ਚੇਤਨ ਸਿੰਘ ਜੋਡ਼ੇਮਾਜਰਾ ਸਿਹਤ ਵਿਭਾਗ ਮੰਤਰੀ ਨੇ ਸੰਤੋਸ਼ ਕਟਾਰੀਆ ਵਿਧਾਇਕ ਦੇ ਨਾਲ ਜ਼ਿਲ੍ਹੇ ਦੇ ਹਸਪਤਾਲਾਂ ਦਾ ਕੀਤਾ ਨਿਰੀਖਣ
ਬਲਾਚੌਰ,12 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ ) : ਅੱਜ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਤਾਂ ਕਿ ਕੋਈ ਵੀ ਸਿਹਤ ਸਹੂਲਤ ਤੋਂ ਵਾਂਝਾ ਨਾ ਰਹਿ ਸਕੇ ਚੇਤਨ ਸਿੰਘ ਜੋਡ਼ੇਮਾਜਰਾ ਸਿਹਤ ਮੰਤਰੀ ਪੰਜਾਬ ਤੇ ਸੰਤੋਸ਼ ਕਟਾਰੀਆ ਵਿਧਾਇਕਾਂ ਤੇ ਦਿਨੇਸ਼ ਚੱਢਾ ਵਿਧਾਇਕ ਵੱਲੋਂ ਬਲਾਚੌਰ ਦੇ ਹਸਪਤਾਲ ਤੇ ਜ਼ਿਲ੍ਹੇ ਦੇ ਹੋਰ ਹਸਪਤਾਲਾਂ ਵਿੱਚ ਵੀ ਨਿਰੀਖਣ ਕੀਤਾ ਗਿਆ। ਇਸ ਮੌਕੇ ਚੇਤਨ ਸਿੰਘ ਜੋਡ਼ੇਮਾਜਰਾ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ ਹਰੇਕ ਪਿੰਡ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਤੇ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲਾਂ ਨਾਲੋਂ ਵੀ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਪੰਜਾਬ ਦਾ ਕੋਈ ਵੀ ਵਾਸੀ ਬਿਨਾਂ ਸਿਹਤ ਸਹੂਲਤ ਤੋਂ ਵਾਂਝਾ ਨਾ ਰਹਿ ਸਕੇ ਉਨ੍ਹਾਂ ਕਿਹਾ ਹਰੇਕ ਹਸਪਤਾਲ ਵਿੱਚ ਡਾਕਟਰ ਤੇ ਪੂਰਾ ਸਟਾਫ ਕੀਤਾ ਜਾਏਗਾ ਤਾਂ ਜੋ ਕਿਸੇ ਵੀ ਰੋਗੀ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਧੱਕੇ ਨਾ ਖਾਣੇ ਪੈਣ।ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਵਿਧਾਇਕਾਂ ਨੇ ਸਰਦਾਰ ਚੇਤਨ ਸਿੰਘ ਜੋਡ਼ੇਮਾਜਰਾ ਸਿਹਤ ਮੰਤਰੀ ਪੰਜਾਬ ਤੇ ਦਿਨੇਸ਼ ਚੱਢਾ ਵਿਧਾਇਕਾਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਪ੍ਰਵੀਨ ਵਸ਼ਿਸ਼ਟ ਰਜਿੰਦਰ ਸਿੰਘ ਲੋਹਟੀਆ ਆਦਿ ਹਾਜ਼ਰ ਸਨ।