Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 05 ਮੋਬਾਇਲ ਫੋਨ ਅਤੇ ਖਿਲੌਣਾ ਨੂੰਮਾ ਪਿਸਟਲ ਸਮੇਤ ਇੱਕ ਨੌਜਵਾਨ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ

05 ਮੋਬਾਇਲ ਫੋਨ ਅਤੇ ਖਿਲੌਣਾ ਨੂੰਮਾ ਪਿਸਟਲ ਸਮੇਤ ਇੱਕ ਨੌਜਵਾਨ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ

ਹੁਸ਼ਿਆਰਪੁਰ (ਬਿਊਰੋ) 

14 ਨਵੰਬਰ : ਸਰਤਾਜ ਸਿੰਘ ਚਾਹਲ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਜਿਲਾ ਹੁਸਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਹੇਠ ਪਲਵਿੰਦਰ ਸਿੰਘ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਦੇਸ ਰਾਜ ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਏ.ਐਸ.ਆਈ. ਅਮਰਜੀਤ ਸਿੰਘ ਥਾਣਾ ਸਿਟੀ ਹੁਸ਼ਿਆਰਪੁਰ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਦੌਰਾਨੇ ਗਸ਼ਤ ਖੁਫੀਆਂ ਸੋਰਸ ਲਗਾ ਕੇ ਇੱਕ ਮੋਨੇ ਨੋਜਵਾਨ ਰਾਜ ਕੁਮਾਰ ਪੁੱਤਰ ਭਗਤ ਰਾਮ ਵਾਸੀ ਆਕਾਸ਼ ਨਗਰ, ਬਹਾਦਰਪੁਰ ਹੁਸ਼ਿਆਰਪੁਰ ਨੂੰ ਕਾਬੂ ਕੀਤਾ, ਜਿਸ ਨੇ ਕਿ ਸੰਜੇ ਰਾਮ ਪੁੱਤਰ ਮਧੂਰਾਮ ਵਾਸੀ ਅਕਬਰ ਪੁਰ ਬੈਂਕ ਥਾਣਾ ਵਿਰੋਲ ਜ਼ਿਲ੍ਹਾ ਦਰਬੰਗਾ ਬਿਹਾਰ ਹਾਲ ਵਾਸੀ ਕਿਰਾਏਦਾਰ ਸ਼ਿਮਲਾ ਪਹਾੜੀ ਮੁਹੱਲਾ ਦੇਵ ਨਗਰ, ਹੁਸ਼ਿ: ਪਾਸੋਂ ਇੱਕ ਮੋਬਾਇਲ ਨਕਲੀ ਪਿਸਟਲ ਦਿਖਾ ਕੇ ਖੋਹ ਲਿਆ, ਜੋ ਕਿ ਲੋਕਾਂ ਨੂੰ ਨਕਲੀ ਪਿਸਤੌਲ ਦਿਖਾ ਕੇ ਡਰਾ ਕੇ ਮੋਬਾਇਲ ਫੋਨ ਖੋਹ ਲਿਆ ਸੀ। ਜਿਸ ਤੇ ਮੁੱਕਦਮਾ ਨੰਬਰ-330 ਮਿਤੀ 13-11-2022 ਅ/ਧ 379-ਬੀ (2) ਭ:ਦ: ਥਾਣਾ ਸਿਟੀ, ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ, ਦੋਰਾਨੇ ਤਫਤੀਸ਼ ਦੋਸ਼ੀ ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਸ਼ੁਦਾ ਮੋਬਾਇਲ ਫੋਨ ਬ੍ਰਾਮਦ ਕੀਤੇ ਅਤੇ ਖਿਲੌਣਾ ਨੂੰਮਾ ਪਿਸਟਲ ਵੀ ਬਰਾਮਦ ਕੀਤਾ।ਜਿਸ ਪਾਸੋਂ ਪੁੱਛ-ਗਿੱਛ ਜਾਰੀ ਹੈ ਅਤੇ ਜਿਸ ਨੂੰ ਕਿ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

ਦੋਸ਼ੀ :- ਰਾਜ ਕੁਮਾਰ ਪੁੱਤਰ ਭਗਤ ਰਾਮ ਵਾਸੀ ਆਕਾਸ਼ ਨਗਰ, ਬਹਾਦਰਪੁਰ ਹੁਸ਼ਿਆਰਪੁਰ

ਰਿਕਵਰੀ :- 05 ਮੋਬਾਇਲ ਫੋਨ ਅਤੇ ਖਿਲੌਣਾ ਨੂੰਮਾ ਪਿਸਟਲ