Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਟਾਂਡਾ ਚ ਵਾਪਰੀ ਵੱਡੀ ਘਟਨਾ, ਕੱਪੜਿਆਂ ਦੀ ਪੇਟੀ ਚੋਂ ਮਿਲੀ ਦੋ ਬੱਚਿਆਂ ਦੀ ਮਾਂ ਦੀ ਲਾਸ਼

ਟਾਂਡਾ ਚ ਵਾਪਰੀ ਵੱਡੀ ਘਟਨਾ, ਕੱਪੜਿਆਂ ਦੀ ਪੇਟੀ ਚੋਂ ਮਿਲੀ ਦੋ ਬੱਚਿਆਂ ਦੀ ਮਾਂ ਦੀ ਲਾਸ਼

ਟਾਂਡਾ  (PPT NEWS )

6 ਅਪ੍ਰੈਲ : ਟਾਂਡਾ ਦੇ ਪਿੰਡ ਬੋਦਲ ਕੋਟਲੀ ਵਿਖੇ ਇੱਕ ਵੱਡੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਵੱਡੀ ਘਟਨਾ ਨਾਲ ਇਲਾਕੇ ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ 27 ਸਾਲਾ ਵਿਆਹੁਤਾ ਔਰਤ ਦੀ ਲਾਸ਼ ਚਚੇਰੇ ਭਰਾ ਦੇ ਘਰੋਂ ਪੇਟੀ ਚੋਂ ਮਿਲੀ । ਮ੍ਰਿਤਕ ਔਰਤ ਦੀ ਪਛਾਣ ਨਵਜੋਤ ਕੌਰ ਉਰਫ ਜੋਤੀ ਪਤਨੀ ਨੀਟਾ ਵਾਸੀ ਡੱਫਰ ਵਜੋਂ ਹੋਈ। ਘਟਨਾ ਦੀ ਸੂਚਨਾ ਮਿਲਣ ਤੇ ਡੀਐਸਪੀ ਟਾਂਡਾ ਕੁਲਵੰਤ ਸਿੰਘ,ਐਸਐਚੳ ਟਾਂਡਾ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਮ੍ਰਿਤਕਾਂ ਦੀ ਲਾਸ਼ ਆਪਣੇ ਕਬਜ਼ੇ ਚ ਲੈ ਲਈ।ਮ੍ਰਿਤਕ ਦੇ ਪਿਤਾ ਕਿਸ਼ਨ ਪੁੱਤਰ ਕੁੰਦਨ ਲਾਲ ਵਾਸੀ ਪਿੰਡ ਬੋਦਲ ਕੋਟਲੀ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਲੜਕੀ ਨਵਜੋਤ ਕੌਰ ਸ਼ਾਦੀਸ਼ੁਦਾ ਤੇ ਉਸਦੇ ਦੋ ਬੱਚੇ ਵੀ ਹੈ । ਨਵਜੋਤ ਕੌਰ ਪਿਛਲੇ ਕੁੱਝ ਸਮੇਂ ਤੇ ਪਿੰਡ ਬੋਦਲ ਕੋਟਲੀ ਆਪਣੇ ਪਿਤਾ ਕੋਲ ਰਹਿ ਰਹੀ ਸੀ। ਮ੍ਰਿਤਕ ਦੇ ਪਿਤਾ ਨੇ ਅੱਗੇ ਦੱਸਿਆ ਕਿ ਜਦੋਂ ਉਹ ਦੁਪਹਿਰ ਵੇਲੇ ਕੰਮਕਾਜ ਤੋਂ ਘਰ ਆਇਆ ਤਾਂ ਉਸਦੇ ਸ਼ਰੀਕੇ ਵਿੱਚੋਂ ਲਗਦੇ ਭਤੀਜੇ ਕਰਨ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਉਸਦੇ ਵੱਡੇ ਭਰਾ ਰਜਿੰਦਰ ਉਰਫ ਮਿੰਟੂ ਨੇ ਨਵਜੋਤ ਕੌਰ ਨੂੰ ਜਾਨੋਂ ਮਾਰਨ ਤੋਂ ਬਾਅਦ ਲਾਸ਼ ਨੂੰ ਕੱਪੜਿਆਂ ਵਾਲੀ ਪੇਟੀ ਵਿੱਚ ਰੱਖ ਦਿੱਤਾ ਹੈ । ਮ੍ਰਿਤਕ ਦੇ ਪਿਤਾ ਨੇ ਨਵਜੋਤ ਕੌਰ ਦੀ ਲਾਸ਼ ਪੇਟੀ ਚ ਪਈ ਵੇਖਣ ਤੋਂ ਬਾਅਦ ਟਾਂਡਾ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ । ਟਾਂਡਾ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਕਬਜੇ ਵਿੱਚ ਲੈਣ ਤੋਂ ਬਾਅਦ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।