂਥ ਅਕਾਲੀ ਆਗੂ ਲੱਕੀ ਰਾਏ ਬਾਹਲਾ, ਸੰਜੀਵ ਸਿੰਘ ਕੋਈ, ਸਰਕਲ ਪ੍ਰਧਾਨ ਗੜਦੀਵਾਲ ਬਲਵਿੰਦਰ ਸਿੰਘ ਚਿਪੜਾ, ਸਰਪੰਚ ਸ ਸੰਤੋਖ ਸਿੰਘ,ਨੰਬਰਦਾਰ ਗੁਰਮੀਤ ਸਿੰਘ, ਗੁਰਚਰਨ ਸਿੰਘ,ਮਲਕੀਤ ਸਿੰਘ,ਮੀਰ ਬਾਬਾ ਜੀ, ਰੇਸ਼ਮ ਸਿੰਘ, ਕੁਲਵੰਤ ਸਿੰਘ, ਜੀਤ ਸਿੰਘ,ਦਰਸ਼ਨ ਸਿੰਘ,ਰਛਪਾਲ ਸਿੰਘ,ਬਲਵੀਰ ਸਿੰਘ,ਪਰਸ਼ੋਤਮ ਸਿੰਘ ਆਦਿ ਹਾਜਰ ਸਨ।