Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਸਿਟਰਸ ਅਸਟੇਟ ਭੂੰਗਾ (ਹਰਿਆਣਾ) ਜਨਰਲ ਬਾਡੀ ਦੀ ਮੀਟਿੰਗ ਹੋਈ

ਸਿਟਰਸ ਅਸਟੇਟ ਭੂੰਗਾ (ਹਰਿਆਣਾ) ਜਨਰਲ ਬਾਡੀ ਦੀ ਮੀਟਿੰਗ ਹੋਈ

ਗੜ੍ਹਦੀਵਾਲਾ (ਚੌਧਰੀ) 

6 ਅਪ੍ਰੈਲ : ਸਿਟਰਸ ਅਸਟੇਟ ਭੂੰਗਾ(ਹਰਿਆਣਾ) ਜਨਰਲ ਬਾਡੀ ਦੀ ਮੀਟਿੰਗ ਡਾ. ਜਸਪਾਲ ਸਿੰਘ, ਚੇਅਰਮੈਨ-ਕਮ-ਸੀ.ਈ.ਓ., ਸਿਟਰਸ ਅਸਟੇਟ ਭੂੰਗਾ(ਹਰਿਆਣਾ) ਦੀ ਪ੍ਰਧਾਨਗੀ ਹੇਠ ਸਿਟਰਸ ਕੰਪਲੈਕਸ, ਸਰਕਾਰੀ ਬਾਗ ਅਤੇ ਨਰਸਰੀ, ਭੂੰਗਾ, ਜਿਲ੍ਹਾ ਹੁਸ਼ਿਆਰਪੁਰ ਵਿਖੇ ਹੋਈ। ਪ੍ਰਧਾਨ ਜੀ ਵੱਲੋਂ ਬੀਤੇ ਵਰ੍ਹੇ ਦੌਰਾਨ ਕੀਤੇ ਕੰਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਸ਼੍ਰੀ ਹਰਤੇਗ ਸਿੰਘ ਵੱਲੋਂ ਵਿੱਤੀ ਵਰ੍ਹੇ 2021-22 ਦੀ ਆਡਿਟ ਰਿਪੋਰਟ ਪੇਸ਼ ਕੀਤੀ ਗਈ ਜਿਸ ਨੂੰ ਸਮੂਹ ਹਾਜਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਮੌਕੇ ਹੋਏ ਤਕਨੀਕੀ ਸੈਸ਼ਨ ਦੌਰਾਨ ਡਾ. ਵਿਕਰਮ ਵਰਮਾ, ਬਾਗਬਾਨੀ ਵਿਕਾਸ ਅਫਸਰ (ਸਾਇਲ ਸਾਇੰਸਜ) ਵੱਲੋਂ ਮਿੱਟੀ/ਪੱਤਾ ਪਰਖ ਦੀ ਮਹੱਤਤਾ ਅਤੇ ਸਿਟਰਸ ਅਸਟੇਟ ਹੁਸ਼ਿਆਰਪੁਰ ਵਿਖੇ ਸਥਾਪਤ ਕੀਤੀ ਬਾਇਓ ਫਰਟੀਲਾਈਜਰ ਲੈਬ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਡਾ. ਲਖਬੀਰ ਸਿੰਘ, ਬਾਗਬਾਨੀ ਵਿਕਾਸ ਅਫਸਰ ਵੱਲੋਂ ਸਿਟਰਸ ਅਸਟੇਟ ਭੂੰਗਾ(ਹਰਿਆਣਾ) ਵੱਲੋਂ ਬਾਗਬਾਨਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਗੁਰਕੰਵਲ ਸਿੰਘ, ਸਾਬਕਾ ਡਾਇਰੈਕਟਰ ਬਾਗਬਾਨੀ ਵੱਲੋਂ ਕਿਸਾਨਾਂ ਨੂੰ ਕੈਮੀਕਲ ਯੁਕਤ ਖੇਤੀ ਤੋਂ ਜੈਵਿਕ ਖੇਤੀ ਵੱਲ ਆਉਣ ਲਈ ਅਪੀਲ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਖੇਤੀ ਨੀਤੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਬਾਗਬਾਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਨਵੀਂ ਖੇਤੀ ਪਾਲਿਸੀ ਲਈ ਸੁਝਾਅ ਦਿੱਤੇ ਗਏ। ਡਾ. ਜਸਵਿੰਦਰ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ, ਹੁਸ਼ਿਆਰਪੁਰ ਵੱਲੋਂ ਸਮੂਹ ਹਾਜਰ ਕਿਸਾਨਾਂ ਨੂੰ ਕੌਮੀ ਬਾਗਬਾਨੀ ਮਿਸ਼ਨ ਅਧੀਨ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਬਸਿਡੀਆਂ ਦਾ ਲਾਹਾ ਲੈਣ ਅਤੇ ਇਸ ਸਬੰਧੀ ਯੋਗ ਅਗਵਾਈ ਲਈ ਸਬੰਧਤ ਬਲਾਕ ਦੇ ਬਾਗਬਾਨੀ ਵਿਕਾਸ ਅਫਸਰ ਨਾਲ ਸੰਪਰਕ ਕਰਨ ਲਈ ਅਪੀਲ ਕੀਤੀ ਗਈ। ਸਮੂਹ ਹਾਜਰ ਕਿਸਾਨਾਂ ਵੱਲੋਂ ਸਿਟਰਸ ਅਸਟੇਟ ਭੂੰਗਾ(ਹਰਿਆਣਾ) ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਡਾ. ਬੀ.ਵੀ.ਸੀ. ਮਹਾਜਨ, ਡਾ. ਸੁਮਨਜੀਤ ਕੌਰ, ਡਾ. ਇੰਦਰਾ, ਡਾ. ਹਰਪਾਲ ਸਿੰਘ, ਡਾ. ਸੁਖਪਾਲਵੀਰ ਸਿੰਘ, ਗੁਰਕ੍ਰਿਪਾਲ ਸਿੰਘ (ਜਿਲ੍ਹਾ ਮੰਡੀ ਅਫਸਰ) ਤਰਸੇਮ ਸਿੰਘ (ਲੀਡ ਬੈਂਕ ਮੈਨੇਜਰ, ਪੀ.ਐਨ.ਬੀ. ਹੁਸ਼ਿਆਰਪੁਰ),ਜਸਵੀਰ ਸਿੰਘ (ਪ੍ਰਧਾਨ, ਫੈਪਰੋ) ਜਸਵੰਤ ਸਿੰਘ ਚੌਟਾਲਾ, ਹਰਜਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਹਰਜੀਤ ਸਿੰਘ, ਮਲਕੀਤ ਸਿੰਘ, ਸਤਵੀਰ ਸਿੰਘ,  ਪ੍ਰੀਤਮ ਪਾਲ ਸਿੰਘ, ਜਗਤ ਸਿੰਘ, ਰਵਿੰਦਰ ਸਿੰਘ, ਵਰਿੰਦਰ ਸਿੰਘ, ਮਹਿੰਦਰ ਸਿੰਘ ਧਨੋਆ, ਰੋਹਿਤ ਕਪਿਲਾ, ਐਡਵੋਕੇਟ ਏਕਨੂਰ ਸਿੰਘ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਹਰਮੇਲ ਸਿੰਘ, ਕੁਲਜੀਤ ਸਿੰਘ, ਗੁਰਜੀਤ ਸਿੰਘ, ਕੁਲਵੰਤ ਸਿੰਘ,  ਸਤਨਾਮ ਸਿੰਘ, ਜੀਵਨ ਕੁਮਾਰ, ਰਣਧੀਰ ਸਿੰਘ, ਮੰਗਤ ਰਾਮ, ਹਰਭਜਨ ਸਿੰਘ ਆਦਿ ਹਾਜਰ ਸਨ।

error: copy content is like crime its probhihated