BREAKING.. ਸੀਵਰੇਜ ਦਾ ਕੰਮ ਕਰਦੇ ਪ੍ਰਵਾਸੀ ਕਾਮੇ ਦੀ ਮਿੱਟੀ ਦੀ ਢਿੱਡ ਡਿੱਗਣ ਕਾਰਨ ਮੌਤ
ਗੁਰਦਾਸਪੁਰ 27 ਨਵੰਬਰ ( ਅਸ਼ਵਨੀ ) :- ਸੀਵਰੇਜ ਦਾ ਕੰਮ ਕਰਦੇ ਪ੍ਰਵਾਸੀ ਕਾਮੇ ਦੀ ਮਿੱਟੀ ਦੀ ਢਿੱਗ ਡਿੱਗ ਜਾਣ ਕਾਰਨ ਮੋਤ ਹੋਣ ਤੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸਵੱਲੋਂ 174 ਦੀ ਕਾਰਵਾਈ ਕੀਤੀ ਗਈ ।ਸੰਜੇਸ਼ ਸ਼ਰਮਾ ਪੁੱਤਰ ਚਮਨ ਲਾਲ ਸ਼ਰਮਾ ਵਾਸੀ ਗੁਰਦਾਸਪੁਰ ਨੇ ਪੁਲਿਸ ਨੂੰ ਲਿਖਵਾਈ ਰਿਪੋਰਟ ਰਾਹੀਂ ਦਸਿਆਂ ਕਿ ਗੋਤਮ ਸ਼ਰਮਾ ( 37 ਸਾਲ ) ਪੁੱਤਰ ਵਾਸੂਦੇਵ ਸ਼ਰਮਾ ਵਾਸੀ ਪਿੰਡ ਗੰਨੋਲ ਕੁੰਨਜਾਰੀ ਜਿਲਾ ਮਧੇਪੇੂਰਾ ਬਿਹਾਰ ਹਾਲ ਵਾਸੀ ਗੁਰਦਾਸਪੁਰ ਜੋ ਸੀਵਰੇਜ ਦਾ ਕੰਮ ਕਰਦਾ ਸੀ ਬੀਤੇ ਦਿਨ ਸੜਕ ਵਿੱਚ ਟੋਏ ਵਿੱਚ ਕੰਮ ਕਰਦੇ ਸਮੇਂ ਮਿੱਟੀ ਦੀ ਢਿੱਗ ਡਿੱਗਣ ਕਰਕੇ ਮੋਤ ਹੋ ਗਈ ।
ਸਹਾਇਕ ਸਬ ਇੰਸਪੈਕਟਰ ਜਗਜੀਤ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਇਸ ਸੰਬੰਧ ਵਿੱਚ ਪੁਲਿਸ ਵੱਲੋਂ ਸ਼ੰਜੇਸ ਸ਼ਰਮਾ ਦੇ ਬਿਆਨ ਤੇ 174 ਦੀ ਕਾਰਵਾਈ ਕੀਤੀ ਗਈ ਹੈ ।