Prime Punjab Times

Latest news
KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..  
ADVERTISEMENT
You are currently viewing ਨਿਰੰਕਾਰੀ ਸ਼ਰਧਾਲੂ ਅੰਤਰ-ਰਾਸ਼ਟਰੀ ਨਿਰੰਕਾਰੀ ਸਮਾਗਮ ਦੀਆਂ ਸੇਵਾਵਾਂ ਚ ਉਤਸਾਹਪੂਰਵਕ ਜੁੱਟੇ

ਨਿਰੰਕਾਰੀ ਸ਼ਰਧਾਲੂ ਅੰਤਰ-ਰਾਸ਼ਟਰੀ ਨਿਰੰਕਾਰੀ ਸਮਾਗਮ ਦੀਆਂ ਸੇਵਾਵਾਂ ਚ ਉਤਸਾਹਪੂਰਵਕ ਜੁੱਟੇ

ਹੁਸ਼ਿਆਰਪੁਰ (ਚੌਧਰੀ) 

ਸੇਵਾਵਾਂ ਦੇ ਨਾਲ-ਨਾਲ ਸਤਿਗੁਰੂ ਦੇ ਦਰਸ਼ਨਾਂ ਦਾ ਆਨੰਦ

8 ਅਕਤੂਬਰ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਸੰਤ ਨਿਰੰਕਾਰੀ ਮਿਸ਼ਨ ਦਾ ਸਾਲਾਨਾ ਅੰਤਰਰਾਸ਼ਟਰੀ ਨਿਰੰਕਾਰੀ ਸੰਤ ਸਮਾਗਮ 28,29 ਤੇ 30 ਅਕਤੂਬਰ ਨੂੰ ਸਮਾਲਖਾ ਦੇ ਅਧਿਆਤਮਕ ਸਥਲ ‘ਤੇ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੀ ਸੇਵਾ ਦਾ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਆਪਣੇ ਕਰ ਕਮਲਾਂ ਨਾਲ ਸ਼ੁਭ ਆਰੰਭ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹਰ ਰੋਜ਼ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚ ਕੇ ਸੇਵਾ ਵਿਚ ਜੁੱਟ ਗਏ । ਸ਼ਰਧਾਲੂ ਬੜੇ ਉਤਸ਼ਾਹ ਨਾਲ ਇਨ੍ਹਾਂ ਸੇਵਾਵਾਂ ਵਿਚ ਲੱਗੇ ਹੋਏ ਹਨ। ਸੇਵਾਵਾਂ ਦੌਰਾਨ ਹਰ ਰੋਜ਼ ਦੀ ਸੇਵਰ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਰਸ਼ਨ ਕਰਕੇ ਸੁਕੂਨ ਪ੍ਰਾਪਤ ਕਰ ਰਹੇ ਹਨ। ਜਿਕਰਯੋਗ ਹੈ ਕਿ 76ਵੇਂ ਅੰਤਰਰਾਸ਼ਟਰੀ ਨਿਰੰਕਾਰੀ ਸੰਤ ਸਮਾਗਮ ਦਾ ਵਿਸ਼ਾ ਸੁਕੂਨ, ਅੰਤਰ ਮਨ ਦਾ ਹੈ, ਜਿਸ ‘ਤੇ ਵੱਖ-ਵੱਖ ਬੁਲਾਰੇ ਕਵਿਤਾਵਾਂ, ਗੀਤਾਂ, ਕੱਵਾਲੀਆਂ ਅਤੇ ਵਿਚਾਰਾਂ ਰਾਹੀਂ ਸਾਰੀ ਦੁਨੀਆਂ ਨੂੰ ਬ੍ਰਹਮਗਿਆਨ ਹਾਸਲ ਕਰਕੇ ਪਰਮਾਤਮਾ ਨੂੰ ਅਹਿਸਾਸ ਕਰਕੇ ਸ਼ਾਂਤੀ ਪ੍ਰਾਪਤ ਕਰਨ ਦਾ ਸੰਦੇਸ਼ ਦੇਣਗੇ | ਤਿੰਨ ਦਿਨ ਦੇ ਸਮਾਗਮ ਵਿੱਚ ਹੋਣ ਵਾਲੇ ਸਤਸੰਗ ਦੇ ਆਖਰ ਵਿੱਚ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਆਸ਼ੀਰਵਾਦ ਦੇਣਗੇ ਅਤੇ ਮਾਨਵਤਾ ਦਾ ਸੰਦੇਸ਼ ਦੇਣਗੇ। ਅੱਜ ਦਾ ਮਨੁੱਖ ਅਮਨ-ਸ਼ਾਂਤੀ ਦੀ ਪ੍ਰਾਪਤੀ ਲਈ ਦੌੜ-ਭੱਜ ਕਰ ਰਿਹਾ ਹੈ, ਪਰ ਮਨੁੱਖ ਅਮਨ-ਸ਼ਾਂਤੀ ਦਾ ਰਾਹ ਛੱਡ ਕੇ ਅਸ਼ਾਂਤੀ ਦੇ ਰਾਹ ਤੁਰ ਰਿਹਾ ਹੈ। ਸੰਤਾਂ ਅਤੇ ਮਹਾਪੁਰਖਾਂ ਨੇ ਹਮੇਸ਼ਾ ਬ੍ਰਹਮਗਿਆਨ ਨੂੰ ਸਕੂਨ ਅਤੇ ਸ਼ਾਂਤੀ ਦਾ ਸਰੋਤ ਦੱਸਿਆ ਹੈ ਅਤੇ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਇਹ ਸੰਦੇਸ਼ ਜਨ ਜਨ ਤੱਕ ਪਹੁੰਚਾ ਰਹੇ ਹਨ। ਨਿਰੰਕਾਰੀ ਸੰਤ ਸਮਾਗਮ ਵਿੱਚ ਵੀ ਇਹੀ ਸੰਦੇਸ਼ ਮਿਲਦਾ ਹੈ। ਇਸ ਸਮਾਗਮ ਦੌਰਾਨ ਲੱਖਾਂ ਸ਼ਰਧਾਲੂ ਵੱਖ-ਵੱਖ ਬੋਲੀਆਂ ਅਤੇ ਪਹਿਰਾਵੇ ਪਹਿਨਣ ਦੇ ਬਾਵਜੂਦ ਇੱਕ ਮਾਲਾ ਵਿੱਚ ਇਕੱਠੇ ਹੋ ਕੇ ਕਰਮ ਦੇ ਰੂਪ ਵਿੱਚ ਮਿਸ਼ਨ ਦਾ ਸੰਦੇਸ਼ ਦਿੰਦੇ ਹਨ ਕਿਉਂਕਿ ਜਦੋਂ ਮਨੁੱਖ ਬ੍ਰਹਮਗਿਆਨ ਦੀ ਪ੍ਰਾਪਤੀ ਕਰ ਲੈਂਦਾ ਹੈ ਤਾਂ ਉਸ ਨੂੰ ਹਰ ਕਿਸੇ ਵਿੱਚ ਇਸ ਪ੍ਰਮਾਤਮਾ ਦਾ ਰੂਪ ਦਿਸਣ ਲੱਗ ਪੈਂਦਾ ਹੈ ਅਤੇ ਉਸਨੂੰ ਕੋਈ ਅਜਨਬੀ ਦਿਖਾਈ ਨਹੀਂ ਦਿੰਦਾ । ਤਸਵੀਰ

error: copy content is like crime its probhihated