Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸਾਵਧਾਨੀਆਂ ਵਰਤਦਿਆਂ ਕਿਸਾਨ ਵੀਰ ਪੱਕੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਸਕਦੇ ਹਨ : ਐਸਡੀਓ ਭਾਗ ਸਿੰਘ

ਸਾਵਧਾਨੀਆਂ ਵਰਤਦਿਆਂ ਕਿਸਾਨ ਵੀਰ ਪੱਕੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਸਕਦੇ ਹਨ : ਐਸਡੀਓ ਭਾਗ ਸਿੰਘ

ਸਾਵਧਾਨੀਆਂ ਵਰਤਦਿਆਂ ਕਿਸਾਨ ਵੀਰ ਪੱਕੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਸਕਦੇ ਹਨ : ਐਸਡੀਓ ਭਾਗ ਸਿੰਘ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਕਣਕ ਦੀ ਫਸਲ ਪੱਕ ਚੁੱਕੀ ਹੈ ਅਤੇ ਇਸ ਸਬੰਧੀ ਕਿਸਾਨ ਵੀਰਾ ਵਲੋਂ ਆਪਣੀ ਕੜੀ ਮਿਹਨਤ ਮੁਸੱਕਤ ਅਤੇ ਕਾਫੀ ਪੈਸ਼ਾ ਖਰਚ ਕਰਕੇ ਪਾਲੀ ਫਸਲ ਦੀ ਕਟਾਈ ਦਾ ਸਮ੍ਹਾਂ ਆ ਚੁੱਕਾ ਹੈ । ਇਸ ਦੌਰਾਨ ਅਕਸਰ ਹੀ ਪੱਕ ਸੁੱਕੀ ਕਣਕ ਦੀ ਫਸਲ ਨੂੰ ਅੱਗ ਅੱਗਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਅਸੀਂ ਅਜਿਹੇ ਮੌਕੇ ਥੋੜੀ ਜਿਹੀ ਸਾਵਧਾਨੀ ਵਰਤਦਿਆ ਅਜਿਹੀਆ ਦੁਰਘਟਨਾਵਾ ਤੋਂ ਬਚਿਆ ਜਾ ਸਕਦਾ ਹੈ । ਇਹ ਜਾਣਕਾਰੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਬਲਾਚੌਰ ਦੇ ਉਪ ਮੰਡਲ ਨੰਬਰ 1 ਦੇ ਐਸ.ਡੀ.ਓ. ਭਾਗ ਸਿੰਘ ਵਲੋਂ ਕਿਸ਼ਾਨ ਵੀਰਾ ਨੂੰ ਦਿੰਦਿਆ ਆਖਿਆ ਕਿ ਕਿਸਾਨ ਵੀਰ ਆਪਣੇ ਖੇਤ ਵਿੱਚ ਲੱਗੇ ਬਿਜਲੀ ਦੇ ਟਰਾਂਸਫਾਰਮਰ ਦੇ ਆਲੇ ਦੁਆਲੇ ਦੀ ਲੱਗਭੱਗ ਇੱਕ ਮਰਲਾ ਫਸਲ ਦੀ ਪਹਿਲੋ ਹੀ ਕਟਾਈ ਕਰ ਲੈਂਣ ਅਤੇ ਉਸ ਜਗ੍ਹਾਂ ਦੇ ਘੇਰੇ ਨੂੰ ਗਿਲਾ ਰੱਖਿਆ ਜਾਵੇ ਤਾਂ ਜੋ ਜੇਕਰ ਕੋਈ ਚੰਗਿਆੜੀ ਟਰਾਂਸਫਾਰਮਰ ਤੋਂ ਹੇਠਾ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ । ਉਹਨਾਂ ਅੱਗੇ ਕਿਸਾਨ ਵੀਰਾ ਨੂੰ ਹੋਰ ਵੀ ਅਪੀਲ ਕੀਤੀ ਕਿ ਰਾਤ ਨੂੰ ਕੰਬਾਇਨ ਦੀ ਵਰਤੋਂ ਨਾ ਕਰਨ । ਇਸ ਤੋਂ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਬੁਲਾਰੇ ਵਲੋਂ ਖਪਤਕਾਰਾ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਕਿਸੀ ਜਗ੍ਹਾਂ ਬਿਜਲੀ ਦੀਆਂ ਤਾਰਾ ਢਿੱਲੀਆ ਜਾਂ ਨੀਵੀਆਂ ਜਾ ਕਿਤੇ ਵੀ ਅੱਗ ਲੱਗਣ /ਬਿਜਲੀ ਦੇ ਸਪਾਰਕਿੰਗ ਸਬੰਧੀ ਖਪਤਕਾਰ ਤੁਰੰਤ ਨੇੜੇ ਦੇ ਉਪ ਮੰਡਲ ਦਫਤਰ ਜਾਂ ਬਿਜਲੀ ਸਿ਼ਕਾਇਤ ਘਰ ਦੇ ਕੰਟਰੋਲ ਰੂਮ ਵਿੱਚ ਸੂਚਨਾ ਦੇਣ । ਉਹਨਾ ਆਖਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਵਲੋਂ ਇਸ ਬਾਬਤ ਖਪਤਕਾਰਾ ਨੂੰ ਸਿ਼ਕਾਇਤ ਦਰਜ ਕਰਾਉਣ ਲਈ ਮੋਬਾਇਲ ਨੰਬਰ ਅਤੇ ਵਟਸਐਂਡ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਉਪਰ ਬਿਜਲੀ ਦੀਆਂ ਢਿੱਲੀਆਂ ਤਾਰਾ ਜਾਂ ਨੀਵੀਆਂ ਤਾਰਾ ਜਾਂ ਅੱਗ ਲੱਗਣ / ਬਿਜਲੀ ਦੀ ਸਪਾਰਕਿੰਗ ਦੀਆਂ ਤਸਵੀਰਾ ਸਮੇਤ ਲੋਕੇਸ਼ਨ ਪਾ ਕੇ ਭੇਜ ਸਕਦੇ ਹੋ ਜਾ ਸਿੱਧੇ ਤੌਰ ਤੇ ਉਹਨਾ ਦੇ ਧਿਆਨ ਵਿੱਚ ਲਿਆਦਾ ਜਾ ਸਕਦਾ ਹੈ ਤਾਂ ਜੋ ਮੌਕੇ ਤੇ ਹੀ ਸਥਿਤੀ ਨਾਲ ਨਜਿੱਠਿਆ ਜਾ ਸਕੇ ।

ਫੋਟੋ : ਜਾਣਕਾਰੀ ਦਿੰਦੇ ਹੋਏ ਐਸਡੀਓ ਬਲਾਚੌਰ -1 ਭਾਗ ਸਿੰਘ ।