ਗੁਰਦਾਸਪੁਰ 11 ਨਵੰਬਰ ( ਅਸ਼ਵਨੀ ) :- ਕਨੇਡਾ ਭੇਜਣ ਦੇ ਨਾ ਤੇ ਦਾ 18 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਔਰਤ ਸਮੇਤ ਚਾਰ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਤਰਲੋਚਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸੈਦੋਵਾਲ ਖ਼ੁਰਦ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਰਾਜਵਿੰਦਰ ਕੌਰ ਪਤਨੀ ਵਿਕਾਸ ਕੁਮਾਰ ਵਾਸੀ ਗੁਰਦਾਸਪੁਰ, ਨਰਿੰਦਰਪਾਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਟਿਆਲ਼ਾ, ਸੁਖਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਟਿਆਲ਼ਾ ਅਤੇ ਸਤਨਾਮ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਟਿਆਲ਼ਾ ਨੇ ਉਸ ਦੇ ਲੜਕੇ ਸੁਖਵਿੰਦਰ ਸਿੰਘ ਅਤੇ ਹਰਮਨਜੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਸੈਦੋਵਾਲ ਖ਼ੁਰਦ ਨੂੰ ਕਨੇਡਾ ਭੇਜਣ ਲਈ 18 ਲੱਖ ਰੁਪਈਆ ਲੇ ਕੇ ਉਸ ਨਾਲ ਠੱਗੀ ਮਾਰੀ ਹੈ । ਸਬ ਇੰਸਪੈਕਟਰ ਰਜੇਸ਼ ਕੁਮਾਰ ਨੇ ਦਸਿਆਂ ਕਿ ਤਰਲੋਚਨ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਪੁਲਿਸ ਕਪਤਾਨ ਇੰਵੇਸਟੀਗੇਸ਼ਨ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਉਕਤ ਚਾਰਾ ਦੇ ਵਿਰੁੱਧ ਧਾਰਾ 420 , 406 ਅਤੇ 120 ਬੀ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਵੱਡੀ ਖਬਰ.. ਕਨੇਡਾ ਭੇਜਣ ਦੇ ਨਾਂ ਤੇ 18 ਲੱਖ ਦੀ ਠੱਗੀ,ਇਕ ਔਰਤ ਸਮੇਤ ਚਾਰ ਵਿਰੁੱਧ ਮਾਮਲਾ ਦਰਜ
- Post published:November 11, 2021