ਦਸੂਹਾ 11 ਨਵੰਬਰ (ਬਿਊਰੋ) : ਬੀਤੀ ਰਾਤ ਸਥਾਨਕ ਸ਼ਹਿਰ ਦੇ ਇੱਕ ਪ੍ਰਸਿੱਧ ਮੰਦਿਰ ਮਿੱਟੀ ਪੁੱਟ ਖੁਹੀ ਮੰਦਿਰ ਪੁਜਾਰੀ ਦੀ ਅਣਪਛਾਤੇ ਲੋਕਾਂ ਵਲੋਂ ਚਾਕੂ ਮਾਰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਜਾਰੀ ਅਖਿਲੇਸ਼ ਪਾਂਡੇ ਨਿਵਾਸੀ ਮੱਧ ਪ੍ਰਦੇਸ਼ ਜੋ ਕਿ ਮੰਦਿਰ ਵਿਚ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਬੀਤੀ ਰਾਤ ਅਣਪਛਾਤੇ ਲੋਕਾਂ ਵਲੋਂ ਉਸਦੀ ਚਾਕੂ ਮਾਰ ਕੇ ਜਖਮੀ ਕਰ ਦਿਤਾ ਗਿਆ। ਜਿਸਦੀ ਇਲਾਜ ਦੌਰਾਨ ਮੌਤ ਹੋ ਗਈ।ਸੁਚਨਾ ਮਿਲਦੇ ਹੀ ਥਾਣਾ ਦਸੂਹਾ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਕੇ।ਪੁਲਿਸ ਵਲੋਂ ਮੰਦਿਰ ਵਿਚ ਲੱਗੇ ਕੈਮਰਿਆਂ ਦੀ ਸੀ ਸੀ ਟੀ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਵਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
BREAKING.. ਦਸੂਹਾ ‘ਚ ਮੰਦਿਰ ਦੇ ਪੁਜਾਰੀ ਦਾ ਚਾਕੂ ਮਾਰ ਕੇ ਕੀਤਾ ਕਤਲ
- Post published:November 11, 2021