ਦਸੂਹਾ 12 ਸਤੰਬਰ (PPT NEWS )
: ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐੱਮਐਸਏ) ਦੇ ਸੱਦੇ ਉੱਤੇ ਅੱਜ ਸਿਵਲ ਹਸਪਤਾਲ ਦਸੂਹਾ ਵਿਖੇ ਡਾਕਟਰਾਂ ਦੀ ਸੁਰੱਖਿਆ ਸਮੇਤ ਹੋਰ ਮੰਗਾਂ ਦੇ ਮੱਦੇ ਨਜ਼ਰ ਸਿਵਲ ਹਸਪਤਾਲ ਦਸੂਹਾ ਦੇ ਸਮੂਹ ਡਾਕਟਰਾਂ ਅਤੇ ਸਟਾਫ ਵੱਲੋਂ ਅੱਜ 12 ਸਤੰਬਰ ਤੋਂ ਪੂਰਾ ਦਿਨ ਓ.ਪੀ.ਡੀ ਦੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਐੱਸ.ਐਮ.ਓ ਡਾ.ਮਨਮੋਹਨ ਸਿੰਘ, ਡਾ. ਕਰਨਜੀਤ ਸਿੰਘ,ਡਾ. ਵਿਨੈ, ਡਾ. ਰਮੇਸ਼, ਡਾ ਕੁਲਵਿੰਦਰ ਸਿੰਘ, ਡਾ. ਕਰਨਜੀਤ ਸਿੰਘ ਨੇ ਦੱਸਿਆ ਕਿ ਇਹ ਹੜਤਾਲ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਹੈ। ਜਿਸ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਤੱਕ ਓ .ਪੀ.ਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਸਨ।
ਸੁਣੋ ਡਾਕਟਰਾਂ ਦੀ ਜੁਬਾਨੀ
https://youtu.be/iuXJ6yRPSM4?feature=shared
ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਤੋਂ ਇਹ ਮੰਗ ਹੈ ਕਿ ਉਨਾਂ ਦੀ ਤਰੱਕੀ ਜਿਸ ਨੂੰ ਏ.ਸੀ.ਪੀ ਕਹਿੰਦੇ ਹਨ ਉਹ ਦਿੱਤੀ ਜਾਵੇ ਜੋ 2021 ਤੋਂ ਬੰਦ ਕੀਤੀ ਗਈ ਹੈ ਦੂਸਰਾ ਹਸਪਤਾਲਾਂ ਅੰਦਰ ਡਾਕਟਰਾਂ ਉੱਤੇ ਹੋ ਰਹੇ ਹਮਲਿਆਂ ਨੂੰ ਦੇਖਦੇ ਹੋਏ ਡਾਕਟਰਾਂ ਨੂੰ ਸਿਕਊਰਟੀ ਮੁਹਈਆ ਕਰਵਾਈ ਜਾਵੇ। ਕਿਉਂਕਿ ਰਾਤ ਸਮੇਂ ਫੀਮੇਲ ਅਤੇ ਮੇਲ ਸਟਾਫ ਵੱਲੋਂ ਹਸਪਤਾਲਾਂ ਵਿੱਚ ਆਪਣੀਆਂ ਡਿਊਟੀਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਾਡੀਆਂ ਮੰਗਾਂ ਦਾ ਸਰਕਾਰ ਵੱਲੋਂ ਹਾਲੇ ਕੋਈ ਵੀ ਹੱਲ ਨਹੀਂ ਕੱਢਿਆ ਗਿਆ ਨਾ ਹੀ ਕੁਝ ਲਿਖਤੀ ਰੂਪ ਵਿੱਚ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਐਸੋਸੀਏਸ਼ਨ ਦੀ ਜਨਤਕ ਬਾਡੀ ਮੀਟਿੰਗ ਵਿੱਚ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਅੱਜ ਤੋਂ ਹੜਤਾਲ 15 ਤਰੀਕ ਤੱਕ ਪੂਰੇ ਦਿਨ ਦੀ ਕੀਤੀ ਜਾਵੇਗੀ ਜਿਸ ਵਿੱਚ ਓ.ਪੀ.ਡੀ ਸੇਵਾਵਾਂ ਦੇ ਨਾਲ ਇਲੈਕਟਿਵ ਸਰਜਰੀ ਸੇਵਾਵਾਂ ਬੰਦ ਰੱਖੀਆਂ ਜਾਣਗੀਆਂ ਜਦਕਿ ਐਮਰਜੈਂਸੀ ਸੇਵਾਵਾਂ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਡਾਕਟਰਾਂ ਉੱਪਰ ਹੋ ਰਹੇ ਹਮਲੇ ਇੱਕ ਚਿੰਤਾ ਦਾ ਵਿਸ਼ਾ ਹਨ ਅਤੇ ਡਾਕਟਰਾਂ ਦੀ ਸੁਰੱਖਿਆ ਸੰਬੰਧੀ ਪੁਖਤਾ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਡਾ.ਰਾਹੁਲ ਰਾਏ, ਡਾ.ਹਿਤੇਸ਼ ਭਾਟੀਆ, ਡਾ.ਹਰਸ਼, ਡਾ.ਸੰਜੀਵ ਪੁਰੀ , ਡਾ.ਨਮਰਤਾ ਪੁਰੀ , ਡਾ.ਸਤਵੀਰ ਸਿੰਘ, ਡਾ.ਸੋਨਮ ਸਿੰਘ, ਡਾ.ਨਵਪ੍ਰੀਤ ਕੌਰ, ਡਾ.ਅਨੁਰਿੰਦਰ ਰਾਜੂ, ਡਾ.ਪਰਮਿੰਦਰ ਕੌਰ, ਡਾ.ਸਮਤਾ ਭਾਟੀਆ ਆਦਿ ਹਾਜ਼ਰ ਸਨ।