ਗੜ੍ਹਦੀਵਾਲਾ 19 ਜੁਲਾਈ (ਚੌਧਰੀ)
: ਅੱਜ ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਨ ਜੀ ਦੀ ਅਗਵਾਈ ਹੇਠ ਇਨਵੈਸਚਰ ਸੈਰਾਮਨੀ ਦਾ ਆਯੋਜਨ ਕੀਤਾ ਗਿਆ । ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਮੌਕੇ ਤੇ ਵਧਾਈ ਵੀ ਦਿੱਤੀ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਹਰ ਮੌਕੇ ਤੇ ਵੱਧ ਚੜ ਕੇ ਹਿੱਸਾ ਲੈਣ। ਇਸ ਸੈਰਾਮਨੀ ਵਿੱਚ ਹੇਡ ਗਰਲ ਅੰਮ੍ਰਿਤਾ ਰੰਗਨਾ ਹੈਡ ਬੋਆਏ ਨਵਜੋਤ ਸਿੰਘ, ਹੈਡ ਸਪੋਰਟਸ ਬੋਆਏ ਰਵਜੋਤ ਸਿੰਘ ਹੈਡ ਸਪੋਰਟਸ ਗਰਲ ਪਲਕ ਕੰਸਲ,ਹਾਉਸ ਕੈਪਟਨ,ਵਾਈਸ ਕੈਪਟਨ ਤੇ ਪ੍ਰੀਫੈਕਟਸ ਨੂੰ ਬੈਚ ਅਤੇ ਜੈਸੇ ਪਹਿਨਾਏ ਗਏ। ਹੈਡ ਗਰਲ ਅੰਮ੍ਰਿਤਾ ਦੁਆਰਾ ਓਥ ਵੀ ਲਈ ਗਈ ਅਤੇ ਬਾਕੀ ਸਾਰੇ ਕੈਪਟਨਸ ਅਤੇ ਪ੍ਰੀਫੈਕਟਸ ਨੇ ਰੋਡ ਗਰਲ ਦੇ ਨਾਲ ਓਥ ਲਈ। ਇਸ ਮੌਕੇ ਤੇ ਪਹਿਲਾ ਸਦਨ ਅਸ਼ੋਕਾ ਸਦਨ ਵਿੱਚ ਇਸ ਦੇ ਹਾਊਸ ਇਨਚਾਰਜ ਮੈਡਮ ਪ੍ਰਿਅੰਕਾ ਜੈਸਵਾਲ ਸਨ ਉਹਨਾਂ ਦੇ ਨਾਲ ਉਹਨਾਂ ਦੇ ਹਾਊਸ ਦੇ ਕੈਪਟਨ ਜਤਿਨ ਜਮਾਤ ਨੌਵੀਂ ਵਾਈਸ ਕੈਪਟਨ ਜੀਆ ਮਨਹਾਸ ਜਮਾਤ ਨੇਵੀ, ਸਪੋਰਟਸ ਕੈਪਟਨ ਅਰਸ਼ਦੀਪ ਸਿੰਘ ਜਮਾਤ ਦਸਵੀਂ ਸਪੋਰਟਸ ਕੈਪਟਨ ਗਰਲ ਜੀਆ ਬਾਵਾ ਜਮਾਤ ਦਸਵੀਂ ਅਤੇ ਬਾਕੀ ਸਾਰੇ ਪ੍ਰੀਫੈਕਟ ਵੀ ਸ਼ਾਮਿਲ ਸਨ। ਦੂਸਰਾ ਸਦਨ ਸਿਵਾਜੀ ਇਸ ਦੇ ਹਾਊਸ ਇੰਚਾਰਜ ਮੈਡਮ ਸੋਨੀਆ ਕਪਿਲਾ ਜੀ ਸਨ। ਅਤੇ ਉਹਨਾਂ ਦੇ ਨਾਲ ਉਹਨਾਂ ਦੇ ਹਾਊਸ ਕੈਪਟਨ ਕਨਿਕਾ ਸ਼ਰਮਾ ਜਮਾਤ ਨੌਵੀਂ ਵਾਈਸ ਕੈਪਟਨ ਕਾਰਤਿਕੇ ਮਹਿਰਾਜ ਜਮਾਤ ਨੌਵੀਂ, ਸਪੋਰਟਸ ਕੈਪਟਨ ਬੋਆਏ ਬਲਜੋਤ ਸਿੰਘ ਅਤੇ ਸਪੋਰਟਸ ਕੈਪਟਨ ਗਰਲ ਜਸਪ੍ਰੀਤ ਕੌਰ ਅਤੇ ਬਾਕੀ ਸਾਰੇ ਪ੍ਰੀਫੈਕਟ ਵੀ ਸ਼ਾਮਿਲ ਸਨ। ਤੀਸਰਾ ਸਦਨ ਪ੍ਰਿਥਵੀ ਰਾਜ ਚੌਹਾਨ ਇਸ ਵਿੱਚ ਹਾਉਸ ਦੇ ਇੰਚਾਰਜ ਮੈਡਮ ਨੀਲਮ ਬਾਲਾ ਅਤੇ ਉਹਨਾ ਨਾਲ ਹਾਉਸ ਕੈਪਟਨ ਅਰਸ਼ਦੀਪ ਕੌਰ ਜਮਾਤ ਨੇਵੀਂ ਵਾਈਸ ਕੈਪਟਨ ਤਨਿਸ਼ ਜਮਾਤ ਨੌਵੀਂ ਅਤੇ ਸਪੋਰਟਸ ਕੈਪਟਨ ਹਰਸਿਮਰਨ ਕੌਰ ਜਮਾਤ ਦਸਵੀਂ,ਸਪੋਰਟਸ ਕੈਪਟਨ ਬੋਏ ਹਰਸ਼ਦੀਪ ਸਿੰਘ ਜਮਾਤ ਦਸਵੀਂ ਅਤੇ ਬਾਕੀ ਸਾਰੇ ਪ੍ਰੀਫੈਕਸ ਸ਼ਾਮਿਲ ਸਨ। ਚੰਥਾ ਸਦਨ ਮਹਾਰਾਣਾ ਪ੍ਰਤਾਪ ਜਿਸ ਦੇ ਇਨਚਾਰਜ ਮੈਡਮ ਸੁਮਨ ਬਾਲਾ ਸਨ ਉਹਨਾਂ ਦੇ ਨਾਲ ਉਹਨਾਂ ਦੇ ਹਾਊਸ ਕੈਪਟਨ ਜਾਨਵੀ ਜਮਾਤ ਨੌਵੀ, ਵਾਈਸ ਕੈਪਟਨ ਜਸ਼ਨ ਜਮਾਤ ਨੌਵੀ, ਸਪੋਰਟਸ ਕੈਪਨ ਹਰਸ਼ਿਕਾ ਸ਼ਰਮਾ ਜਮਾਤ ਦਸਵੀਂ ਅਤੇ ਯੁਵਰਾਜ ਸਿੰਘ ਜਮਾਤ ਦਸਵੀਂ ਅਤੇ ਬਾਕੀ ਸਾਰੇ ਪ੍ਰੀਫੈਕਟ ਸ਼ਾਮਿਲ ਸਨ। ਇਨਵੈਸਚਰ ਸੈਰਾਮਨੀ ਵਿਚ ਵਿਦਿਆਰਥੀਆਂ ਨੂੰ ਪਰੋਡ ਦੀ ਸਿਖਲਾਈ ਮੈਡਮ ਮਨਪ੍ਰੀਤ ਕੌਰ ਪੀ.ਟੀ.ਆਈ ਅਤੇ ਸਰ ਰਮਨਦੀਪ ਸਿੰਘ ਡੀ.ਪੀ.ਆਈ ਦੁਆਰਾ ਦਿੱਤੀ ਗਈ ਸੀ। ਇਸ ਮੌਕੇ ਤੇ ਮੈਡਮ ਸੁਮਨ ਬਾਲਾ ਦੁਆਰਾ ਸਟੇਜ ਬਾਖੂਬੀ ਸੰਭਾਲੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਹਰ ਅਵਸਰ ਵਿੱਚ ਹਮੇਸ਼ਾ ਅੱਗੇ ਹੋ ਕੇ ਭੂਮਿਕਾ ਨਿਭਾਉਣ ਅਤੇ ਨਾਲ ਨਾਲ ਆਪਣੀ ਪੜ੍ਹਾਈ ਨੂੰ ਵੀ ਬਾਖੂਬੀ ਪੂਰਾ ਕਰਨ ਤਾਂ ਹੀ ਉਹ ਆਪਣੇ ਜੀਵਨ ਵਿੱਚ ਮਿਥੇ ਹੋਏ ਲਕਸ਼ ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ।