GURDASPUR 3 DEC (PPT BUREAU ASHWANI ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ 4 ਹੈਂਡ ਗਰਨੇਡ ਅਤੇ ਇਕ ਟਿਫ਼ਨ ਬਾਕਸ ਨੂਮਾ ਬੰਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਸ ਸੰਬੰਧ ਵਿੱਚ ਅਨਪਛਾਤਿਆ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਸਬ ਇੰਸਪੈਕਟਰ ਜਤਿੰਦਰਪਾਲ ਸਿੰਘ ਮੁੱਖੀ ਥਾਨਾਂ ਸਦਰ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਸਪੇਸ਼ਲ ਨਾਕਾਬੰਦੀ ਕਰਕੇ ਗਸ਼ਤ ਕਰਦੇ ਹੋਏ ਟੀ ਪੁਆਇੰਟ ਪਿੰਡ ਸਲੇਮਪੁਰ ਮੋਜੂਦ ਸੀ ਕਿ ਸੜਕ ਕਿਨਾਰੇ ਤੋ ਇਕ ਪੀਲੇ ਰੰਗ ਦੀ ਪਲਾਸਟਿਕ ਬੋਰੀ ਪਈ ਹੋਈ ਸੀ ਸ਼ੱਕ ਪੈਣ ਤੇ ਇਸ ਬੋਰੀ ਨੂੰ ਖੋਲ ਕੇ ਚੈੱਕ ਕੀਤਾ ਗਿਆ ਤਾਂ ਇਸ ਵਿੱਚੋਂ 4 ਹੈਂਡ ਗਰਨੇਡ ਅਤੇ ਇਕ ਟਿਫ਼ਨ ਬਾਕਸ ਨੂਮਾ ਬੰਬ ਬਰਾਮਦ ਹੋਇਆਂ ਜੋ ਕਿਸੇ ਨਾਮਾਲੂਮ ਵਿਅਕਤੀ ਨੇ ਰਖਿਆ ਸੀ ਇਸ ਸੰਬੰਧ ਵਿੱਚ ਨਾਮਾਲੂਮ ਵਿਅਕਤੀਆਂ ਦੇ ਵਿਰੁੱਧ ਐਕਸਪਲੋਸਿਵ ਐਮਡਮੈਂਟ ਐਕਟ 2001 ਦੀ ਧਾਰਾ 3 , 4 ਅਤੇ 5 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਜਿੱਕਰਯੋਗ ਹੈ ਕਿ ਇਕ ਦਿਨ ਪਹਿਲਾ ਹੀ ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਵੱਲੋਂ ਦੀਨਾਨਗਰ ਤੋ ਕਾਬੂ ਕੀਤੇ ਇਕ ਵਿਅਕਤੀ ਪਾਸੋ 9 ਸੋ ਗ੍ਰਾਮ ਆਰ ਡੀ ਐਕਸ ਅਤੇ 3 ਡੇਟੋਨੇਟਰ ਪਿੰਡ ਦਬੁਰਜੀ ਤੋ ਬਰਾਮਦ ਕੀਤੇ ਗਏ ਸਨ । ਬੀਤੀ 28 ਨਵੰਬਰ ਨੂੰ ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਵਲੋ ਵਿਸ਼ੇਸ਼ ਨਾਕਾਬੰਦੀ ਦੋਰਾਨ ਸੁਖਵਿੰਦਰ ਸਿੰਘ ਉਰਫ ਸੋਨੂ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਕੱਕੜ ਜਿਲਾ ਅਮਿ੍ਰਤਸਰ ਨੂੰ .30 ਬੋਰ ਪਿਸਤੋਲ ਦੇ ਨਾਲ ਕਾਬੂ ਕੀਤਾ ਗਿਆ ਸੀ । ਹਾਸਲ ਜਾਣਕਾਰੀ ਅਨੁਸਾਰ ਸ਼ੱਕ ਹੈ ਕਿ ਸੋਨੂ ਨੇ ਪਾਕਿਸਤਾਨ ਵਿੱਚਲੇ ਦੇਸ਼ ਵਿਰੋਧੀ ਤੱਤਾ ਦੀ ਮਦਦ ਦੇ ਨਾਲ ਪੰਜਾਬ ਵਿੱਚ ਵਿਸਫੋਟਕ ਮੰਗਵਾਏ । ਸੁਖਵਿੰਦਰ ਸਿੰਘ ਨੂੰ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਸੀ ਜਿਸ ਦੋਰਾਨ ਪੁੱਛ-ਗਿੱਛ ਦੋਰਾਨ ਪੁਲਿਸ ਵਲੋ ਆਰ ਡੀ ਐਕਸ ਤੇ ਡੇਟੋਨੇਟਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ।ਇਸੇ ਤਰਾ ਪੁਲਿਸ ਵੱਲੋਂ ਦੋ ਹੈਂਡ ਗਰਨੇਡ ਭੈਣੀ ਮੀਆਂ ਖਾਂ ਤੋ ਬਰਾਮਦ ਕੀਤੇ ਗਏ ਸਨ ਲਗਾਤਾਰ ਇਸ ਤਰਾ ਵਿਸਫੋਟਕ ਬਰਾਮਦੀ ਤੋ ਲੱਗਦਾ ਹੈ ਕਿ ਦੇਸ਼ ਵਿਰੋਧੀ ਤੱਤ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਲੱਗੇ ਹੋਏ ਹੋ ਸਕਦੇ ਹਨ ।