Prime Punjab Times

Latest news
*ਮਨੀਸ਼ ਗੁਪਤਾ ਨੂੰ ਪੰਜਾਬ ਸਰਕਾਰ ਵਲੋਂ ਅਗਰਵਾਲ ਭਲਾਈ ਬੋਰਡ ਹਲਕਾ ਉੜਮੁੜ ਦੇ ਚੇਅਰਮੈਨ ਵਜੋਂ ਨਿਯੁਕਤ ਹੋਣ ਤੇ ਅਗਰਵਾਲ ਸ... *ਜਲ ਸਪਲਾਈ ਕਾਮਿਆਂ ਵੱਲੋਂ ਆਰ-ਪਾਰ ਦੇ ਸੰਘਰਸ਼ ਦਾ ਐਲਾਨ; 3 ਅਗਸਤ ਨੂੰ ਮੁੱਖ... ​ਕੰਢੀ ਦੇ ਪਿੰਡ ਸੰਸਾਰਪੁਰ 'ਚ ਲਗਾਇਆ ਮਹੀਨਾਵਾਰ ਆਯੁਰਵੈਦਿਕ ਮੈਡੀਕਲ ਕੈਂਪ *ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਨੇ ਬਤੌਰ SHO ਥਾਣਾ ਗੜ੍ਹਦੀਵਾਲਾ ਚਾਰਜ ਸੰਭਾਲਿਆ* DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਤਰੰਜ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ *'ਚਿੰਤਾਪੁਰਨੀ ਮੇਰੀ ਮਈਆ” ਸ਼ਿਵਾਂਸ਼ ਦੀ ਧਾਰਮਿਕ ਭੇਟ ਦਾ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਪੋਸਟਰ ਰਿਲੀਜ਼* ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਫਲੇਮਲੈੱਸ ਕੁਕਿੰਗ ਮੁਕਾਬਲੇ ਦਾ ਆਯੋਜਨ *ਪੰਜਾਬ ਡੀ.ਸੀ. ਦਫ਼ਤਰ ਮੁਲਾਜ਼ਮ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ 26 ਜੁਲਾਈ ਤੱਕ ਹੜਤਾਲ ਜਾਰੀ; ਤਹਿਸੀਲ ਦਫ਼ਤਰ ਦਸੂਹਾ... DTF टीचर्स दल बुल्लोवाल और होशियारपुर की अहम बैठक हुई सफाई कर्मचारियों पर हुए लाठीचार्ज के विरोध में हाजीपुर चौक में पुतला फूंक किया रोष प्रदर्शन 
ADVERTISEMENT
You are currently viewing ਦਸਵੰਧ ਫਾਊਂਡੇਸ਼ਨ ਵਲੋਂ ਤੀਸਰਾ ਖੂਨ ਦਾਨ ਕੈਂਪ 1 ਜੂਨ ਨੂੰ ਲਗਾਇਆ ਜਾਵੇਗਾ*

ਦਸਵੰਧ ਫਾਊਂਡੇਸ਼ਨ ਵਲੋਂ ਤੀਸਰਾ ਖੂਨ ਦਾਨ ਕੈਂਪ 1 ਜੂਨ ਨੂੰ ਲਗਾਇਆ ਜਾਵੇਗਾ*

ਬਟਾਲਾ (ਅਵਿਨਾਸ਼ ਸ਼ਰਮਾ )

*ਖੂਨ ਦਾਨ ਕੈਂਪ ” ਭਾਰਤੀ ਫੌਜ ਨੂੰ ਸਲਾਮ ਮਿਸ਼ਨ” ਨੂੰ ਕੀਤਾ ਜਾਵੇਗਾ ਸਮਰਪਿਤ : ਜੋਗਿੰਦਰ ਅੰਗੂਰਾਲਾ*

*ਤੰਦੁਰਸਤ ਵਿਅਕਤੀਆਂ ਨੂੰ ਖ਼ੂਨ ਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ : ਇਸ਼ੂ ਰਾਂਚਲ਼, ਲਵਲੀ ਕੁਮਾਰ*

: ਦਸਵੰਧ ਫਾਊਂਡੇਸ਼ਨ ਵਲੋ ਤੀਸਰਾ ਖੂਨ ਦਾਨ ਕੈਂਪ 1 ਜੂਨ ਦਿਨ ਐਤਵਾਰ ਨੂੰ ਚੰਦਰ ਨਗਰ ਮੁਰਗੀ ਮੋਹਲਾ ਦੇ ਨਵੇਂ ਬਣੇ ਹਾਲ ਵਿਖੇ ਲਗਾਇਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਸਵੰਧ ਫਾਊਂਡੇਸ਼ਨ ਦੇ ਚੇਅਰਮੈਨ ਇਸ਼ੂ ਰਾਂਚਲ਼ ਅਤੇ ਪ੍ਰਧਾਨ ਲਵਲੀ ਕੁਮਾਰ ਨੇ ਸਾਂਝੇ ਤੋਰ ਤੇ ਦਿੱਤਾ ਗਿਆ। ਇਸ ਮੌਕੇ ਤੇ ਦਸਵੰਧ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਉੱਘੇ ਸਮਾਜ ਸੇਵਕ ਸ਼੍ਰੀ ਜੋਗਿੰਦਰ ਅੰਗੂਰਾਲਾ ਮੁੱਖ ਤੋਰ ਤੇ ਪਹੁੰਚੇ ਜਦ ਕਿ ਪ੍ਰਸਿੱਧ ਸਮਾਜ ਸੇਵਕ ਅਤੇ ਰਾਸ਼ਟਰੀ ਐਵਾਰਡੀ ਅਸ਼ੋਕ ਭਗਤ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਦੌਰਾਨ ਸੰਸਥਾਪਕ ਜੋਗਿੰਦਰ ਅੰਗੂਰਾਲਾ ਨੇ ਸੰਬੋਧਨ ਦੌਰਾਨ ਕਿਹਾ ਕਿ ਇਹ ਖੂਨ ਦਾਨ ਕੈਂਪ ਸੰਸਥਾ ਦੇ ਚੇਅਰਮੈਨ ਇਸ਼ੂ ਰਾਂਚਲ਼, ਪ੍ਰਧਾਨ ਲਵਲੀ ਕੁਮਾਰ ਅਤੇ ਸੈਕਟਰੀ ਸੁਰਿੰਦਰਪਾਲ ਦੀ ਅਗਵਾਈ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਖੂਨ ਦਾਨ ਕੈਂਪ ਪਹਿਲਗਾਮ ਵਿਚ ਨਿਰਦੋਸ਼ ਸੈਲਾਨੀਆਂ ਤੇ ਕਿਤੇ ਅੱਤਵਾਦੀ ਹਮਲੇ ਤੋਂ ਬਾਅਦ ਬਹਾਦਰ ਭਾਰਤੀ ਫੌਜ ਵਲੋਂ ਕੀਤੇ ਜਵਾਬੀ ਹਮਲਾ ਤੋਂ ਬਾਅਦ ਦੇਸ਼ ਦੀ ਸੈਨਾ ਦਾ ਮਨੋਬਲ ਵਧਾਉਣ ਲਈ ਉਸ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ਤੇ ਸਮਾਜ ਸੇਵਕ ਅਸ਼ੋਕ ਭਗਤ ਨੇ ਕਿਹਾ ਕਿ ਖੂਨ ਦਾਨ ਇਕ ਮਹਾਨ ਦਾਨ ਹੈ ਜਿਸ ਨਾਲ ਕਦੇ ਵੀ ਸ਼ਰੀਰ ਵਿਚ ਕਮਜ਼ੋਰੀ ਨਹੀਂ ਆਉਂਦੀ ਪਰ ਸ਼ਰੀਰ ਹੋਰ ਤੰਦਰੁਸਤ ਬਣਦਾ ਹੈ। ਉਨ੍ਹਾਂ ਕਿਹਾ ਕਿ ਖੂਨ ਦਾਨ ਕਰਨ ਵਾਲਿਆਂ ਸਾਰੀਆਂ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ ਜਿਹੜੀਆਂ ਪੀੜਿਤ ਮਰੀਜਾਂ ਦੀਆਂ ਕੀਮਤਾਂ ਬਚਾਉਣ ਲਈ ਅਹਿਮ ਉਪਰਾਲੇ ਕਰਦੇ ਹਨ। ਇਸ ਮੌਕੇ ਤੇ ਦਸਵੰਧ ਫਾਊਂਡੇਸ਼ਨ ਦੇ ਚੇਅਰਮੈਨ ਇਸ਼ੂ ਰਾਂਚਲ਼ ਅਤੇ ਪ੍ਰਧਾਨ ਲਵਲੀ ਕੁਮਾਰ ਨੇ ਸਾਂਝੇ ਤੋਰ ਤੇ ਕਿਹਾ ਕਿ 1 ਜੂਨ ਨੂੰ ਚੰਦਰ ਨਗਰ ਵਿਖੇ ਲਗਾਏ ਜਾ ਰਹੇ ਖੂਨ ਦਾਨ ਕੈਂਪ ਦੀਆਂ ਤਿਆਰੀਆਂ ਪੂਰੇ ਜ਼ੋਰ ਨਾਲ ਚਲ ਰਹੀਆਂ ਹਨ। ਉਨ੍ਹਾਂ ਵਲੋ ਤੰਦਰੁਸਤ ਵਿਅਕਤੀਆਂ ਨੂੰ ਇਸ ਖੂਨ ਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਦੌਰਾਨ ਸਰਪੰਚ ਜਸਪ੍ਰੀਤ ਸਿੰਘ ਢਿੱਲੋ, ਸੁਰਿੰਦਰਪਾਲ ਸ਼ਿੰਦਾ, ਡਾਕਟਰ ਸੰਨੀ,ਹਰਪ੍ਰੀਤ ਮਠਾਰੂ, ਜਗਦੀਸ਼ ਕੁਮਾਰ, ਰੋਹਿਤ ਭਗਤ, ਤਿਰਲੋਕ ਲਾਡੀ,ਰਾਜੀਵ ਧਵਨ, ਮੋਹਨ ਲਾਲ, ਅਰੁਣ ਸੇਖੜੀ, ਅਕਸ਼ੈ ਜੰਭਾ, ਆਦਿ ਹਾਜ਼ਿਰ ਸਨ।*

error: copy content is like crime its probhihated