ਦਸੂਹਾ 10 ਦਸੰਬਰ (ਚੌਧਰੀ) : ਜਿਲਾ ਹੁਸ਼ਿਆਰਪੁਰ ਦੇ ਹਲਕੇ ਦਸੂਹਾ ਦੇ ਇੱਕ ਪਿੰਡ ਚੋਂ 4 ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ ਚੋਂ ਇੱਕ ਬੱਚੇ ਨੂੰ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਸੀ ਸੀ ਟੀ ਵੀ ਚ ਕੈਦ ਹੋ ਗਈ। ਸੂਚਨਾ ਮਿਲੀ ਹੀ ਦਸੂਹਾ ਪੁਲਿਸ ਬੱਚੇ ਅਤੇ ਅਣਪਛਾਤੇ ਵਿਅਕਤੀਆਂ ਦੀ ਭਾਲ ਵਿਚ ਜੁਟ ਗਈ ਹੈ।
ਮਿਲੀ ਜਾਣਕਾਰੀ ਦੇ ਦਸੂਹਾ ਦੇ ਪਿੰਡ ਬਹਿਬੋਵਾਲ ਛੱਨਿਆਂ ਦੇ ਬਲਨੂਰ ਨਾਂ ਦੇ 9 ਸਾਲਾ ਲੜਕੇ ਨੂੰ ਉਸਦੇ ਘਰੋਂ ਕਿਡਨੈਪ ਕੀਤਾ ਗਿਆ ਹੈ। ਨਿਡਨੈਪ ਕੀਤੇ ਬੱਚੇ ਦੀ ਦਾਦੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਦਿਨ ਦਹਾੜੇ 1 ਵਜੇ ਦੇ ਕਰੀਬ ਕੁੱਝ ਅਣਪਛਾਤੇ ਲੋਕ ਮੇਰੇ ਘਰ ਦੇ ਗੇਟ ਤੇ ਆਏ। ਗੇਟ ਬੰਦ ਸੀ। ਅਣਪਛਾਤੇ ਵਿਅਕਤੀ ਕਹਿਣ ਲੱਗੇ ਕਿ ਤੁਹਾਡੀ ਨੂੰਹ ਦਾ ਕੇਸ ਚੱਲਦਾ ਹੈ ਉਸਦੇ ਸਬੰਧ ਵਿਚ ਫਾਇਲ ਤੇ ਤੁਹਾਡੇ ਮੁੰਡੇ ਦੇ ਸਾਇਨ ਕਰਵਾਉਣੇ ਨੇ। ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੇ ਪਤੀ ਸਤਵਿੰਦਰ ਸਿੰਘ ਘਰ ਵਿਚ ਨਹੀਂ ਹਨ। ਲੇਕਿਨ ਮੇਰੇ ਪੋਤੇ ਨੇ ਕਿਹਾ ਕਿ ਮੈਂ ਦਾਦਾ ਜੀ ਨੂੰ ਫੋਨ ਕਰਕੇ ਬੁਲਾਉਂਦਾ ਹਾਂ। ਜਿਵੇਂ ਹੀ ਮੈਂ ਫੋਨ ਕਰਨ ਲਈ ਕਮਰੇ ਵਿਚ ਗਈ ਤਾਂ ਮੇਰੇ ਪੋਤੇ ਨੇ ਗੇਟ ਖੋਲ ਦਿੱਤਾ। ਪੋਤੇ ਵਲੋਂ ਗੇਟ ਖੋਲਣ ਤੋਂ ਬਾਅਦ ਉਹ ਮੇਰੇ ਪੋਤੇ ਨੂੰ ਨੂੰ ਜਬਰਦਸਤੀ ਚੁੱਕ ਕੇ ਲੈ ਗਏ। ਸੂਚਨਾ ਮਿਲਦੇ ਹੀ ਦਸੂਹਾ ਦੇ ਡੀ ਐਸ ਪੀ ਰੰਜੀਤ ਸਿੰਘ ਬਦੇਸ਼ਾ ਅਤੇ ਐਸ ਐਚ ਓ ਗੁਰਪ੍ਰੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਸੀ ਸੀ ਟੀ ਵੀ ਫੁਟੇਜ ਖੰਗਾਲਣ ਚ ਜੁਟ ਗਈ ਹੈ।